UNGA ''ਚ ਰੂਸ-ਯੂਕ੍ਰੇਨ ਜੰਗਬੰਦੀ ਮਤਾ ਪਾਸ ! ਅਮਰੀਕਾ ਤੇ ਭਾਰਤ ਨੇ ਵੋਟਿੰਗ ਤੋਂ ਬਣਾਈ ਦੂਰੀ

Wednesday, Feb 25, 2026 - 10:54 AM (IST)

UNGA ''ਚ ਰੂਸ-ਯੂਕ੍ਰੇਨ ਜੰਗਬੰਦੀ ਮਤਾ ਪਾਸ ! ਅਮਰੀਕਾ ਤੇ ਭਾਰਤ ਨੇ ਵੋਟਿੰਗ ਤੋਂ ਬਣਾਈ ਦੂਰੀ

ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਜੰਗ ਦੀ ਜੰਗ ਚੌਥੇ ਸਾਲ 'ਚ ਦਾਖ਼ਲ ਹੋ ਚੁੱਕੀ ਹੈ। ਇਸ ਮੌਕੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੂਕ੍ਰੇਨ ਦੀ ਖੇਤਰੀ ਅਖੰਡਤਾ ਅਤੇ ਤੁਰੰਤ ਜੰਗਬੰਦੀ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ ਗਿਆ। ਹਾਲਾਂਕਿ, ਇਸ ਵਾਰ ਭਾਰਤ ਦੇ ਨਾਲ-ਨਾਲ ਅਮਰੀਕਾ ਦਾ ਵੋਟਿੰਗ ਤੋਂ ਦੂਰ ਰਹਿਣਾ ਸਭ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਤੇ ਦੇ ਪੱਖ ਵਿੱਚ 107 ਵੋਟਾਂ ਪਈਆਂ, ਜਦੋਂ ਕਿ 12 ਦੇਸ਼ਾਂ ਨੇ ਵਿਰੋਧ ਕੀਤਾ ਅਤੇ ਭਾਰਤ-ਅਮਰੀਕਾ ਸਮੇਤ 51 ਦੇਸ਼ ਵੋਟਿੰਗ ਤੋਂ ਦੂਰ ਰਹੇ।

ਅਮਰੀਕਾ ਨੇ ਮਤੇ ਵਿੱਚੋਂ ਉਨ੍ਹਾਂ ਪੈਰ੍ਹਿਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ ਜੋ ਯੂਕ੍ਰੇਨ ਦੀ "ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ" ਦੀ ਵਚਨਬੱਧਤਾ ਦੁਹਰਾਉਂਦੇ ਸਨ। ਜਦੋਂ ਇਹ ਮੰਗ ਰੱਦ ਹੋ ਗਈ ਤਾਂ ਅਮਰੀਕਾ ਨੇ ਮਤੇ 'ਤੇ ਵੋਟਿੰਗ ਨਹੀਂ ਕੀਤੀ ਤੇ ਇਸ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ। ਅਮਰੀਕਾ ਦਾ ਮੰਨਣਾ ਹੈ ਕਿ ਅਜਿਹੇ ਸ਼ਬਦ ਚੱਲ ਰਹੀਆਂ ਡਿਪਲੋਮੈਟਿਕ ਗੱਲਬਾਤਾਂ ਵਿੱਚ ਰੁਕਾਵਟ ਪਾ ਸਕਦੇ ਹਨ।

ਇਹ ਵੀ ਪੜ੍ਹੋ- ''ਤਾਂ ਮਾਰੇ ਜਾਂਦੇ ਕਰੋੜਾਂ ਲੋਕ..!'' ਇਰਾਨ ਨਾਲ ਜੰਗ ਦੀ ਤਿਆਰੀ 'ਚ ਬੈਠੇ ਟਰੰਪ ਨੇ ਦੇ'ਤਾ ਵੱਡਾ ਬਿਆਨ

 

ਭਾਰਤ ਨੇ ਹਮੇਸ਼ਾ ਦੀ ਤਰ੍ਹਾਂ ਆਪਣਾ ਨਿਰਪੱਖ ਰੁਖ ਕਾਇਮ ਰੱਖਿਆ। ਜਦੋਂ ਅਮਰੀਕਾ ਨੇ ਮਤੇ ਵਿੱਚ ਸੋਧ ਦੀ ਤਜਵੀਜ਼ ਰੱਖੀ ਸੀ, ਉਦੋਂ ਵੀ ਭਾਰਤ 62 ਹੋਰ ਦੇਸ਼ਾਂ ਦੇ ਨਾਲ ਵੋਟਿੰਗ ਤੋਂ ਦੂਰ ਰਿਹਾ। ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਯੂਕ੍ਰੇਨ ਨੂੰ ਕੁਝ ਇਲਾਕੇ ਛੱਡਣ ਦੀ ਸਲਾਹ ਦੇ ਕੇ ਸ਼ਾਂਤੀ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕੀਵ ਨੇ ਨਕਾਰ ਦਿੱਤਾ ਹੈ। ਅਮਰੀਕੀ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਉਹ ਇੱਕ ਵੱਡੇ ਸਮਝੌਤੇ ਦੇ ਬਹੁਤ ਕਰੀਬ ਹਨ।

ਲੰਬੀ ਜੰਗ ਦੇ ਇਸ ਦਿਲਚਸਪ ਮੋੜ 'ਤੇ, ਰੂਸ ਨੇ ਮਤੇ ਵਿੱਚੋਂ ਯੂਕ੍ਰੇਨ ਦੀ ਅਖੰਡਤਾ ਵਾਲੇ ਹਿੱਸੇ ਕੱਟਣ ਲਈ ਅਮਰੀਕਾ ਦਾ ਸਾਥ ਦਿੱਤਾ, ਜਦੋਂ ਕਿ ਅਮਰੀਕਾ ਦੇ ਪੱਛਮੀ ਸਹਿਯੋਗੀ ਦੇਸ਼ਾਂ ਨੇ ਅਮਰੀਕੀ ਮੰਗ ਦਾ ਵਿਰੋਧ ਕੀਤਾ। ਭਾਵੇਂ ਮਤਾ ਪਾਸ ਹੋ ਗਿਆ ਹੈ, ਪਰ ਅਮਰੀਕਾ ਅਤੇ ਉਸ ਦੇ ਯੂਰਪੀਅਨ ਸਹਿਯੋਗੀਆਂ ਵਿਚਕਾਰ ਵਧਦੀ ਦੂਰੀ ਸਾਫ਼ ਦਿਖਾਈ ਦੇ ਰਹੀ ਹੈ। ਅਮਰੀਕਾ ਹੁਣ ਜੰਗਬੰਦੀ ਲਈ 'ਡਿਪਲੋਮੈਟਿਕ ਰਸਤੇ' ਨੂੰ ਪ੍ਰਮੁੱਖਤਾ ਦੇ ਰਿਹਾ ਹੈ, ਜਿਸ ਕਾਰਨ ਉਹ ਯੂਕ੍ਰੇਨ ਦੀਆਂ ਪੁਰਾਣੀਆਂ ਸ਼ਰਤਾਂ 'ਤੇ ਨਰਮ ਹੁੰਦਾ ਜਾਪ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News