''ਜੰਗ ਦੇ ਮੈਦਾਨ ''ਤੇ ਨਹੀਂ ਨਿਕਲੇਗਾ ਹੱਲ, ਗੱਲ ਤਾਂ ਕਰਨੀ ਪਵੇਗੀ'', ਰੂਮ-ਯੂਕ੍ਰੇਨ ਜੰਗ ''ਤੇ ਬੋਲੇ ਜੈਸ਼ੰਕਰ

Tuesday, Sep 10, 2024 - 11:15 PM (IST)

ਬਰਲਿਨ- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਅਤੇ ਯੂਕ੍ਰੇਨ ਨੂੰ ਗੱਲਬਾਤ ਕਰਨੀ ਪਵੇਗੀ ਅਤੇ ਜੇਕਰ ਉਹ ਸਲਾਹ ਚਾਹੁੰਦੇ ਹਨ ਤਾਂ ਭਾਰਤ ਹਮੇਸ਼ਾ ਸਲਾਹ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਯੂਕ੍ਰੇਨ ਸੰਘਰਸ਼ ਨੂੰ ਜੰਗ ਦੇ ਮੈਦਾਨ ਵਿੱਚ ਹੱਲ ਨਹੀਂ ਕੀਤਾ ਜਾ ਸਕਦਾ।

ਬਰਲਿਨ ਵਿੱਚ ਜਰਮਨ ਵਿਦੇਸ਼ ਮੰਤਰਾਲੇ ਦੀ ਸਾਲਾਨਾ ਰਾਜਦੂਤ ਕਾਨਫਰੰਸ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਚੀਨ ਨਾਲ ਵਪਾਰ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ ਹਨ ਪਰ ਮੁੱਦਾ ਇਹ ਹੈ ਕਿ ਦੇਸ਼ ਕਿਹੜੇ ਖੇਤਰਾਂ ਵਿੱਚ ਅਤੇ ਕਿਹੜੀਆਂ ਸ਼ਰਤਾਂ 'ਤੇ ਵਪਾਰ ਕਰ ਸਕਦਾ ਹੈ।

'ਸੰਘਰਸ਼ ਜੰਗ ਦੇ ਮੈਦਾਨ 'ਤੇ ਹੱਲ ਨਹੀਂ ਹੋਵੇਗਾ'

ਰੂਸ-ਯੂਕ੍ਰੇਨ ਯੁੱਧ 'ਤੇ ਉਨ੍ਹਾਂ ਕਿਹਾ, 'ਸਾਨੂੰ ਨਹੀਂ ਲੱਗਦਾ ਕਿ ਇਹ ਟਕਰਾਅ ਜੰਗ ਦੇ ਮੈਦਾਨ 'ਤੇ ਹੱਲ ਹੋਣ ਵਾਲਾ ਹੈ। ਕਿਸੇ ਪੱਧਰ 'ਤੇ ਕੁਝ ਗੱਲਬਾਤ ਹੋਣੀ ਚਾਹੀਦੀ ਹੈ। ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ, ਰੂਸ ਅਤੇ ਯੂਕ੍ਰੇਨ ਦੋਵਾਂ ਧਿਰਾਂ ਨੂੰ ਇਸ ਵਿੱਚ ਹਿੱਸਾ ਲੈਣਾ ਹੋਵੇਗਾ। ਉਨ੍ਹਾਂ ਦੀਆਂ ਟਿੱਪਣੀਆਂ ਸੋਮਵਾਰ ਨੂੰ ਰਿਆਦ ਵਿੱਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ "ਫਲਦਾਇਕ ਗੱਲਬਾਤ" ਕਰਨ ਤੋਂ ਇੱਕ ਦਿਨ ਬਾਅਦ ਆਈਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਅਤੇ ਯੂਕ੍ਰੇਨ ਦੇ ਦੌਰੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਨੇ ਮਾਸਕੋ ਅਤੇ ਕੀਵ ਵਿੱਚ ਕਿਹਾ ਸੀ ਕਿ 'ਇਹ ਯੁੱਧ ਦਾ ਦੌਰ ਨਹੀਂ ਹੈ'। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਜੰਗ ਦੇ ਮੈਦਾਨ ਤੋਂ ਕੋਈ ਹੱਲ ਲੱਭ ਸਕੋਗੇ। ਅਸੀਂ ਸੋਚਦੇ ਹਾਂ ਕਿ ਤੁਹਾਨੂੰ ਗੱਲ ਕਰਨੀ ਪਵੇਗੀ। ਜੇਕਰ ਤੁਸੀਂ ਸਲਾਹ ਚਾਹੁੰਦੇ ਹੋ, ਤਾਂ ਅਸੀਂ ਹਮੇਸ਼ਾ ਸਲਾਹ ਦੇਣ ਲਈ ਤਿਆਰ ਹਾਂ।


Rakesh

Content Editor

Related News