ਲੁਟੇਰਿਆਂ ਨਾਲ ਭਿੜਣ ਵਾਲੀ ਔਰਤ ਦਾ ਹੋਇਆ ਸਨਮਾਨ

Monday, Oct 07, 2024 - 02:18 PM (IST)

ਲੁਟੇਰਿਆਂ ਨਾਲ ਭਿੜਣ ਵਾਲੀ ਔਰਤ ਦਾ ਹੋਇਆ ਸਨਮਾਨ

ਅੰਮ੍ਰਿਤਸਰ- ਬੀਤੇ ਦਿਨੀਂ ਅੰਮ੍ਰਿਤਸਰ 'ਚ ਤਿੰਨ  ਲੁਟੇਰਿਆਂ ਨਾਲ ਔਰਤ ਭਿੜ ਗਈ ਸੀ ਜਿਸ ਦੀ ਚਰਚਾ ਪੂਰੇ ਪੰਜਾਬ 'ਚ ਫੈਲ ਗਈ ਹੈ। ਇਸ ਤੋਂ ਇਲਾਵਾ ਔਰਤ ਨੇ ਲੁਟੇਰਿਆਂ ਨਾਲ ਕਿਸ ਤਰ੍ਹਾਂ ਸਾਹਮਣਾ ਕੀਤਾ, ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਲੋਕਾਂ ਨੂੰ ਬਹੁਤ ਵਧੀਆ ਸੁਨੇਹਾ ਹੀ ਨਹੀਂ ਸਗੋਂ ਔਰਤਾਂ ਲਈ ਇਕ ਮਿਸਾਲ ਵੀ ਕਾਇਮ ਕੀਤੀ ਹੈ ਕਿ ਔਰਤ ਵੀ ਕੀਤੇ ਮਰਦ ਤੋਂ ਘੱਟ ਨਹੀਂ ਹੁੰਦੀ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 2 ਨੌਜਵਾਨਾਂ ਦੀ ਮੌਤ

ਇਸ 'ਤੇ ਪੂਰਾ ਪੰਜਾਬ ਬਹਾਦਰ ਔਰਤ ਮਨਦੀਪ ਕੌਰ ਦੀਆਂ ਸਿਫ਼ਤਾਂ ਕਰਕੇ ਨਹੀਂ ਥੱਕ ਰਿਹਾ, ਹਰ ਪਾਸੇ ਚਰਚਾਵਾਂ ਚੱਲ ਰਹੀਆਂ ਹਨ। ਦੱਸ ਦੇਈਏ ਮਨਦੀਪ ਕੌਰ ਨੂੰ ਆਲ ਇੰਡੀਆ ਹਿਊਮਨਜ਼ ਰਾਈਟ ਐਂਡ ਐਂਟੀ ਕ੍ਰਾਈਮ ਦੀ ਟੀਮ ਵੱਲੋਂ ਵਿਰਤਾ ਦੇ ਨਾਂ ਦੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਔਰਤ ਮਨਦੀਪ ਕੌਰ ਨੇ ਬਾਕੀ ਔਰਤਾਂ ਨੂੰ ਸੁਨੇਹਾ ਦਿੱਤਾ ਕਿ ਕਦੇ ਵੀ ਡਰਨਾ ਨਹੀਂ ਚਾਹੀਦਾ, ਸਗੋਂ ਡੱਟ ਕੇ ਸਾਨੂੰ ਸਾਹਮਣਾ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਡਰਦੇ ਹੋ ਤਾਂ ਉਹ ਚੀਜ਼ ਤੁਹਾਡੇ 'ਤੇ ਹੈਵੀ ਹੋਵੇਗੀ।

ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ

ਜ਼ਿਕਰਯੋਗ ਹੈ ਕਿ  ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਸੁਨਿਆਰੇ ਜਗਜੀਤ ਦੇ ਘਰ ਆਏ ਸਨ ਪਰ ਜਗਜੀਤ ਘਰ ਨਹੀਂ ਪਰ ਇਸ ਦੌਰਾਨ ਘਰ ਸੁਨਿਆਰੇ ਦੀ ਪਤਨੀ ਨੇ ਲੁਟੇਰਿਆਂ ਨਾਲ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਅਪਣੇ ਮਕਸਦ 'ਚ ਕਾਮਯਾਬ ਵੀ ਹੋਈ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News