ਪੰਜਾਬ ''ਚ ਪੀ. ਆਰ. ਟੀ. ਸੀ. ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਨੌਜਵਾਨ ਦੀ ਮੌਤ

Saturday, Oct 05, 2024 - 01:55 PM (IST)

ਭਵਾਨੀਗੜ੍ਹ (ਵਿਕਾਸ) : ਇਥੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ’ਤੇ ਹਨੀ ਢਾਬੇ ਨੇੜੇ ਬੀਤੀ ਦੇਰ ਰਾਤ ਪਟਿਆਲਾ ਤੋਂ ਬਠਿੰਡਾ ਜਾ ਰਹੀ ਪੀ. ਆਰ. ਟੀ. ਸੀ. ਦੀ ਇਕ ਏ. ਸੀ. ਬੱਸ ਪਲਟ ਗਈ ਸੀ, ਜਿਸ ਕਾਰਨ ਬੱਸ ’ਚ ਸਵਾਰ ਦੋ ਦਰਜਨ ਦੇ ਕਰੀਬ ਯਾਤਰੀ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਰਜਿੰਦਰ ਕੁਮਾਰ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਹੀ ਘਰ ਵਿਚ ਕਮਾਉਣ ਵਾਲਾ ਇਕੱਲਾ ਮੈਂਬਰ ਸੀ। 

ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਦੇ ਹੈਰਾਨ ਕਰਨ ਵਾਲੇ ਅੰਕੜੇ, ਹੁਣ ਸ਼ੁਰੂ ਹੋਵੇਗਾ ਵੱਡਾ ਐਕਸ਼ਨ

ਪਤਾ ਲੱਗਾ ਹੈ ਕਿ ਪਹਿਲਾਂ 2011 ਵਿਚ ਮ੍ਰਿਤਕ ਨੌਜਵਾਨ ਰਜਿੰਦਰ ਕੁਮਾਰ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ 3 ਮਹੀਨੇ ਪਹਿਲਾਂ ਮਾਂ ਦਾ ਵੀ ਦੇਹਾਂਤ ਹੋ ਗਿਆ। ਇਸ ਮਗਰੋਂ ਤਰਸ ਦੇ ਅਧਾਰ 'ਤੇ ਪਿਤਾ ਦੀ ਜਲ ਵਿਭਾਗ ਦੀ ਸਰਕਾਰੀ ਨੌਕਰੀ ਰਜਿੰਦਰ ਨੂੰ ਮਿਲੀ ਸੀ ਰਜਿੰਦਰ ਦੀ ਮੌਤ ਤੋਂ ਬਾਅਦ ਘਰ ਵਿਚ ਹੁਣ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਭਰਾ ਦੀ ਮੌਤ ਤੋਂ ਬਾਅਦ ਭੈਣ ਦੇ ਵੈਣ ਦੇਖੇ ਨਹੀਂ ਸੀ ਜਾ ਰਹੇ। 

 

ਇਹ ਵੀ ਪੜ੍ਹੋ : ਭਾਜਪਾ ਹਾਈਕਮਾਂਡ ਦਾ ਪੰਜਾਬ ਨੂੰ ਲੈ ਕੇ ਵੱਡਾ ਐਲਾਨ

ਪਰਿਵਾਰ ਅਤੇ ਪਿੰਡ ਨਿਵਾਸੀਆਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਪਿੰਡ ਵਿਚ ਇਹ ਬੱਸ ਹਾਦਸਾ ਹੋਇਆ ਹੈ, ਮ੍ਰਿਤਕ ਰਜਿੰਦਰ ਉਸੇ ਪਿੰਡ ਬਾਲਦ ਕਲਾਂ ਦਾ ਰਹਿਣ ਵਾਲਾ ਸੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਜਦੋਂ ਇਹ ਬੱਸ ਭਵਾਨੀਗੜ੍ਹ ਤੋਂ ਥੋੜਾ ਪਿੱਛੇ ਹਨੀ ਢਾਬੇ ਨੇੜੇ ਪਹੁੰਚੀ ਤਾਂ ਬੱਸ ਅੱਗੇ ਅਚਾਨਕ ਇਕ ਕੈਂਟਰ ਆ ਜਾਣ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਬੱਸ ਖੇਤਾਂ ’ਚ ਪਲਟ ਗਈ।

 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਰਡਾਰ 'ਤੇ ਇਹ ਸਕੂਲ, ਸਖ਼ਤ ਕਾਰਵਾਈ ਲਈ ਜਾਰੀ ਹੋਏ ਹੁਕਮ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News