ਸਾਵਧਾਨ! ਇਕ ਗ਼ਲਤੀ ''ਤੇ ਹੋ ਸਕਦੈ 50 ਹਜ਼ਾਰ ਤਕ ਦਾ ਜੁਰਮਾਨਾ, ਪੜ੍ਹੋ ਨਵੀਂ ''ਰੇਟ ਲਿਸਟ''

Friday, Sep 27, 2024 - 08:32 AM (IST)

ਸਾਵਧਾਨ! ਇਕ ਗ਼ਲਤੀ ''ਤੇ ਹੋ ਸਕਦੈ 50 ਹਜ਼ਾਰ ਤਕ ਦਾ ਜੁਰਮਾਨਾ, ਪੜ੍ਹੋ ਨਵੀਂ ''ਰੇਟ ਲਿਸਟ''

ਜਲੰਧਰ (ਖੁਰਾਣਾ)– ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਲਾਗੂ ਕਰਨ ਦੇ ਮਾਮਲੇ ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਲੰਧਰ ਨਗਰ ਨਿਗਮ ਨੂੰ ਜੋ ਨਿਰਦੇਸ਼ ਦਿੱਤੇ ਹੋਏ ਹਨ, ਉਨ੍ਹਾਂ ਦੇ ਅਨੁਸਾਰ ਨਗਰ ਨਿਗਮ ਘਰਾਂ, ਦੁਕਾਨਾਂ ਅਤੇ ਹੋਰਨਾਂ ਸੰਸਥਾਵਾਂ ਤੋਂ ਕੂੜਾ ਚੁੱਕਣ ਅਤੇ ਗੰਦਗੀ ਫੈਲਾਉਣ ਬਾਬਤ ਜੁਰਮਾਨੇ ਆਦਿ ਕਰਨ ਦੇ ਨਵੇਂ ਰੇਟ ਤੈਅ ਕਰਨ ਜਾ ਰਿਹਾ ਹੈ, ਜਿਨ੍ਹਾਂ ਨੂੰ ਫਾਈਨਲ ਕਰ ਲਿਆ ਗਿਆ ਹੈ ਅਤੇ ਮਨਜ਼ੂਰੀ ਲਈ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਜਿਉਂ ਹੀ ਇਹ ਨਵੇਂ ਰੇਟ ਅਤੇ ਚਾਰਜ ਚੰਡੀਗੜ੍ਹ ਤੋਂ ਪਾਸ ਹੋ ਕੇ ਆ ਜਾਣਗੇ, ਇਨ੍ਹਾਂ ਨੂੰ ਜਲੰਧਰ ਵਿਚ ਲਾਗੂ ਕਰ ਦਿੱਤਾ ਜਾਵੇਗਾ। ਫਿਲਹਾਲ ਨਿਗਮ ਪ੍ਰਸ਼ਾਸਨ ਇਨ੍ਹਾਂ ਨੂੰ 1 ਅਕਤੂਬਰ ਤੋਂ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਾਲਿਡ ਵੇਸਟ ਬਾਬਤ ਬਣੇ ਇਨ੍ਹਾਂ ਬਾਇਲਾਜ਼ ਨੂੰ ਲੈ ਕੇ ਆਮ ਲੋਕਾਂ ਤੋਂ ਆਬਜੈਕਸ਼ਨ ਮੰਗੇ ਗਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੀ 10-12 ਲੱਖ ਆਬਾਦੀ ਵਿਚੋਂ ਕਿਸੇ ਨਾਗਰਿਕ ਨੇ ਇਨ੍ਹਾਂ ਪ੍ਰਸਤਾਵਿਤ ਰੇਟਾਂ ’ਤੇ ਕੋਈ ਇਤਰਾਜ਼ ਹੀ ਪ੍ਰਗਟ ਨਹੀਂ ਕੀਤਾ। ਇਸੇ ਕਾਰਨ ਇਨ੍ਹਾਂ ਨੂੰ ਉਸੇ ਰੂਪ ਵਿਚ ਲਾਗੂ ਕਰਨ ਦੀ ਤਿਆਰੀ ਹੈ।

ਇਹ ਖ਼ਬਰ ਵੀ ਪੜ੍ਹੋ - ਘਰ 'ਚ ਗੋਲ਼ੀ ਦੀ ਆਵਾਜ਼ ਸੁਣ ਦਹਿਲ ਉੱਠਿਆ ਪਰਿਵਾਰ, ਹੋਇਆ ਉਹ ਜੋ ਸੋਚਿਆ ਨਾ ਸੀ

ਖਾਸ ਗੱਲ ਇਹ ਹੈ ਕਿ ਸ਼ਹਿਰ ਵਿਚ ਗੰਦਗੀ ਫੈਲਾਉਣ ਬਾਬਤ ਜੁਰਮਾਨੇ ਕਾਫੀ ਸਖ਼ਤ ਰੱਖੇ ਗਏ ਹਨ। ਹੁਣ ਜੇਕਰ ਕਿਸੇ ਨੇ ਪਲਾਸਟਿਕ ਜਾਂ ਥਰਮੋਕੋਲ ਦੀ ਕ੍ਰਾਕਰੀ ਵਿਚ ਭੋਜਨ ਜਾਂ ਲੰਗਰ ਆਦਿ ਪਰੋਸਿਆ ਤਾਂ ਉਸ ਨੂੰ ਨਿਗਮ 50 ਹਜ਼ਾਰ ਰੁਪਏ ਤਕ ਜੁਰਮਾਨਾ ਲਾ ਸਕਦਾ ਹੈ। ਇਹ ਜੁਰਮਾਨੇ ਉਸ ਆਯੋਜਨ ਵਿਚ ਆਏ ਲੋਕਾਂ ਦੀ ਗਿਣਤੀ ਦੇ ਆਧਾਰ ’ਤੇ ਨਿਰਧਾਰਿਤ ਹੋਣਗੇ। ਜੇਕਰ ਸਮਾਰੋਹ ਵਿਚ 5 ਹਜ਼ਾਰ ਤੋਂ ਘੱਟ ਲੋਕ ਆਉਂਦੇ ਹਨ ਤਾਂ ਜੁਰਮਾਨਾ 3500 ਰੁਪਏ, 5 ਤੋਂ 10 ਹਜ਼ਾਰ ਦੀ ਗਿਣਤੀ ਤਕ 7000 ਰੁਪਏ, 10 ਤੋਂ 25 ਹਜ਼ਾਰ ਦੀ ਗਿਣਤੀ ’ਤੇ 25000 ਰੁਪਏ ਅਤੇ ਜੇਕਰ ਲੋਕਾਂ ਦੀ ਗਿਣਤੀ 25 ਹਜ਼ਾਰ ਤੋਂ ਵੀ ਜ਼ਿਆਦਾ ਹੈ ਤਾਂ ਜੁਰਮਾਨੇ ਦੀ ਰਕਮ 50 ਹਜ਼ਾਰ ਰੁਪਏ ਹੋਵੇਗੀ।

ਗੰਦਗੀ ਫੈਲਾਉਣ ’ਤੇ ਵੀ ਹੁਣ ਜੁਰਮਾਨੇ ਹੋਇਆ ਕਰਨਗੇ

-ਗਲੀ, ਸੜਕ ਜਾਂ ਪਾਰਕ ਵਿਚ ਗੰਦਗੀ ਫੈਲਾਈ ਤਾਂ ਪਹਿਲੀ ਵਾਰ 1000 ਰੁਪਏ, ਦੂਜੀ ਵਾਰ 2000 ਰੁਪਏ। ਪ੍ਰਾਈਵੇਟ ਓਪਨ ਪਲਾਟ ਵਿਚ ਗੰਦਗੀ ਸੁੱਟਣ ’ਤੇ 1000 ਤੋਂ 2000 ਰੁਪਏ।

-ਹੁਣ ਜੇਕਰ ਸ਼ਹਿਰ ਵਿਚ ਕਿਸੇ ਖਾਲੀ ਪਲਾਟ ਵਿਚ ਗੰਦਗੀ ਦਿਸੀ ਤਾਂ ਨਗਰ ਨਿਗਮ ਪਹਿਲੀ ਵਾਰ ਪਲਾਟ ਮਾਲਕ ਨੂੰ 25 ਹਜ਼ਾਰ ਰੁਪਏ ਜੁਰਮਾਨਾ ਲਾਵੇਗੀ ਅਤੇ ਉਸ ਤੋਂ ਬਾਅਦ ਜੁਰਮਾਨੇ ਦੀ ਰਕਮ 50 ਹਜ਼ਾਰ ਤੋਂ 1 ਲੱਖ ਰੁਪਏ ਦੇ ਅੰਦਰ ਹੋਵੇਗੀ।

-ਹੋਟਲ, ਰੈਸਟੋਰੈਂਟ ਮਾਲਕ ਆਦਿ ਪਬਲਿਕ ਪਲੇਸ ’ਤੇ ਕੂੜਾ ਸੁੱਟਦੇ ਹਨ ਤਾਂ ਉਨ੍ਹਾਂ 2000 ਤੋਂ 4000 ਰੁਪਏ ਤਕ, ਜੇਕਰ ਇੰਡਸਟਰੀਅਲ ਯੂਨਿਟ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਜੁਰਮਾਨਾ 5000 ਤੋਂ 10000 ਰੁਪਏ ਤਕ।

-ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਛੋਟੇ ਦੁਕਾਨਦਾਰ ਓਪਨ ਵਿਚ ਕੂੜਾ ਸੁੱਟਦੇ ਹਨ ਤਾਂ ਉਨ੍ਹਾਂ ਨੂੰ 1000 ਤੋਂ 2000 ਰੁਪਏ ਜੁਰਮਾਨਾ ਲੱਗੇਗਾ। ਸੜਕ ’ਤੇ ਥੁੱਕਿਆ ਜਾਂ ਵਾਹਨ ਤੋਂ ਕੂੜਾ ਸੜਕ ’ਤੇ ਸੁੱਟਿਆ ਤਾਂ ਜੁਰਮਾਨਾ 250 ਤੋਂ 500 ਰੁਪਏ, ਪਬਲਿਕ ਪਲੇਸ ’ਤੇ ਗੋਹਾ ਸੁੱਟਿਆ ਤਾਂ ਜੁਰਮਾਨਾ 5000 ਤੋਂ 10000 ਰੁਪਏ, ਨਹਿਰ ਜਾਂ ਜਲ ਸਰੋਤ ਵਿਚ ਕੂੜਾ ਸੁੱਟਿਆ ਤਾਂ ਜੁਰਮਾਨਾ 5000 ਤੋਂ 10000, ਕਿਸੇ ਦੁਕਾਨਦਾਰ ਨੇ ਕਿਸੇ ਮਰੇ ਪੰਛੀ ਜਾਂ ਪਸ਼ੂ ਦੇ ਅਵਸ਼ੇਸ਼, ਖੰਭ, ਚਮੜਾ ਆਦਿ ਸੁੱਟਿਆ ਤਾਂ ਜੁਰਮਾਨਾ 2000 ਤੋਂ 4000 ਰੁਪਏ, ਪਾਲਤੂ ਕੁੱਤੇ, ਗਾਂ, ਮੱਝ, ਸੂਰ ਆਦਿ ਨੇ ਪਬਲਿਕ ਪਲੇਸ ’ਤੇ ਗੰਦਗੀ ਫੈਲਾਈ ਤਾਂ ਜੁਰਮਾਨਾ 1000 ਤੋਂ 2000 ਰੁਪਏ।

-ਜਿਸ ਵੈਂਡਰ ਜਾਂ ਹਾਕਰ ਕੋਲ ਵੇਸਟ ਬਾਸਕੇਟ ਨਹੀਂ ਹੋਵੇਗੀ ਤਾਂ ਜੁਰਮਾਨਾ 750 ਤੋਂ 1500 ਰੁਪਏ, ਹਸਪਤਾਲ, ਨਰਸਿੰਗ ਹੋਮ, ਕਲੀਨਿਕ, ਮੈਡੀਕਲ ਸਟੋਰ ਅਤੇ ਲੈਬਾਰਟਰੀ ਨੇ ਪਬਲਿਕ ਪਲੇਸ ’ਤੇ ਗੰਦਗੀ ਫੈਲਾਈ ਤਾਂ ਜੁਰਮਾਨਾ 2000 ਤੋਂ 4000 ਰੁਪਏ, ਪਬਲਿਕ ਪਲੇਸ ’ਤੇ ਸ਼ੌਚ (ਜੰਗਲ ਪਾਣੀ) ਆਦਿ ਕੀਤਾ ਤਾਂ ਜੁਰਮਾਨਾ 500 ਤੋਂ 1000 ਰੁਪਏ, ਸੀਵਰ ਜਾਂ ਸਟ੍ਰਾਮ ਵਾਟਰ ਡ੍ਰੇਨ ਵਿਚ ਕੂੜਾ ਸੁੱਟਿਆ ਤਾਂ ਜੁਰਮਾਨਾ 2000 ਤੋਂ 4000 ਰੁਪਏ।

ਇਹ ਖ਼ਬਰ ਵੀ ਪੜ੍ਹੋ - ਬਦਲ ਜਾਵੇਗਾ ਵਿਦੇਸ਼ ਯਾਤਰਾ ਦਾ ਤਰੀਕਾ! ਜਲਦ ਸ਼ੁਰੂ ਹੋਣ ਜਾ ਰਿਹਾ EES

ਬਿਨਾਂ ਇਜਾਜ਼ਤ ਹੁਣ ਹੋ ਹੀ ਨਹੀਂ ਸਕੇਗਾ ਪਬਲਿਕ ਈਵੈਂਟ

-ਨਿਗਮ ਦੀ ਬਿਨਾਂ ਪਰਮਿਸ਼ਨ ਕੋਈ ਈਵੈਂਟ ਕੀਤਾ ਤਾਂ ਜੁਰਮਾਨਾ 2500 ਤੋਂ ਰੁਪਏ 50000 ਰੁਪਏ ਤਕ ਹੋਵੇਗਾ, ਜੋ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਹੋਵੇਗਾ। ਈਵੈਂਟ ਵਿਚੋਂ ਨਿਕਲੇ ਵੇਸਟ ਨੂੰ ਆਥੋਰਾਈਜ਼ਡ ਵੈਂਡਰ ਨੂੰ ਨਾ ਿਦੱਤਾ ਤਾਂ ਜੁਰਮਾਨਾ 25 ਤੋਂ ਲੈ ਕੇ 40 ਹਜ਼ਾਰ ਰੁਪਏ ਤਕ ਹੋਵੇਗਾ। ਈਵੈਂਟ ਵੈਨਿਊ ’ਤੇ ਿਗੱਲਾ-ਸੁੱਕਾ ਕੂੜਾ ਵੱਖ-ਵੱਖ ਨਾ ਰੱਖਿਆ ਤਾਂ ਜੁਰਮਾਨਾ 5000 ਤੋਂ ਲੈ ਕੇ 1 ਲੱਖ ਰੁਪਏ ਤਕ ਹੋਵੇਗਾ। ਅਜਿਹੇ ਕੰਪਲੈਕਸਾਂ ਵਿਚ ਕੂੜੇ ਨੂੰ ਸਾੜਿਆ ਗਿ ਆ ਤਾਂ ਜੁਰਮਾਨਾ 5000 ਤੋਂ 2 ਲੱਖ ਰੁਪਏ ਤਕ ਹੋਵੇਗਾ। ਵਾਰ-ਵਾਰ ਨਿਯਮਾਂ ਦੇ ਉਲੰਘਣ ’ਤੇ ਜੁਰਮਾਨਾ 5 ਲੱਖ ਰੁਪਏ ਵੀ ਹੋ ਸਕਦਾ ਹੈ।

ਰੈਗ ਪਿਕਰਸ ਨੂੰ ਕੂੜਾ ਚੁੱਕਣ ਲਈ ਹੁਣ ਨਿਰਧਾਰਿਤ ਚਾਰਜ ਦੇਣੇ ਹੋਣਗੇ

-60 ਵਰਗ ਗਜ਼ ਤਕ ਦੇ ਘਰ ਤੋਂ 50 ਰੁਪਏ, 60 ਤੋਂ 240 ਵਰਗ ਗਜ਼ ਦੇ ਘਰ ਤੋਂ 100 ਰੁਪਏ, 240 ਵਰਗ ਗਜ਼ ਦੇ ਘਰ ਤੋਂ ਉੱਪਰ 200 ਰੁਪਏ, ਸਲੱਮ ਆਬਾਦੀ ਦੇ ਘਰਾਂ ਤੋਂ 30 ਰੁਪਏ ਪ੍ਰਤੀ ਮਹੀਨਾ।

-ਸਟ੍ਰੀਟ ਵੈਂਡਰ ਤੋਂ 100 ਰੁਪਏ, ਦੁਕਾਨਾਂ, ਢਾਬਾ, ਸਵੀਟਸ ਸ਼ਾਪ, ਕੈਫੇ, ਕੰਟੀਨ ਤੋਂ 500 ਰੁਪਏ, ਗੈਸਟ ਹਾਊਸ, ਧਰਮਸ਼ਾਲਾ ਤੋਂ 2000 ਰੁਪਏ, ਹੋਸਟਲ ਤੋਂ 1000 ਰੁਪਏ, 50 ਤਕ ਦੀ ਸਿਟਿੰਗ ਵਾਲੇ ਰੈਸਟੋਰੈਂਟ ਤੋਂ 2000 ਰੁਪਏ, 50 ਤੋਂ ਵੱਧ ਸਿਟਿੰਗ ਵਾਲੇ ਤੋਂ 3000 ਰੁਪਏ, ਹੋਟਲ ਬਿਨਾਂ ਸਟਾਰ 2000 ਰੁਪਏ, ਥ੍ਰੀ ਸਟਾਰ ਤਕ ਹੋਟਲ ਤੋਂ 3000 ਰੁਪਏ, ਥ੍ਰੀ ਸਟਾਰ ਤੋਂ ਉੱਪਰ ਹੋਟਲ ਤੋਂ 5000, ਮੈਰਿਜ ਪੈਲੇਸ 3000 ਵਰਗ ਮੀਟਰ ਤਕ ਤੋਂ 3000 ਰੁਪਏ, ਮੈਰਿਜ ਪੈਲੇਸ 3000 ਵਰਗ ਮੀਟਰ ਤੋਂ ਉੱਪਰ 5000 ਰੁਪਏ।

-ਕਲੱਬ, ਸਿਨੇਮਾ ਹਾਲ, ਪੱਬ, ਮਲਟੀਪਲੈਕਸ ਤੋਂ 3000 ਰੁਪਏ, ਐਮਿਊਜ਼ਮੈਂਟ ਪਾਰਕ ਤੋਂ 10000 ਰੁਪਏ, ਪਬਲਿਕ ਪਲੇਸ ਤੋਂ ਫੰਕਸ਼ਨ ਕਰਨ ’ਤੇ 6 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ।

-ਸਰਕਾਰੀ ਦਫਤਰਾਂ ਤੋਂ 300 ਰੁਪਏ, ਸ਼ਾਪਿੰਗ ਮਾਲ ਕੰਪਲੈਕਸ ਵਿਚ ਪ੍ਰਤੀ ਸ਼ਾਪ 300 ਰੁਪਏ, ਕਮਰਸ਼ੀਅਲ ਆਫਿਸ, ਬੈਂਕ, ਇੰਸ਼ੋਰੈਂਸ ਆਫਿਸ ਤੋਂ 500 ਰੁਪਏ, ਪੈਟਰੋਲ ਪੰਪ, ਗੈਸ ਸਟੇਸ਼ਨ ਤੋਂ 1000 ਰੁਪਏ, ਸਮਾਲ ਅਤੇ ਲਘੂ ਉਦਯੋਗ, ਵਰਕਸ਼ਾਪ ਤੋਂ 1000 ਰੁਪਏ, ਗੋਦਾਮ, ਕੋਲਡ ਸਟੋਰੇਜ ਤੋਂ 5000 ਰੁਪਏ।

-ਪ੍ਰਾਇਮਰੀ ਸਕੂਲ/ਕ੍ਰੈੱਚ ਤੋਂ 300 ਰੁਪਏ, ਮਿਡਲ ਅਤੇ ਹਾਈ ਸਕੂਲ ਤੋਂ 500 ਰੁਪਏ, ਸੀਨੀਅਰ ਸੈਕੰਡਰੀ ਸਕੂਲ ਤੋਂ 1000 ਰੁਪਏ, ਕਾਲਜ, ਪੋਲੀਟੈਕਨਿਕ ਤੋਂ 3000 ਰੁਪਏ, ਯੂਨੀਵਰਸਿਟੀ ਤੋਂ 5000 ਰੁਪਏ, ਕੋਚਿੰਗ ਕਲਾਸ ਸੈਂਟਰ ਤੋਂ 1000 ਰੁਪਏ।

-ਕਲੀਨਿਕ, ਡਿਸਪੈਂਸਰੀ, ਲੈਬਾਰਟਰੀ ਤੋਂ 2000 ਰੁਪਏ, ਅਜਿਹੀ ਵੱਡੀ ਸੰਸਥਾ ਤੋਂ 4000 ਰੁਪਏ, ਪਬਲਿਕ ਪਲੇਸ ’ਤੇ ਈਵੈਂਟ ਕਰਨ ਤੋਂ ਪਹਿਲਾਂ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਰੀਫੰਡੇਬਲ ਡਿਪਾਜ਼ਿਟ ਦੇਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਲਈ ਬੇਹੱਦ ਅਹਿਮ ਖ਼ਬਰ

ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਨ ਪ੍ਰਤੀ ਗੰਭੀਰ ਹੋਇਆ ਨਿਗਮ

-ਹੁਣ ਜੇਕਰ ਘਰਾਂ ਅਤੇ ਦੁਕਾਨਾਂ ਨੇ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਨਾ ਕੀਤਾ ਤਾਂ ਜੁਰਮਾਨਾ 1000 ਤੋਂ 2000 ਰੁਪਏ।

-ਛੋਟੀਆਂ ਕਮਰਸ਼ੀਅਲ ਸੰਸਥਾਵਾਂ ਤੋਂ ਜੁਰਮਾਨਾ 5000 ਤੋਂ 10000 ਰੁਪਏ, ਵੱਡੀਆਂ ਕਮਰਸ਼ੀਅਲ ਸੰਸਥਾਵਾਂ ਤੋਂ ਜੁਰਮਾਨਾ 10000 ਤੋਂ 20000 ਰੁਪਏ, ਬਲਕ ਵੇਸਟ ਜੈਨਰੇਟਰ ਤੋਂ ਇਸ ਬਾਬਤ ਜੁਰਮਾਨਾ 15000 ਤੋਂ 30000 ਰੁਪਏ ਤਕ।

-ਜੋ ਸਟਰੀਟ ਵੈਂਡਰ ਗਿੱਲਾ-ਸੁੱਕਾ ਕੂੜਾ ਵੱਖ ਨਹੀਂ ਦੇਵੇਗਾ, ਉਸ ਨੂੰ ਜੁਰਮਾਨਾ 300 ਤੋਂ 600 ਰੁਪਏ, ਜੋ ਬਲਕ ਵੇਸਟ ਜੈਨਰੇਟਰ ਆਪਣੇ ਕੰਪਲੈਕਸ ਵਿਚ ਗਿੱਲਾ-ਸੁੱਕਾ ਕੂੜਾ ਪ੍ਰੋਸੈੱਸ ਨਹੀਂ ਕਰਨਗੇ, ਉਨ੍ਹਾਂ ਨੂੰ ਪਹਿਲੀ ਵਾਰ ਜੁਰਮਾਨਾ 10000 ਅਤੇ ਦੂਜੀ ਵਾਰ 25000 ਰੁਪਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News