ਅੰਮ੍ਰਿਤਸਰ ਦੇ ਇਹ ਪਿੰਡ ਚਰਚਾ ''ਚ, ਨਹੀਂ ਰੁਕ ਰਹੀ ਤਸਕਰੀ, ਫਿਰ ਫੜੇ ਗਏ ਦੋ ਡਰੋਨ ਤੇ ਹੈਰੋਇਨ ਦੇ ਪੈਕੇਟ

Friday, Dec 12, 2025 - 02:32 PM (IST)

ਅੰਮ੍ਰਿਤਸਰ ਦੇ ਇਹ ਪਿੰਡ ਚਰਚਾ ''ਚ, ਨਹੀਂ ਰੁਕ ਰਹੀ ਤਸਕਰੀ, ਫਿਰ ਫੜੇ ਗਏ ਦੋ ਡਰੋਨ ਤੇ ਹੈਰੋਇਨ ਦੇ ਪੈਕੇਟ

ਅੰਮ੍ਰਿਤਸਰ (ਨੀਰਜ)– ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਅਤੇ ਏ.ਐਨ.ਟੀ.ਐਫ ਦੀ ਸਾਂਝੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਤਸਕਰ ਨੂੰ 8 ਕਰੋੜ ਰੁਪਏ ਦੀ ਹੀਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਦੋ ਵੱਖ-ਵੱਖ ਸਰਹੱਦੀ ਪਿੰਡਾਂ ਤੋਂ ਦੋ ਡਰੋਨ ਵੀ ਬਰਾਮਦ ਕੀਤੇ ਗਏ ਹਨ, ਜਦਕਿ ਤਸਕਰ ਤੋਂ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਤੁਰੰਤ ਛੁੱਟੀ ਦੇ ਹੁਕਮ, ਪੁਲਸ ਅਲਰਟ

ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਦੇ ਸਰਹੱਦੀ ਪਿੰਡ ਲਹੌਰੀ ਮੱਲ ਦਾ ਰਹਿਣ ਵਾਲਾ ਇਹ ਤਸਕਰ ਛੇਹਰਟਾ ਦੀ ਭੱਲਾ ਕਾਲੋਨੀ'ਚ 300 ਗ੍ਰਾਮ ਹੀਰੋਇਨ ਦੀ ਸਪਲਾਈ ਕਰਨ ਆਇਆ ਹੋਇਆ ਸੀ ਪਰ ਬੀ.ਐਸ.ਐਫ. ਅਤੇ ਏ.ਐਨ.ਟੀ.ਐਫ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਤਸਕਰ ਦੇ ਕਬਜ਼ੇ 'ਚੋਂ ਇਕ ਕਾਰ ਵੀ ਬਰਾਮਦ ਕੀਤੀ ਗਈ।  ਇਸ ਤੋਂ ਇਲਾਵਾ, ਸਰਹੱਦੀ ਪਿੰਡ ਹਰਦੋਈ ਰਤਨ ਅਤੇ ਰਾਏਪੁਰ ਕਲਾ ਤੋਂ ਦੋ ਵੱਖ-ਵੱਖ ਡਰੋਨ ਬਰਾਮਦ ਹੋਏ ਹਨ, ਜਿਨ੍ਹਾਂ ਨਾਲ 570 ਗ੍ਰਾਮ ਹੈਰੋਇਨ ਦੇ ਦੋ ਪੈਕੇਟ ਵੀ ਮਿਲੇ ਹਨ। ਇਹ ਸਾਰਾ ਮਾਲ ਨਸ਼ਾ ਤਸਕਰੀ ਗਿਰੋਹਾਂ ਵੱਲੋਂ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਕੀਤੀ ਗਈ ਛੁੱਟੀ

ਸਰਹੱਦ ‘ਤੇ ਤੇਜ਼ੀ ਨਾਲ ਵੱਧ ਰਹੀ ਡਰੋਨ ਮੂਵਮੈਂਟ ਨੂੰ ਦੇਖਦਿਆਂ ਸੁਰੱਖਿਆ ਏਜੰਸੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ। 2024 ਵਿੱਚ ਬੀ. ਐਸ. ਐਫ. ਨੇ ਕੁੱਲ 300 ਡਰੋਨ ਜ਼ਬਤ ਕੀਤੇ ਸਨ, ਪਰ ਇਸ ਸਾਲ ਦੇ ਰੁਝਾਨ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਡਰੋਨ ਰਿਕਵਰੀ ਦਾ ਅੰਕੜਾ ਇਸ ਗਿਣਤੀ ਨੂੰ ਵੀ ਪਾਰ ਕਰ ਸਕਦਾ ਹੈ।

ਇਹ ਵੀ ਪੜ੍ਹੋ- ਗਰਭਵਤੀ ਨਾ ਹੋਣ ਕਾਰਣ ਨੂੰਹ ਨੂੰ ਦਿੱਤੇ ਜਾਂਦੇ ਸੀ ਤਸੀਹੇ, ਤੰਗ ਆਈ ਨੇ ਗਲ ਲਾਈ ਮੌਤ, 10 ਮਹੀਨੇ ਪਹਿਲਾਂ...


author

Shivani Bassan

Content Editor

Related News