ਇਕ ਹੋਰ ਮਾਂ ਦੇ ਪੁੱਤ ਨੂੰ ਖਾ ਗਿਆ ਕੈਨੇਡਾ, ਧਾਹਾਂ ਮਾਰ ਬੋਲਿਆ ਪਿਤਾ ''ਕੀ ਸੋਚਿਆ ਸੀ ਕੀ ਹੋ ਗਿਆ''

Tuesday, Sep 24, 2024 - 04:32 PM (IST)

ਨਾਭਾ (ਰਾਹੁਲ) : ਰੋਜ਼ੀ-ਰੋਟੀ ਕਮਾਉਣ ਵਿਦੇਸ਼ੀ ਧਰਤੀ 'ਤੇ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਬੀਤੇ ਦਿਨੀਂ 23 ਸਾਲਾ ਨਵਦੀਪ ਕੌਰ ਦੀ ਕੈਨੇਡਾ ਵਿਚ ਬਰੇਨ ਹੈਮਰਜ ਨਾਲ ਹੋਈ ਮੌਤ ਦੀ ਖਬਰ ਅਜੇ ਠੰਡੀ ਨਹੀਂ ਸੀ ਹੋਈ ਕਿ ਬੀਤੀ ਰਾਤ ਨਾਭਾ ਦੀ ਸਭ ਤਹਿਸੀਲ ਭਾਦਸੋਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਉਰਫ ਮਨੀ ਜੋ 9 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਕੰਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਣ ਉਸ ਦੀ ਮੌਤ ਹੋ ਗਈ। ਜਿਵੇਂ ਹੀ ਇਹ ਖ਼ਬਰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਗੁਰਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ ਅਤੇ ਹੁਣ ਘਰ ਵਿਚ ਸਿਰਫ ਤੇ ਸਿਰਫ ਮਾਤਾ-ਪਿਤਾ ਲਈ ਰੋਣ ਤੋਂ ਸਿਵਾ ਹੋਰ ਕੁਝ ਨਹੀਂ ਰਿਹਾ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਨਵੀਂ ਅਪਡੇਟ, ਕੀਤੀ ਇਹ ਵੱਡੀ ਭਵਿੱਖਬਾਣੀ

ਪਿਤਾ ਨੇ 20 ਲੱਖ ਦਾ ਕਰਜ਼ਾ ਚੁੱਕ ਕੇ ਗੁਰਵਿੰਦਰ ਨੂੰ ਕੈਨੇਡਾ ਭੇਜਿਆ ਸੀ ਕਿ ਉਹ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ ਪਰ ਪਰਿਵਾਰਕ ਮੈਂਬਰਾਂ ਦੇ ਸੁਫਨੇ ਚਕਨਾ ਚੂਰ ਹੋ ਗਏ। ਆਪਣੇ ਪੁੱਤ ਦੀ ਮੌਤ ਤੋ ਬਾਅਦ ਮਾਂ ਦਾ ਦਰਦ ਵੇਖਿਆ ਨਹੀਂ ਜਾ ਸਕਦਾ ਕਿਉਂਕਿ ਜਿਸ ਮਾਂ ਨੇ ਪਾਲ-ਪੋਸ ਕੇ ਵੱਡਾ ਕੀਤਾ ਅਤੇ ਆਪਣੇ ਪੁੱਤ ਤੋਂ ਵੱਡੀਆਂ ਆਸਾ ਸਨ ਉਹ ਆਸਾਂ ਮਿੱਟੀ ਵਿਚ ਮਿਲ ਗਈਆਂ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਸਾਡੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਖਰੀ ਸਮੇਂ ਆਪਣੇ ਰੀਤੀ ਰਿਵਾਜ਼ਾਂ ਨਾਲ ਪੁੱਤ ਦਾ ਸਸਕਾਰ ਕਰ ਸਕਣ।

ਇਹ ਵੀ ਪੜ੍ਹੋ : ਘਰ 'ਚ ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਪਹਿਲਾਂ ਮਾਂ ਤੇ ਫਿਰ ਬੱਚੇ ਨੇ ਤੋੜਿਆ ਦਮ

ਇਸ ਮੌਕੇ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਮੇਰਾ ਪੁੱਤ 9 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ, ਕਿਉਂਕਿ ਮੇਰੀ ਨੂੰਹ ਵੀ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਵਿਖੇ ਸਟੱਡੀ ਕਰ ਰਹੀ ਹੈ ਅਤੇ ਉਸ ਵੱਲੋਂ ਹੀ ਮੇਰੇ ਬੇਟੇ ਨੂੰ ਵਰਕ ਪਰਮਿਟ 'ਤੇ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੈਂ 20 ਲੱਖ ਦਾ ਕਰਜ਼ਾ ਚੁੱਕ ਕੇ ਇਨ੍ਹਾਂ ਨੂੰ ਕੈਨੇਡਾ ਭੇਜਿਆ ਸੀ। ਹੁਣ ਸਾਨੂੰ ਖ਼ਬਰ ਆਈ ਕਿ ਤੁਹਾਡੇ ਪੁੱਤ ਦੀ ਮੌਤ ਹੋ ਗਈ ਹੈ। ਇਹ ਖ਼ਬਰ ਸੁਣਦੇ ਹੀ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਿਤਾ ਨੇ ਰੋਂਦਿਆਂ ਦੱਸਿਆ ਕਿ ਗੁਰਵਿੰਦਰ ਸਿੰਘ ਹੀ ਸਾਡਾ ਸਹਾਰਾ ਸੀ ਅਤੇ ਇਕਲੌਤਾ ਪੁੱਤਰ ਸੀ। 

ਇਹ ਵੀ ਪੜ੍ਹੋ : 29 ਸਾਲ ਬਾਅਦ ਜਿੱਤੀ ਪੁਲਸ ਤਸ਼ੱਦਦ ਦੀ ਲੜਾਈ, ਡੀ. ਐੱਸ. ਪੀ. ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News