ਨਸ਼ੇ ਦੀ ਹਾਲਤ ''ਚ ਸਕੂਲ ਵੈਨ ਦੇ ਡਰਾਈਵਰ ਨੇ ਕਾਰ ''ਚ ਮਾਰੀ ਜ਼ੋਰਦਾਰ ਟੱਕਰ, ਮੌਕੇ ''ਤੇ ਹੋਇਆ ਫਰਾਰ

Friday, Dec 19, 2025 - 01:21 PM (IST)

ਨਸ਼ੇ ਦੀ ਹਾਲਤ ''ਚ ਸਕੂਲ ਵੈਨ ਦੇ ਡਰਾਈਵਰ ਨੇ ਕਾਰ ''ਚ ਮਾਰੀ ਜ਼ੋਰਦਾਰ ਟੱਕਰ, ਮੌਕੇ ''ਤੇ ਹੋਇਆ ਫਰਾਰ

ਅੰਮ੍ਰਿਤਸਰ- ਅੱਜ ਸਵੇਰੇ ਤੜਕਸਾਰ ਸੰਘਣੀ ਧੁੰਦ ਦੇ ਚਲਦੇ ਸਿਵਲ ਹਸਪਤਾਲ ਅਜਨਾਲਾ ਨੇੜੇ ਇੱਕ ਸਕੂਲ ਵੈਨ ਦਾ ਅਲਟੋ ਕਾਰ ਨਾਲ ਟਕਰਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਆਲਪੁਰ ਦੇ ਰਹਿਣ ਵਾਲੇ ਆਲਟੋ ਕਾਰ ਚਾਲਕ ਨੇ ਦੱਸਿਆ ਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਿਹਾ ਸੀ ਕਿ ਸਰਕਾਰੀ ਹਸਪਤਾਲ ਨੇੜੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਲੱਦੀ ਵੈਨ ਦੇ ਚਾਲਕ ਨੇ ਉਸ ਦੀ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ, ਖੁਸ਼ਕਿਸਮਤੀ ਇਹ ਰਹੀ ਕਿ ਬੱਚੇ ਵਾਲ-ਵਾਲ ਬਚੇ।

ਇਹ ਵੀ ਪੜ੍ਹੋ-  ਪੰਜਾਬ : SHO ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ ਐਂਬੂਲੈਂਸ

ਉਨ੍ਹਾਂ ਕਿਹਾ ਕਿ ਉਨ੍ਹਾਂ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਕਤ ਵੈਨ ਚਾਲਕ ਧੁੰਦ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸੰਘਣੀ ਧੁੰਦ ਹੋਣ ਕਰਕੇ ਰੋਜ਼ਾਨਾ ਐਕਸੀਡੈਂਟ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਸਕੂਲਾਂ ਵਿੱਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ। ਇਸ ਸਬੰਧੀ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਹਾਦਸਾ ਗ੍ਰਸਤ ਗੱਡੀਆਂ ਨੂੰ ਥਾਣੇ ਭੇਜ ਦਿੱਤਾ ਹੈ ਅਤੇ ਦੋਸ਼ੀ ਪਾਏ ਗਏ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ


author

Shivani Bassan

Content Editor

Related News