ਜੇਲ੍ਹ ’ਚ ਬੰਦ ਨਿਹੰਗ ਸਿੰਘ ਦੇ ਅੱਡੇ ਨੂੰ ਅਣਪਛਾਤੇ ਲੋਕਾਂ ਨੇ ਲਾਈ ਅੱਗ
Thursday, Sep 26, 2024 - 03:56 PM (IST)
ਲੁਧਿਆਣਾ (ਗੌਤਮ)- ਸ਼ਹੀਦ ਭਗਤ ਸਿੰਘ ਨਗਰ ਕੋਲ ਭਾਈ ਜੈਤਾ ਸਿੰਘ ਚੌਕ ਕੋਲ ਨਿਹੰਗ ਸਿੰਘ ਦੇ ਸ਼ਰਦਾਈ ਦੇ ਅੱਡੇ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਾ ਦਿੱਤੀ। ਅੱਗ ਲਾਉਣ ਕਾਰਨ ਨਿਹੰਗ ਸਿੰਘ ਦੇ ਕੱਪੜੇ, ਧਾਰਮਿਕ ਕਿਤਾਬਾਂ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ਦਾ ਮੁਆਇਨਾ ਕਰ ਕੇ ਥਾਣਾ ਦੁੱਗਰੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ। ਪੁਲਸ ਨੇ ਨਿਹੰਗ ਸਿੰਘ ਮੰਗਲ ਸਿੰਘ ਦੇ ਬੇਟੇ ਜਸਵੀਰ ਸਿੰਘ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮੰਗਲ ਸਿੰਘ ਜੋ ਕਿ ਨਿਹੰਗ ਸਿੰਘ ਹਨ। ਉਨ੍ਹਾਂ ਨੇ ਉਕਤ ਜਗ੍ਹਾ ’ਤੇ ਸ਼ਰਦਾਈ ਬਣਾਉਣ ਦਾ ਅੱਡਾ ਲਗਾਇਆ ਹੋਇਆ ਸੀ, ਨਾਲ ਹੀ ਉਹ ਛੋਟੇ-ਛੋਟੇ ਬੱਚਿਆਂ ਨੂੰ ਗੱਤਕਾ ਖੇਡਣ ਦੀ ਸਿਖਲਾਈ ਵੀ ਦਿੰਦੇ ਹਨ। ਉਨ੍ਹਾਂ ’ਤੇ ਲੜਾਈ ਝਗੜੇ ਦਾ ਕੇਸ ਦਰਜ ਹੋਣ ਕਾਰਨ ਉਹ ਇਸ ਸਮੇਂ ਜੇਲ੍ਹ ’ਚ ਹਨ।
ਇਹ ਖ਼ਬਰ ਵੀ ਪੜ੍ਹੋ - ਬਦਲ ਜਾਵੇਗਾ ਵਿਦੇਸ਼ ਯਾਤਰਾ ਦਾ ਤਰੀਕਾ! ਜਲਦ ਸ਼ੁਰੂ ਹੋਣ ਜਾ ਰਿਹਾ EES
24 ਸਤੰਬਰ ਨੂੰ ਗਾਰਡ ਸੁਰਜੀਤ ਸਿੰਘ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਅੱਡੇ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ ਅਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਗਏ ਅਤੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਅੱਡੇ ’ਤੇ ਉਸ ਦੇ ਪਿਤਾ ਦੇ ਅਸਤਰ-ਸ਼ਸਤਰ, ਨਿਹੰਗ ਸਿੰਘ ਦੇ ਬਾਣੇ ਵਾਲੇ ਕੱਪੜੇ, ਪੋਥੀਆਂ ਅਤੇ ਗੁਟਕਾ ਸਾਹਿਬ, ਸ਼ਰਦਾਈ ਬਣਾਉਣ ਦਾ ਸਾਮਾਨ ਸੜ ਗਿਆ। ਜਦੋਂ ਉਨ੍ਹਾਂ ਨੇ ਆਪਣੇ ਤੌਰ ’ਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਰਾਤ ਸਮੇਂ ਕੁਝ ਅਣਪਛਾਤੇ ਲੋਕਾਂ ਨੇ ਵਾਰਦਾਤ ਕੀਤੀ ਹੈ। ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8