ਭਿਆਨਕ ਹਾਦਸੇ ਨੇ ਘਰਾਂ ''ਚ ਵਿਛਾ ਦਿੱਤੇ ਸੱਥਰ, ਪੂਰੇ ਪਿੰਡ ਵਿਚ ਪੱਸਰਿਆ ਮਾਤਮ

Friday, Oct 04, 2024 - 12:34 PM (IST)

ਭਿਆਨਕ ਹਾਦਸੇ ਨੇ ਘਰਾਂ ''ਚ ਵਿਛਾ ਦਿੱਤੇ ਸੱਥਰ, ਪੂਰੇ ਪਿੰਡ ਵਿਚ ਪੱਸਰਿਆ ਮਾਤਮ

ਘੱਗਾ (ਸਨੇਹੀ, ਸੁਭਾਸ਼) : ਬੀਤੀ ਰਾਤ ਸਮਾਣਾ-ਪਾਤੜਾਂ ਮੇਨ ਰੋਡ ’ਤੇ ਬਲੈਰੋ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਬੱਚੇ ਸਮੇਤ 2 ਦੀ ਦਰਦਨਾਕ ਮੌਤ ਹੋ ਗਈ। ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਬੂਟੀ ਰਾਮ ਵਾਸੀ ਪਿੰਡ ਘੱਗਾ ਨੇ ਦੱਸਿਆ ਕਿ ਮਿਤੀ 1-10-2024 ਨੂੰ ਰਾਤ ਲਗਭਗ ਸਾਢੇ 10 ਵਜੇ ਮੇਰਾ ਲੜਕਾ ਅਮਨਦੀਪ ਸਿੰਘ ਉਰਫ ਲਵਲੀ (16) ਅਤੇ ਗੁਆਂਢੀ ਪੱਪੀ ਰਾਮ ਦਾ ਲੜਕਾ ਗੁਰਪ੍ਰੀਤ ਸਿੰਘ ਉਰਫ ਤਿੱਤਰ (23) ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਐੱਚ. ਆਰ. 40 ਏ 2453 ’ਤੇ ਸਵਾਰ ਹੋ ਕੇ ਪਿੰਡ ਖੇੜੀ ਨਗਾਈਆਂ ਤੋਂ ਆਪਣੇ ਪਿੰਡ ਘੱਗਾ ਵੱਲ ਆ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਗੈਂਗਵਾਰ, ਇਕ ਘੰਟੇ ਤਕ ਚੱਲਦੀ ਰਹੀ ਝੜਪ, ਚੱਲੀਆਂ ਗੋਲ਼ੀਆਂ

ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਬ੍ਰਾਹਮਣਮਾਜਰਾ ਲਿੰਕ ਰੋਡ ਤੋਂ ਸਮਾਣਾ-ਪਾਤੜਾਂ ਮੇਨ ਰੋਡ ’ਤੇ ਚਾੜ੍ਹਿਆ ਤਾਂ ਸਮਾਣਾ ਵੱਲੋਂ ਇਕ ਤੇਜ਼ ਰਫਤਾਰ ਬਲੈਰੋ ਗੱਡੀ ਨੰਬਰ ਪੀ. ਬੀ. 11 ਡੀ. ਈ. 1047 ਦੇ ਅਣਪਛਾਤੇ ਡਰਾਈਵਰ ਨੇ ਆਪਣੀ ਗੱਡੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਸਿੱਧੀ ਉਨ੍ਹਾਂ ਦੇ ਮੋਟਰਸਾਈਕਲ ’ਚ ਮਾਰੀ। ਹਾਦਸੇ ’ਚ ਗੁਰਪ੍ਰੀਤ ਸਿੰਘ ਉਰਫ ਤਿੱਤਰ ਅਤੇ ਮੇਰਾ ਬੇਟਾ ਅਮਨਦੀਪ ਸਿੰਘ ਉਰਫ ਲਵਲੀ ਸਮੇਤ ਮੋਟਰਸਾਈਕਲ ਸੜਕ ’ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਜਦੋਂ ਅਸੀਂ ਗੰਭੀਰ ਜ਼ਖਮੀ ਗੁਰਪ੍ਰੀਤ ਸਿੰਘ ਉਰਫ ਤਿੱਤਰ ਅਤੇ ਅਮਨਦੀਪ ਸਿੰਘ ਉਰਫ ਲਵਲੀ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸਮਾਣਾ ਲਿਜਾਣ ਲੱਗੇ ਤਾਂ ਗੁਰਪ੍ਰੀਤ ਸਿੰਘ ਉਰਫ ਤਿੱਤਰ ਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਫਿਰ ਅਮਨਦੀਪ ਸਿੰਘ ਉਰਫ ਲਵਲੀ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ, ਜਿੱਥੇ ਅਮਨਦੀਪ ਸਿੰਘ ਉਰਫ ਲਵਲੀ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਰਪੰਚੀ ਚੋਣਾਂ ਤੋਂ ਪਹਿਲਾਂ ਫਿਰ ਕੰਬਿਆ ਪੰਜਾਬ, ਕਾਂਗਰਸੀ ਆਗੂ ਦੇ ਨੌਜਵਾਨ ਪੁੱਤ ਦਾ ਕਤਲ

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਗੱਡੀ ਚਾਲਕ ਕਥਿਤ ਦੋਸ਼ੀ ਹਰਮੇਸ਼ ਕੁਮਾਰ ਪੁੱਤਰ ਰਾਮਫਰਨ ਵਾਸੀ ਪਰਸਾ ਦੇਹੜੀਆ ਜ਼ਿਲ੍ਹਾ ਬਹਿਰਾਈਚ ਯੂ. ਪੀ. ਹਾਲ ਪਿੰਡ ਡਰੌਲੀ ਥਾਣਾ ਘੱਗਾ ਖ਼ਿਲਾਫ ਮੁਕੱਦਮਾ ਨੰਬਰ 90, ਮਿਤੀ 2-10-2024, ਧਾਰਾ 281, 106 (1) , 324 (4) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਦਾ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਨੂੰ ਲੈ ਕੇ ਕੰਗਨਾ ਦੇ ਵਿਵਾਦਤ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News