'ਭਗਵੰਤ ਮਾਨ ਸਰਕਾਰ-ਤੁਹਾਡੇ ਦੁਆਰ': ਹਰ ਵਰਗ ਦੀ ਭਲਾਈ ਲਈ ਨਵੀਂ ਸ਼ੁਰੂਆਤ

Sunday, Sep 29, 2024 - 06:19 PM (IST)

'ਭਗਵੰਤ ਮਾਨ ਸਰਕਾਰ-ਤੁਹਾਡੇ ਦੁਆਰ': ਹਰ ਵਰਗ ਦੀ ਭਲਾਈ ਲਈ ਨਵੀਂ ਸ਼ੁਰੂਆਤ

ਜਲੰਧਰ- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਮਿਲਣ ਵਾਲੀਆਂ ਸੇਵਾਵਾਂ ਨੂੰ ਘਰ ਬੈਠੇ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ‘ਭਗਵੰਤ ਮਾਨ ਸਰਕਾਰ-ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਜ਼ਰੀਏ ਲੋਕ ਘਰ ਬੈਠੇ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਲਈ ਅਰਜ਼ੀਆਂ ਦੇ ਸਕਦੇ ਹਨ ਅਤੇ ਆਪਣੇ ਮੁੱਦੇ ਸਿੱਧੇ ਸਰਕਾਰ ਤੱਕ ਪਹੁੰਚਾ ਸਕਦੇ ਹਨ। 1076 ਨੰਬਰ, ਜੋ ਕਿ ਇੱਕ CM Helpline ਹੈ, ਲੋਕਾਂ ਨੂੰ ਸਰਕਾਰੀ ਸੇਵਾਵਾਂ ਘਰਾਂ ਤੱਕ ਪਹੁੰਚਾਉਣ ਲਈ ਵਰਤਿਆ ਜਾ ਰਿਹਾ ਹੈ। 

ਇਸ ਸੇਵਾ ਦਾ ਮੁੱਖ ਉਦੇਸ਼ ਲੋਕਾਂ ਦੀਆਂ ਅਰਜ਼ੀਆਂ ਤੇ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨਾ ਹੈ, ਜਿਵੇਂ ਕਿ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਲੰਮੇ ਸਮੇਂ ਤੱਕ ਪ੍ਰਤੀਕਸ਼ਾ ਕਰਨ ਦੀ ਲੋੜ ਨੂੰ ਘੱਟ ਕਰਨਾ। ਇਸ 'ਚ ਲੋਕ ਕਈ ਮਹੱਤਵਪੂਰਨ ਕੰਮ 1076 ਨੰਬਰ 'ਤੇ ਕਾਲ ਕਰਕੇ ਕਰਵਾ ਸਕਦੇ ਹਾਂ ਜੋ ਹੇਠ ਲਿਖੇ ਅਨੁਸਾਰ ਹਨ:

-ਡਿਜ਼ਿਟਲ ਸਰਟੀਫਿਕੇਟ (ਜਨਮ, ਮੌਤ, ਰਿਹਾਇਸ਼ ਆਦਿ)
-ਸਿੱਧੇ ਸਹੂਲਤਾਂ (ਵਿਦਿਉਤ, ਪਾਣੀ ਸਪਲਾਈ, ਸਿਹਤ ਸੇਵਾਵਾਂ)
-ਪੈਂਸ਼ਨ, ਵਿੱਤੀ ਸਹਾਇਤਾ, ਰਾਸ਼ਨ ਕਾਰਡ
-ਵਿਦਿਅਕ ਅਤੇ ਸਮਾਜਿਕ ਭਲਾਈ ਸਬੰਧੀ ਸੇਵਾਵਾਂ

ਇਸੇ ਦਰਮਿਆਨ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਬੀਤੇ ਦਿਨੀਂ ਖਰੜ ਵਿਖੇ 'ਸੇਵਾ ਸਮਾਗਮ' ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਪਹੁੰਚ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਅਤੇ ਮੌਕੇ ਉਤੇ ਕਈ ਸਮੱਸਿਆਵਾਂ ਦਾ ਨਿਪਟਾਰਾ ਵੀ ਕਰਵਾਇਆ।  ਇਸ ਦੌਰਾਨ ਅਨਮੋਲ ਗਗਨ ਮਾਨ ਨੇ ਕੱਚੇ ਘਰਾਂ ਨੂੰ ਪੱਕੇ ਕਰਨ ਲਈ 100 ਲਾਭਪਾਤਰੀਆਂ ਨੂੰ ਗਰਾਂਟ 1.30 ਲੱਖ ਰੁਪਏ ਦੀ ਜਾਰੀ ਕੀਤੀ ਹੈ, ਜਿਸ 'ਚ 30 ਹਜ਼ਾਰ ਰੁਪਏ ਪਹਿਲੀ ਕੀਸ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਖਰੜ 'ਚ ਕੱਚੇ ਮਕਾਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਕਿਉਂਕਿ ਕਈਆਂ ਦੇ ਘਰ ਡਿੱਗਣ ਵਾਲੇ ਹੁੰਦੇ ਹਨ ਅਤੇ ਇਸ ਤਰ੍ਹਾਂ ਦੇ ਮਕਾਨਾਂ 'ਚ ਰਹਿਣਾ ਬਹੁਤ ਔਖਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਣ।
 


author

Shivani Bassan

Content Editor

Related News