ਜੰਗ ਦੀ ਤਿਆਰੀ 'ਚ ਬੈਠੇ ਅਮਰੀਕਾ ਦੇ ਜੰਗੀ ਜਹਾਜ਼ 'ਚ ਪੈ ਗਿਆ ਅਨੋਖਾ ਫਾਲਟ ! ਹਜ਼ਾਰਾਂ ਫੌਜੀ ਹੋਏ 'ਔਖ਼ੇ'

Tuesday, Feb 24, 2026 - 10:05 AM (IST)

ਜੰਗ ਦੀ ਤਿਆਰੀ 'ਚ ਬੈਠੇ ਅਮਰੀਕਾ ਦੇ ਜੰਗੀ ਜਹਾਜ਼ 'ਚ ਪੈ ਗਿਆ ਅਨੋਖਾ ਫਾਲਟ ! ਹਜ਼ਾਰਾਂ ਫੌਜੀ ਹੋਏ 'ਔਖ਼ੇ'

ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕਾ ਇਰਾਨ 'ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਤੇ ਇਲਾਕੇ 'ਚ ਵੱਡੇ ਪੱਧਰ 'ਤੇ ਫੌਜੀਆਂ ਤੇ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਕੀਤੀ ਹੋਈ ਹੈ, ਉੱਥੇ ਹੀ ਇਕ ਹੋਰ ਵੱਡੀ ਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦਾ ਸਭ ਤੋਂ ਵੱਡਾ ਅਤੇ ਅਤਿ-ਆਧੁਨਿਕ ਏਅਰਕ੍ਰਾਫਟ ਕੈਰੀਅਰ, USS Gerald R. Ford (CVN-78), ਜੋ ਇਸ ਸਮੇਂ ਇਰਾਨ ਨਾਲ ਵਧਦੇ ਟਕਰਾਅ ਕਾਰਨ ਹਾਈ-ਅਲਰਟ 'ਤੇ ਹੈ, ਇੱਕ ਅਜੀਬੋ-ਗਰੀਬ ਤਕਨੀਕੀ ਸਮੱਸਿਆ ਨਾਲ ਜੂਝ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਸ 13 ਬਿਲੀਅਨ ਡਾਲਰ ਦੀ ਲਾਗਤ ਵਾਲੇ ਜਹਾਜ਼ ਦਾ ਪਲੰਬਿੰਗ ਸਿਸਟਮ (ਟਾਇਲਟ) ਪੂਰੀ ਤਰ੍ਹਾਂ ਜਾਮ ਹੋ ਗਿਆ ਹੈ, ਜਿਸ ਕਾਰਨ ਜਹਾਜ਼ 'ਤੇ ਮੌਜੂਦ ਹਜ਼ਾਰਾਂ ਜਵਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਵੈਕਿਊਮ ਟਾਇਲਟ ਸਿਸਟਮ ਵਿੱਚ ਗੰਭੀਰ ਖਰਾਬੀ ਆ ਗਈ ਹੈ। ਇਹ ਸਮੱਸਿਆ ਉਦੋਂ ਸਾਹਮਣੇ ਆਈ ਹੈ ਜਦੋਂ ਜਹਾਜ਼ ਇਰਾਨ ਵਿਰੁੱਧ ਕਿਸੇ ਵੀ ਸੰਭਾਵੀ ਹਮਲੇ ਲਈ ਮੋਰਚੇ 'ਤੇ ਤਾਇਨਾਤ ਹੈ। ਜਹਾਜ਼ 'ਤੇ 4,000 ਤੋਂ ਵੱਧ ਮੈਂਬਰ ਸਵਾਰ ਹਨ ਤੇ ਇੱਥੇ ਜ਼ਿਆਦਾਤਰ ਟਾਇਲਟਾਂ ਦਾ ਜਾਮ ਹੋ ਜਾਣਾ ਇਕ ਵੱਡੀ ਮੁਸੀਬਤ ਬਣ ਗਿਆ ਹੈ। ਜਵਾਨਾਂ ਨੂੰ ਕਾਫ਼ੀ ਲੰਬੀ ਉਡੀਕ ਕਰਨੀ ਪੈ ਰਹੀ ਹੈ, ਜਿਸ ਦਾ ਅਸਰ ਸੈਨਿਕਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਮਨੋਬਲ 'ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ- ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਪਲੰਬਿੰਗ ਸਿਸਟਮ ਦੇ ਡਿਜ਼ਾਈਨ 'ਚ ਪਹਿਲਾਂ ਵੀ ਖਰਾਬੀ ਸੀ, ਜਿਸ ਨੂੰ ਠੀਕ ਕਰਨ ਲਈ ਲੱਖਾਂ ਡਾਲਰ ਖਰਚ ਕੀਤੇ ਗਏ ਸਨ। ਪਰ ਹੁਣ ਜੰਗੀ ਹਾਲਾਤਾਂ ਦੇ ਵਿਚਕਾਰ ਇਸ ਦਾ ਦੁਬਾਰਾ ਖਰਾਬ ਹੋਣਾ ਅਮਰੀਕੀ ਨੇਵੀ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਿਹਾ ਹੈ। ਹਾਲਾਂਕਿ ਜਹਾਜ਼ ਦੇ ਹਥਿਆਰ ਅਤੇ ਜੰਗੀ ਜੈੱਟ ਪੂਰੀ ਤਰ੍ਹਾਂ ਤਿਆਰ ਹਨ, ਪਰ ਜਹਾਜ਼ ਦੇ ਅੰਦਰੂਨੀ ਹਾਲਾਤ ਵਿਗੜਨ ਕਾਰਨ ਲੰਬੇ ਸਮੇਂ ਤੱਕ ਸਮੁੰਦਰ ਵਿੱਚ ਟਿਕੇ ਰਹਿਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਜੰਗੀ ਜਹਾਜ਼ ਵਿੱਚ ਅਜਿਹੀ ਬੁਨਿਆਦੀ ਸਮੱਸਿਆ ਦਾ ਆਉਣਾ ਅਮਰੀਕੀ ਇੰਜੀਨੀਅਰਿੰਗ 'ਤੇ ਸਵਾਲ ਖੜ੍ਹੇ ਕਰਦਾ ਹੈ, ਖਾਸ ਕਰਕੇ ਅਜਿਹੇ ਸਮੇਂ ਜਦੋਂ ਇਰਾਨ ਨਾਲ ਜੰਗ ਦਾ ਖ਼ਤਰਾ ਸਿਰ 'ਤੇ ਮੰਡਰਾ ਰਿਹਾ ਹੈ। ਹੁਣ ਇਹ ਦੇਖਣ ਵਾਲਾ ਹੋਵੇਗਾ ਕਿ ਇਸ ਜੰਗ ਦੇ ਤਣਾਅ ਵਿਚਾਲੇ ਅਮਰੀਕੀ ਫ਼ੌਜ ਇਸ ਮੁਸੀਬਤ ਦਾ ਕਿਵੇਂ ਸਾਹਮਣਾ ਕਰਦੀ ਹੈ।

ਇਹ ਵੀ ਪੜ੍ਹੋ- ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਨਹੀਂ ਮਿਲੇਗਾ UK ਦਾ ਵੀਜ਼ਾ ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News