10ਵੀਂ ਦੀ ਵਿਦਿਆਰਥਣ ਨਾਲ ਰੇਪ ਕਰਨ ਦੇ ਦੋਸ਼ੀ ਸਕੂਲ ਪ੍ਰਬੰਧਕ ਸਮੇਤ ਦੋ ਮਹਿਲਾਵਾਂ ਗ੍ਰਿਫਤਾਰ

Friday, Mar 16, 2018 - 04:57 PM (IST)

10ਵੀਂ ਦੀ ਵਿਦਿਆਰਥਣ ਨਾਲ ਰੇਪ ਕਰਨ ਦੇ ਦੋਸ਼ੀ ਸਕੂਲ ਪ੍ਰਬੰਧਕ ਸਮੇਤ ਦੋ ਮਹਿਲਾਵਾਂ ਗ੍ਰਿਫਤਾਰ

ਗੋਹਾਨਾ — ਗੋਹਾਨਾ ਦੇ ਪਿੰਡ ਬਿਚਪੜੀ ਵਿਚ ਪੜਣ ਵਾਲੀ ਦੱਸਵੀਂ ਦੀ ਵਿਦਿਆਰਣ ਨਾਲ ਬਲਾਤਕਾਰ ਦੇ ਮਾਮਲੇ 'ਚ ਪੁਲਸ ਨੇ ਦੋਸ਼ੀ ਸਕੂਲ ਪ੍ਰਬੰਧਕ ਸਮੇਤ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਤੇ ਭੇਜ ਦਿੱਤਾ ਗਿਆ ਹੈ।

PunjabKesari
ਇਸ ਮਾਮਲੇ ਦੀ ਜਾਂਚ ਕਰ ਰਹੇ ਗੋਹਾਨਾ ਸਦਰ ਥਾਣੇ ਦੇ ਐੱਸ.ਐੱਚ.ਓ. ਸੇਠੀ ਸਿੰਘ ਨੇ ਦੱਸਿਆ ਕਿ 13 ਮਾਰਚ ਨੂੰ ਦੇਰ ਸ਼ਾਮ ਇਕ ਦਸਵੀਂ ਜਮਾਤ ਵਿਚ ਪੜਣ ਵਾਲੀ ਨਾਬਾਲਗ ਵਿਦਿਆਰਥਣ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਪਿੰਡ ਬਿਚਪੜੀ ਦੇ ਇਕ ਪ੍ਰਾਈਵੇਟ ਸਕੂਲ ਸੰਚਾਲਕ ਮੰਜੀਤ ਦਹਿਆ ਨੇ ਉਸਨੂੰ ਪਾਸ ਕਰਵਾਉਣ ਦੇ ਬਹਾਨੇ ਸਕੂਲ ਦੇ ਕੋਲ ਇਕ ਮਕਾਨ ਵਿਚ ਲੈ ਗਿਆ ਅਤੇ ਉਸਦੇ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਉਸ ਮਕਾਨ ਵਿਚ ਰਹਿਣ ਵਾਲੀਆਂ ਦੋ ਮਹਿਲਾਵਾਂ 'ਤੇ ਵੀ ਸਕੂਲ ਸੰਚਾਲਕ ਦਾ ਸਾਥ ਦੇਣ ਦਾ ਦੋਸ਼ ਲੱਗਾ ਸੀ।

PunjabKesari
ਪੁਲਸ ਨੇ ਵਿਦਿਆਰਥਣ ਦੇ ਬਿਆਨਾਂ ਦੇ ਅਧਾਰ 'ਤੇ ਆਈ.ਪੀ.ਸੀ. ਦੀ ਧਾਰਾ 376 ਅਤੇ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਵਿਦਿਆਰਥਣ ਦਾ ਮੈਡੀਕਲ ਕਰਵਾਇਆ ਸੀ। ਮੈਡੀਕਲ ਵਿਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਇਸ ਲਈ ਕੱਲ੍ਹ ਦੇਰ ਸ਼ਾਮ ਪਿੰਡ ਬਿਚਪੜੀ ਦੇ ਕੋਲੋਂ ਦੋਵਾਂ ਮਹਿਲਾਵਾਂ ਸਮੇਤ ਸਕੂਲ ਪ੍ਰਬੰਧਕ  ਮੰਜੀਤ ਦਹਿਆ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।


Related News