ਕਿਰਾਏ ਦੇ ਵਿਹੜਿਆਂ ਤੇ ਦੁਕਾਨਾਂ ’ਚ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਖ਼ਤ ਨਿਰਦੇਸ਼ ਜਾਰੀ

Thursday, Dec 11, 2025 - 08:55 AM (IST)

ਕਿਰਾਏ ਦੇ ਵਿਹੜਿਆਂ ਤੇ ਦੁਕਾਨਾਂ ’ਚ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਖ਼ਤ ਨਿਰਦੇਸ਼ ਜਾਰੀ

ਲੁਧਿਆਣਾ (ਖੁਰਾਣਾ) : ਉਦਯੋਗਿਕ ਨਗਰੀ ਦੇ ਵੱਖ-ਵੱਖ ਇਲਾਕਿਆਂ ’ਚ ਘਰੇਲੂ ਗੈਸ ਦੀ ਪਲਟੀ ਅਤੇ ਕਾਲਾਬਾਜ਼ਾਰੀ ਦੀ ਗੰਦੀ ਖੇਡ ਚਲਾਉਣ ਵਾਲੇ ਗੈਸ-ਮਾਫੀਆ ਨਾਲ ਹੀ ਹੁਣ ਮਾਫੀਆ ਨੂੰ ਕਿਰਾਏ ਦੀਆ ਦੁਕਾਨਾਂ ਅਤੇ ਵਿਹੜਿਆਂ ’ਚ ਕਮਰਾ ਦੇਣ ਵਾਲੇ ਮਾਲਕਾਂ ਦੀ ਵੀ ਹੁਣ ਖ਼ੈਰ ਨਹੀਂ, ਜੋ ਚੰਦ ਰੁਪਇਆਂ ਦੇ ਲਾਲਚ ’ਚ ਵਿਹੜਿਆਂ ਵਿਚ ਰਹਿਣ ਵਾਲੇ ਬਾਕੀ ਕਿਰਾਏਦਾਰਾਂ ਅਤੇ ਆਮ ਜਨਤਾ ਦੀ ਜਾਨ-ਮਾਲ ਨੂੰ ਮੌਤ ਦੇ ਮੂੰਹ ’ਚ ਧੱਕਣ ’ਚ ਬਰਾਬਰ ਦੇ ਹਿੱਸੇਦਾਰ ਹਨ। ਇਥੇ ਦੱਸਣਾ ਜ਼ਰੂਰੀ ਹੋ ਗਿਆ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬੀਤੇ ਦਿਨੀਂ ਘਰੇਲੂ ਗੈਸ ਦੀ ਪਲਟੀ ਦੌਰਾਨ ਹੋਏ ਜਾਨਲੇਵਾ ਹਾਦਸਿਆਂ ਕਾਰਨ ਕਈ ਬੇਗੁਨਾਹ ਲੋਕਾਂ ਦੀ ਦਰਦਨਾਕ ਮੌਤ ਹੋਣ ਸਮੇਤ ਭਾਰੀ ਆਰਥਿਕ ਨੁਕਸਾਨ ਪੁੱਜਾ ਹੈ, ਜਿਸ ਸਬੰਧੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਆਮ ਜਨਤਾ ਵਿਚ ਲਗਾਤਾਰ ਜੰਮ ਕੇ ਕਿਰਕਿਰੀ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ! ਟਰਾਂਸਜੈਂਡਰ ਵੀ ਨਹੀਂ ਬਖ਼ਸ਼ਿਆ, ਤਿੰਨ ਬੰਦਿਆਂ ਨੇ...

ਇਸ ਗੰਭੀਰ ਮਾਮਲੇ ਨੂੰ ਲੈ ਕੇ ਲੁਧਿਆਣਾ ਐੱਲ. ਪੀ. ਜੀ. ਗੈਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਜਨ. ਸੈਕਟਰੀ ਅਰੁਣ ਅਗਰਵਾਲ ਵਲੋਂ ਬੀਤੇ ਦਿਨੀਂ ਪੁਲਸ ਕਮਿਸ਼ਨਰ ਨਾਲ ਵਿਸ਼ੇਸ਼ ਬੈਠਕ ਕਰ ਕੇ ਸ਼ਹਿਰ ਭਰ ’ਚ ਬੰਬਨੁਮਾ ਦੇਸੀ ਗੈਸ ਸਿਲੰਡਰਾਂ ਦੀ ਗੈਰ-ਕਾਨੂੰਨੀ ਵਿਕਰੀ ਦਾ ਧੰਦਾ ਚਲਾ ਰਹੇ ਦੁਕਾਨਦਾਰਾਂ ਸਮੇਤ ਘਰੇਲੂ ਗੈਸ ਦੀ ਪਲਟੀ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਗੈਸ-ਮਾਫੀਆ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਮੁੱਦਾ ਉਠਾਇਆ ਹੈ, ਜਿਸ ਸਬੰਧੀ ਜੁਆਇੰਟ ਪੁਲਸ ਕਮਿਸ਼ਨਰ ਰੁਪਿੰਦਰ ਸਿੰਘ ਵਲੋਂ ਗੈਸ ਮਾਫੀਆ ਨੂੰ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਆਉਣ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਸਬੰਧੀ ਸਖਤ ਲਫਜ਼ਾਂ ’ਚ ਚਿਤਾਵਨੀ ਦਿੱਤੀ ਗਈ ਹੈ।

ਉਨ੍ਹਾਂ ਨੇ ਸਾਫ ਕੀਤਾ ਹੈ ਕਿ ਪੁਲਸ ਕਮਿਸ਼ਨਰੇਟ ਇਲਾਕੇ ’ਚ ਬਿਨਾਂ ਆਈ. ਐੱਸ. ਆਈ./ਬੀ. ਆਈ. ਐੱਸ. ਮਾਰਕ ਵਾਲੇ ਐੱਲ. ਪੀ. ਜੀ. ਗੈਸ ਸਿਲੰਡਰ ਜੋ ਭਾਰਤੀ ਸੁਰੱਖਿਆ ਮਾਣਕਾਂ ਦੇ ਮੁਤਾਬਕ ਨਹੀਂ ਹਨ ਅਤੇ ਅਨ-ਅਧਿਕਾਰਤ ਨਕਲੀ ਗੈਸ ਸਿਲੰਡਰ ਅਤੇ ਬੰਬ ਵਰਗੇ ਦੇਸੀ ਗੈਸ ਸਿਲੰਡਰ ਜੋ ਕੁਝ ਦੁਕਾਨਦਾਰਾਂ ਅਤੇ ਹੋਰਨਾਂ ਵਿਅਕਤੀਆਂ ਵਲੋਂ ਬਿਨਾਂ ਕਿਸੇ ਲਾਇਸੈਂਸ ਦੇ ਗੌਰ ਕਰਨ ਦੇ ਤਰੀਕੇ ਨਾਲ ਵੇਚੇ ਜਾਂ ਫਿਰ ਸਟੋਰ ਕੀਤੇ ਜਾ ਰਹੇ ਹਨ, ਦੇ ਖਿਲਾਫ ਗੈਸ ਸਿਲੰਡਰ ਨਿਯਮ 2016 ਅਤੇ ਐੱਲ. ਪੀ. ਜੀ. ਸਪਲਾਈ ਰੈਗੂਲੇਸ਼ਨ ਆਰਡਰ-2013 ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲੇ ਅਜਿਹੇ ਸਾਰੇ ਸਾਹਮਣੇ ਆਏ ਹਨ ਕਿ ਦੁਕਾਨਦਾਰ 14.2 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ’ਚੋਂ ਗੈਸ ਕੱਢ ਕੇ ਦੇਸੀ ਸਿਲੰਡਰਾਂ ਵਿਚ ਗੈਸ ਦੀ ਪਲਟੀ ਮਾਰ ਕੇ ਗਰੀਬ ਪਰਿਵਾਰਾਂ ਦੀ ਖੱਲ ਉਧੇੜਨ ਦਾ ਕੰਮ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਵਿਚ ਜਾਨਲੇਵਾ ਦੁਰਘਟਨਾਵਾਂ ਦਾ ਭਾਰੀ ਖਤਰਾ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ : PM ਮੋਦੀ ਨਾਲ ਮੁਲਾਕਾਤ ਨੂੰ ਇਟਲੀ ਦੇ ਡਿਪਟੀ ਪੀਐੱਮ ਨੇ ਦੱਸਿਆ ਸਕਾਰਾਤਮਕ, IMEC 'ਤੇ ਕੇਂਦਰਿਤ ਸੀ ਬੈਠਕ 

1 ਬਿਨਾਂ ਆਈ. ਐੱਸ. ਆਈ./ਬੀ. ਆਈ. ਐੱਸ. ਮਾਰਕਾ ਵਾਲੇ ਨਾਜਾਇਜ਼ ਗੈਸ ਸਿਲੰਡਰ ਦੀ ਵਰਤੋਂ ਸਟੋਰੇਜ, ਰਿਫਿਲਿੰਗ, ਵੰਡ ’ਤੇ ਪੂਰ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
2 ਕਿਰਾਏਦਾਰਾਂ ਵਲੋਂ ਨਾਜਾਇਜ਼ ਐੱਲ. ਪੀ. ਜੀ. ਵਰਤੋਂ ਦੀ ਸਥਿਤੀ ’ਚ ਮਕਾਨ ਮਾਲਕ, ਕਲਸਟਰ, ਵਿਹੜਾ ਮਲਿਕ ਅਤੇ ਕੰਪਲੈਕਸ ਦੇ ਸੰਚਾਲਕ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ।
3 ਮਜ਼ਦੂਰ ਅਤੇ ਪ੍ਰਵਾਸੀ ਪਰਿਵਾਰਾਂ ਦੇ ਕਮਰਿਆਂ ’ਚ ਬੰਬ ਵਰਗੇ ਦੇਸੀ ਗੈਸ ਸਿਲੰਡਰ ਵੱਡੇ ਜਾਨੀ ਮਾਲੀ ਖਤਰੇ ਦਾ ਕਾਰਨ ਬਣ ਰਹੇ ਹਨ, ਜਿਸ ਵਿਚ ਅੱਗ ਲੱਗਣ ਅਤੇ ਧਮਾਕੇ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
4 ਅਣ-ਅਧਿਕਾਰਤ ਤਰੀਕੇ ਨਾਲ ਗੈਸ-ਸਿਲੰਡਰ ਅਤੇ ਬੰਬ ਵਰਗੇ ਦੇਸੀ ਸਿਲੰਡਰ ਵੇਚਣ ਜਾਂ ਸਪਲਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਈ ਹੋਵੇਗੀ।
5 ਦੁਕਾਨਾਂ ਅਤੇ ਠੇਕੇਦਾਰਾਂ ਵਲੋਂ ਨਾਜਾਇਜ਼ ਗੈਸ ਰੀਫਿਲਿੰਗ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
6 ਪੁਲਸ ਵਲੋਂ ਹੁਕਮ ਹਾਲ ਦੀ ਘੜੀ 2 ਮਹੀਨੇ ਦੇ ਲਈ ਲਾਗੂ ਕੀਤੇ ਗਏ ਹਨ।


author

Sandeep Kumar

Content Editor

Related News