ਹੈਰੋਇਨ ਸਮੇਤ 9 ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
Tuesday, Dec 23, 2025 - 04:13 PM (IST)
ਫਿਰੋਜ਼ਪੁਰ (ਮਲਹੋਤਰਾ) : ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 9 ਦੋਸ਼ੀਆਂ ਨੂੰ ਫੜ੍ਹਿਆ ਹੈ। ਥਾਣਾ ਕੈਂਟ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਸ਼ਮਸ਼ਾਨਘਾਟ ਰੋਡ ਤੇ ਪੰਕਜ ਕੁਮਾਰ ਉਰਫ਼ ਬਿੱਲਾ ਵਾਸੀ ਕੋਟਕਪੁਰਾ ਨੂੰ 02 ਗ੍ਰਾਮ ਹੈਰੋਇਨ ਸਮੇਤ, ਥਾਣਾ ਕੁੱਲਗੜੀ ਦੇ ਹੈਡ ਕਾਂਸਟੇਬਲ ਲਵਦੀਪ ਸਿੰਘ ਨੇ ਧਰਮਪ੍ਰੀਤ ਸਿੰਘ ਧੰਮੀ ਪਿੰਡ ਖਾਨਪੁਰ ਨੂੰ 06 ਗ੍ਰਾਮ ਹੈਰੋਇਨ ਸਮੇਤ, ਥਾਣਾ ਘੱਲਖੁਰਦ ਦੇ ਹੈਡ ਕਾਂਸਟੇਬਲ ਅਮਨਦੀਪ ਸਿੰਘ ਨੇ ਮਨਪ੍ਰੀਤ ਸਿੰਘ ਮਨੀ ਵਾਸੀ ਮੁੱਦਕੀ ਨੂੰ 2.60 ਗ੍ਰਾਮ ਹੈਰੋਇਨ, ਲਾਈਟਰ ਅਤੇ ਪੰਨੀ ਸਮੇਤ, ਥਾਣਾ ਸਿਟੀ ਜੀਰਾ ਦੇ ਹੈਡ ਕਾਂਸਟੇਬਲ ਗੁਰਲਾਲ ਸਿੰਘ ਨੇ ਅੰਕੁਸ਼ ਅਨੁ ਵਾਸੀ ਜੀਰਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਉਕਤ ਤੋਂ ਇਲਾਵਾ ਥਾਣਾ ਸਦਰ ਜੀਰਾ ਦੇ ਏ. ਐੱਸ. ਆਈ. ਬੋਹੜ ਸਿੰਘ ਨੇ ਪਿੰਡ ਚੱਬਾ-ਸੰਤੂਵਾਲਾ ਦੇ ਵਿਚਾਲੇ ਨਾਕੇ ਦੌਰਾਨ ਕਾਰ ਵਿਚ ਆ ਰਹੇ ਹਰਮਨਪ੍ਰੀਤ ਸਿੰਘ ਵਾਸੀ ਰਟੋਲ ਰੋਹੀ ਅਤੇ ਅੰਮਿ੍ਤਪਾਲ ਸਿੰਘ ਵਾਸੀ ਕੱਸੋਆਣਾ ਨੂੰ ਰੋਕ ਕੇ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਪਿੰਡ ਆਸਫਵਾਲਾ ਦੇ ਕੋਲ ਗਸ਼ਤ ਦੌਰਾਨ ਕਾਰ ਸਵਾਰ ਤਿੰਨ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨਾਂ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀਆਂ ਦੀ ਪਛਾਣ ਸਿਮਰਨਜੀਤ ਸਿੰਘ ਸਿੰਬਾ, ਗੁਰਸੇਵਕ ਸਿੰਘ ਅਤੇ ਬੇਅੰਤ ਸਿੰਘ ਪਿੰਡ ਬੰਡਾਲਾ ਵਜੋਂ ਹੋਈ ਹੈ। ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ ਵਿਚ ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
