ਸੁਰਜੀਤ ਹਾਕੀ ਸੋਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਟੂਰਨਾਮੈਂਟ ਪੂਰੇ ਦੇਸ਼ ਲਈ ਫ਼ਖ਼ਰ ਵਾਲੀ ਗੱਲ : ਧਰਮਿੰਦਰ

Friday, Oct 04, 2024 - 11:43 PM (IST)

ਸੁਰਜੀਤ ਹਾਕੀ ਸੋਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਟੂਰਨਾਮੈਂਟ ਪੂਰੇ ਦੇਸ਼ ਲਈ ਫ਼ਖ਼ਰ ਵਾਲੀ ਗੱਲ : ਧਰਮਿੰਦਰ

ਜਲੰਧਰ, (ਮਹੇਸ਼)- ਬਾਲੀਵੁੱਡ ਸੁਪਰ ਸਟਾਰ ਤੇ ਪੰਜਾਬ ਦੇ ਸਪੁੱਤਰ ਧਰਮਿੰਦਰ ਨੇ ਇਕ ਵੀਡੀਓ ਰਾਹੀਂ ਸੁਨੇਹਾ ਦਿੰਦਿਆਂ ਕਿਹਾ ਕਿ ਸੁਰਜੀਤ ਹਾਕੀ ਸੋਸਾਇਟੀ ਜਲੰਧਰ ’ਤੇ ਮੈਨੂੰ ਹਮੇਸ਼ਾ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਪਿਛਲੇ 41 ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਸੁਰਜੀਤ ਹਾਕੀ ਟੂਰਨਾਮੈਂਟ ਪੂਰੇ ਹਿੰਸੋਦਤਾਨ ਲਈ ਫ਼ਖਰ ਵਾਲੀ ਗੱਲ ਹੈ। 

ਧਰਮਿੰਦਰ ਨੇ ਕਿਹਾ ਕਿ ਗਾਖ਼ਲ ਪਰਿਵਾਰ ਵੱਲੋਂ ਜੇਤੂ ਟੀਮ ਨੂੰ 5.50 ਲੱਖ ਰੁਪਏ ਦਾ ਦਿੱਤਾ ਜਾਂਦਾ ਨਕਦ ਇਨਾਮ ਹਾਕੀ ਖਿਡਾਰੀਆਂ ਦੀ ਵੱਡੀ ਹੌਸਲਾ ਅਫ਼ਜ਼ਾਈ ਹੈ। ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਗਾਖ਼ਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ, ਜਿਸ ਤਰੀਕੇ ਨਾਲ ਸਹਾਇਤਾ ਤੇ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ, ਉਹ ਕਾਬਲੇ ਤਾਰੀਫ਼ ਹੈ। 

ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਗਾਖ਼ਲ ਵਰਗੇ ਭਰਾ ਬਹੁਤ ਘੱਟ ਪੈਦਾ ਹੁੰਦੇ ਹਨ। ਉਨ੍ਹਾਂ ਗਾਖ਼ਲ ਪਰਿਵਾਰ ਨੂੰ ਆਪਣੇ ਅੰਦਾਜ਼ ਵਿਚ ਕਿਹਾ ਕਿ ਜਿਉਂਦੇ ਰਹੋ ਤਰੱਕੀਆਂ ਕਰੋ। ਇਸ ਮੌਕੇ ਅਮੋਲਕ ਸਿੰਘ ਗਾਖ਼ਲ ਤੇ ਉਨ੍ਹਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਗਾਖ਼ਲ ਨੇ ਇਸ ਵਾਰ ਗਾਖਲ ਗਰੁੱਪ ਤੇ ਗਾਖਲ ਪਰਿਵਾਰ (ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ) ਵੱਲੋਂ ਟੂਰਨਾਮੈਂਟ ਦੀ ਜੇਤੂ ਅਤੇ ਪੈਰਿਸ ਉਲੰਪਿਕ ਮੈਡਲਿਸਟ ਭਾਰਤੀ ਹਾਕੀ ਟੀਮ ਦੋਵਾਂ ਨੂੰ 5.50-5.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਅਮੋਲਕ ਸਿੰਘ ਗਾਖ਼ਲ ਨੇ ਧਰਮਿੰਦਰ ਭਾਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਸਾਰੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਉਹ ਧਰਮਿੰਦਰ ਭਾਜੀ ਦੀ ਗੁਜਾਰਿਸ਼ ਨੂੰ ਮੰਨਦਿਆਂ ਇਸ ਟੂਰਨਾਮੈਂਟ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ।


author

Rakesh

Content Editor

Related News