ਪੰਜਾਬ ਦਾ ਫ਼ੌਜੀ ਜਵਾਨ ਲੇਹ-ਲਦਾਖ 'ਚ ਸ਼ਹੀਦ, ਮਾਪਿਆਂ ਦਾ ਸੀ ਇਕਲੌਤਾ ਪੁੱਤ, ਨਵੰਬਰ 'ਚ ਹੋਣਾ ਸੀ ਵਿਆਹ

Thursday, Oct 03, 2024 - 06:57 PM (IST)

ਸੰਗਤ ਮੰਡੀ (ਮਨਜੀਤ)-ਪਿੰਡ ਜੰਗੀਰਾਣਾ ਵਿਖੇ ਜੰਮੂ-ਕਸ਼ਮੀਰ ਦੇ ਲੇਹ–ਲਦਾਖ ’ਚ ਡਿਊਟੀ ਦੌਰਾਨ ਮਾਪਿਆਂ ਦਾ ਇਕਲੌਤਾ ਪੁੱਤ ਸ਼ਹੀਦੀ ਦਾ ਜਾਮ ਪੀ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੀਪ ਸਿੰਘ (22) ਪੁੱਤਰ ਜਗਜੀਤ ਸਿੰਘ ਹਾਲੇ ਥੋੜ੍ਹਾ ਸਮਾਂ ਪਹਿਲਾ ਹੀ ਫ਼ੌਜ ’ਚ ਭਰਤੀ ਹੋਇਆ ਸੀ।

PunjabKesari
ਗੁਰਦੀਪ ਸਿੰਘ ਹਾਲੇ ਕੁਆਰਾ ਸੀ, ਜਿਸ ਦਾ ਨਵੰਬਰ ’ਚ ਵਿਆਹ ਸੀ। ਘਰ ’ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਕ ਸਾਲ ਪਹਿਲਾ ਗੁਰਦੀਪ ਸਿੰਘ ਦੇ ਪਿਤਾ ਜਗਜੀਤ ਸਿੰਘ ਦੀ ਵੀ ਮੌਤ ਹੋ ਗਈ ਸੀ। ਘਰ ’ਚ ਇਕੱਲੀ ਬਜ਼ੁਰਗ ਮਾਤਾ ਹੀ ਸੀ। ਜਿਵੇਂ ਹੀ ਗੁਰਦੀਪ ਸਿੰਘ ਦੀ ਸ਼ਹੀਦੀ ਦੀ ਖ਼ਬਰ ਘਰ ਪਹੁੰਚੀ ਤਾਂ ਵਿਆਹ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲ ਗਈਆਂ।

ਇਹ ਵੀ ਪੜ੍ਹੋ- ਪੰਜਾਬ 'ਚ ਹਾਈਵੇਅ 'ਤੇ ਦਰਦਨਾਕ ਹਾਦਸਾ, ਰੇਲਿੰਗ ਕ੍ਰਾਸ ਕਰ ਰਹੇ 3 ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ
ਗੁਰਦੀਪ ਸਿੰਘ ਮੱਧਵਰਗੀ ਕਿਸਾਨ ਦਾ ਪੁੱਤਰ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਲੇਹ-ਲਦਾਖ ਦੇ ਉਪਰਲੇ ਪਹਾੜੀ ਇਲਾਕੇ ’ਚ ਡਿਊਟੀ ਕਰਦਾ ਸੀ, ਜਿੱਥੇ ਉਹ ਬੀਮਾਰ ਹੋ ਗਿਆ ਤੇ ਇਲਾਜ ਦੌਰਾਨ ਉਹ ਸ਼ਹੀਦੀ ਦਾ ਜਾਮ ਪੀ ਗਿਆ। ਗੁਰਦੀਪ ਸਿੰਘ ਦੀ ਅੱਜ ਮ੍ਰਿਤਕ ਦੇਹ ਪਿੰਡ ਪਹੁੰਚੇਗੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਮਾਪਿਆਂ ਨੇ ਬਹੁਤ ਤੰਗੀਆਂ ਨਾਲ ਜੂਝਦਿਆਂ ਉਸ ਨੂੰ ਪੜ੍ਹਾ ਲਿਖਾ ਕੇ ਫ਼ੌਜ ਵਿਚ ਭਰਤੀ ਕਰਵਾਇਆ ਸੀ। ਉਸ ਦੀ ਮ੍ਰਿਤਕ ਦੇਹ ਅਜੇ ਆਉਣੀ ਬਾਕੀ ਹੈ ਅਤੇ ਸ਼ਹਾਦਤ ਦਾ ਕਾਰਨ ਵੀ ਫ਼ੌਜ ਵੱਲੋਂ ਡਿਕਲੇਅਰ ਕਰਨਾ ਬਾਕੀ ਹੈ।

ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਪੂਰਥਲਾ ਦੇ ਮੁੰਡੇ ਦੀ ਅਮਰੀਕਾ 'ਚ ਮੌਤ, ਕੁਝ ਦਿਨ ਬਾਅਦ ਸੀ ਵਿਆਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News