ਪੂਰੇ ਦੇਸ਼ 'ਚ ਇਕ ਨਵੀਂ ਕ੍ਰਾਂਤੀ ਲਿਆਵੇਗਾ ਐੱਸ. ਪੀ. ਸੀ.: ਰਾਜਨਾਥ ਸਿੰਘ

Saturday, Jul 21, 2018 - 03:40 PM (IST)

ਗੁਰੂਗ੍ਰਾਮ— ਗੁਰੂਗ੍ਰਾਮ 'ਚ ਆਯੋਜਿਤ ਐੱਸ. ਪੀ. ਸੀ. ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਐੱਸ. ਪੀ. ਸੀ. ਪੂਰੇ ਦੇਸ਼ 'ਚ ਇਕ ਨਵੀਂ ਕ੍ਰਾਂਤੀ ਲਿਆਵੇਗਾ। ਉਨ੍ਹਾਂ ਕਿਹਾ ਕਿ ਸੋਨੇ ਦੀ ਚਿੜੀ ਕਹਾਉਣ ਵਾਲੇ ਇਸ ਦੇਸ਼ ਦੇ ਬੱਚਿਆਂ 'ਚ ਚੰਗੇ ਸੰਸਕਾਰ ਪਾਉਣ ਦੀ ਜ਼ਰੂਰਤ ਹੈ। ਇਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। 
ਉਨ੍ਹਾਂ ਕਿਹਾ ਕਿ ਇਸ ਸਮਾਗਮ 'ਚ ਸਟੂਡੈਂਟਸ ਦੇ ਕਿਤਾਬੀ ਗਿਆਨ ਦੇ ਨਾਲ-ਨਾਲ ਚਰਿੱਤਰ ਨਿਰਮਾਣ ਨੂੰ ਵੀ ਤਾਕਤ ਮਿਲੇਗੀ। ਅੱਜ-ਕਲ ਦੇਸ਼ 'ਚ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਰੋਜ਼ਾਨਾ ਵਧ ਰਹੀਆਂ ਹਨ। ਪਰਿਵਾਰ ਟੁੱਟ ਰਹੇ ਹਨ। ਜੇਕਰ ਤੁਸੀਂ ਸ਼ਾਂਤੀ ਦੇ ਰਸਤੇ 'ਤੇ ਅੱਗੇ ਵਧੋਗੇ ਤਾਂ ਹੀ ਆਪਣੇ ਬੱਚਿਆਂ ਨੂੰ ਚਰਿੱਤਰਵਾਨ ਬਣਾਉਗੇ ਤਾਂ ਹੀ ਸਮਾਜ 'ਚ ਅਪਰਾਧ ਦਾ ਗ੍ਰਾਫ ਘਟੇਗਾ। 
ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਸਿੱਖਿਆ ਦਾ ਮਤਲਬ ਸਿਰਫ ਕਿਤਾਬੀ ਗਿਆਨ ਰਹਿ ਗਿਆ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਉਹ ਇਹ ਐੱਸ. ਪੀ. ਸੀ. ਸਮਾਗਮ ਦੇਸ਼ ਭਰ 'ਚ ਆਯੋਜਿਤ ਕਰ ਰਹੇ ਹਨ। ਇਸ ਸਮਾਗਮ ਨਾਲ ਪੁਲਸ ਵਿਭਾਗ ਨੂੰ ਵੀ ਇਹ ਜਾਣਕਾਰੀ ਮਿਲੇਗੀ ਕਿ ਦੇਸ਼ ਦਾ ਭਵਿੱਖ ਉਨ੍ਹਾਂ ਦੇ ਬਾਰੇ 'ਚ ਕੀ ਸੋਚਦਾ ਹੈ।


Related News