ਸਬਜ਼ੀ ਮੰਡੀ ''ਚ ਆ ਡਿੱਗਾ ਫੌਜ ਦਾ ਹੈਲੀਕਾਪਟਰ, ਕਈਆਂ ਦੀ ਮੌਤ, ਜੰਗ ਦੇ ਤਣਾਅ ਵਿਚਾਲੇ ਇਰਾਨ ''ਚ ਵੱਡਾ ਹਾਦਸਾ

Tuesday, Feb 24, 2026 - 02:18 PM (IST)

ਸਬਜ਼ੀ ਮੰਡੀ ''ਚ ਆ ਡਿੱਗਾ ਫੌਜ ਦਾ ਹੈਲੀਕਾਪਟਰ, ਕਈਆਂ ਦੀ ਮੌਤ, ਜੰਗ ਦੇ ਤਣਾਅ ਵਿਚਾਲੇ ਇਰਾਨ ''ਚ ਵੱਡਾ ਹਾਦਸਾ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਦੋਂ ਅਮਰੀਕਾ ਨੇ ਇਰਾਨ 'ਤੇ ਹਮਲੇ ਦੀ ਤਿਆਰੀ ਖਿੱਚੀ ਹੋਈ ਹੈ, ਉੱਥੇ ਹੀ ਇਰਾਨ ਤੋਂ ਇਕ ਹੋਰ ਮੰਦਭਾਗੀ ਖ਼ਬਰ ਮਿਲੀ ਹੈ, ਜਿੱਥੇ ਦੇਸ਼ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਦੋਰਚੇਹ ਕਸਬੇ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇਰਾਨੀ ਫੌਜ ਦਾ ਇੱਕ ਹੈਲੀਕਾਪਟਰ ਤਕਨੀਕੀ ਖਰਾਬੀ ਕਾਰਨ ਫਲ ਅਤੇ ਸਬਜ਼ੀ ਮੰਡੀ ਵਿੱਚ ਜਾ ਡਿੱਗਿਆ, ਜਿਸ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਘਟਨਾ ਰਾਜਧਾਨੀ ਤੇਹਰਾਨ ਤੋਂ ਲਗਭਗ 330 ਕਿਲੋਮੀਟਰ ਦੂਰ ਇਸਫਾਹਨ ਸੂਬੇ ਵਿੱਚ ਵਾਪਰੀ। ਦੱਸ ਦੇਈਏ ਕਿ ਇਸਫਾਹਨ ਵਿੱਚ ਇਰਾਨ ਦਾ ਇੱਕ ਪ੍ਰਮੁੱਖ ਹਵਾਈ ਅੱਡਾ ਅਤੇ ਪ੍ਰਮਾਣੂ ਕੇਂਦਰ ਵੀ ਸਥਿਤ ਹੈ। ਰਿਪੋਰਟਾਂ ਅਨੁਸਾਰ ਇਹ ਇੱਕ Training Flight ਸੀ। ਹੈਲੀਕਾਪਟਰ ਅਚਾਨਕ ਬੇਕਾਬੂ ਹੋ ਕੇ ਭੀੜ-ਭੜੱਕੇ ਵਾਲੀ ਸਬਜ਼ੀ ਮੰਡੀ ਵਿੱਚ ਡਿੱਗ ਕੇ ਤਬਾਹ ਹੋ ਗਿਆ। ਪ੍ਰਸ਼ਾਸਨ ਨੇ ਹਾਦਸੇ ਵਾਲੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਧੂੰਏਂ ਅਤੇ ਮਲਬੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ- ਭਾਰਤ ਦੇ 'ਦੁਸ਼ਮਣ' ਖ਼ਿਲਾਫ਼ ਐਕਸ਼ਨ ਦੀ ਤਿਆਰੀ 'ਚ ਕੈਨੇਡਾ, PM ਕਾਰਨੀ ਦੇ ਦੌਰੇ ਤੋਂ ਪਹਿਲਾਂ ਚੁੱਕਿਆ ਵੱਡਾ ਕਦਮ

ਹਾਦਸੇ ਵਿੱਚ ਹੈਲੀਕਾਪਟਰ ਦੇ ਪਾਇਲਟ ਅਤੇ ਕੋ-ਪਾਇਲਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ, ਮੰਡੀ ਵਿੱਚ ਕੰਮ ਕਰ ਰਹੇ 2 ਆਮ ਨਾਗਰਿਕ ਵੀ ਇਸ ਦੀ ਲਪੇਟ ਵਿੱਚ ਆ ਗਏ ਅਤੇ ਜਾਨ ਗੁਆ ਬੈਠੇ। ਇਰਾਨ ਵਿੱਚ ਇੱਕ ਹਫ਼ਤੇ ਅੰਦਰ ਇਹ ਦੂਜਾ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ ਹਮਦਾਨ ਸ਼ਹਿਰ ਕੋਲ ਇੱਕ F-4 ਜੈੱਟ ਕਰੈਸ਼ ਹੋ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਇਰਾਨ ਨੂੰ ਜਹਾਜ਼ਾਂ ਦੇ ਪੁਰਜ਼ੇ ਨਹੀਂ ਮਿਲ ਰਹੇ, ਜਿਸ ਕਾਰਨ ਪੁਰਾਣੇ ਹੋ ਚੁੱਕੇ ਹੈਲੀਕਾਪਟਰ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News