''''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'''' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

Monday, Feb 23, 2026 - 02:42 PM (IST)

''''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'''' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

ਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ ਵਿਚਾਲੇ ਜੰਗ ਦੇ ਬੱਦਲ ਲਗਾਤਾਰ ਗੂੜ੍ਹੇ ਹੁੰਦੇ ਜਾ ਰਹੇ ਹਨ। ਇਸੇ ਟਕਰਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਲਈ ਇੱਕ ਤਾਜ਼ਾ ਅਤੇ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਰਾਨ ਵਿੱਚ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ, ਉਪਲਬਧ ਹਵਾਈ ਜਾਂ ਹੋਰ ਸਾਧਨਾਂ ਰਾਹੀਂ ਇਰਾਨ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣ ਜਾਂ ਭਾਰਤ ਵਾਪਸ ਪਰਤ ਆਉਣ।

ਵਿਦੇਸ਼ ਮੰਤਰਾਲੇ (MEA) ਨੇ ਕਿਹਾ ਹੈ ਕਿ ਇਰਾਨ ਵਿੱਚ ਸਥਿਤੀ ਬਹੁਤ ਨਾਜ਼ੁਕ ਹੋ ਸਕਦੀ ਹੈ, ਇਸ ਲਈ ਭਾਰਤੀ ਨਾਗਰਿਕਾਂ ਨੂੰ ਉਡੀਕ ਕਰਨ ਦੀ ਬਜਾਏ ਤੁਰੰਤ ਉੱਥੋਂ ਨਿਕਲ ਜਾਣਾ ਚਾਹੀਦਾ ਹੈ। ਭਾਰਤੀ ਨਾਗਰਿਕਾਂ ਨੂੰ ਅਗਲੇ ਹੁਕਮਾਂ ਤੱਕ ਇਰਾਨ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ- ਕਰੋੜਾਂ ਲੋਕਾਂ ਸਿਰ ਮੰਡਰਾਇਆ ਵੱਡਾ ਖ਼ਤਰਾ ! ਰੱਦ ਹੋਈਆਂ ਫਲਾਈਟਾਂ, US 'ਚ ਬਣੇ Emergency ਵਰਗੇ ਹਾਲਾਤ

 

ਅਡਵਾਈਜ਼ਰੀ 'ਚ ਅੱਗੇ ਕਿਹਾ ਗਿਆ ਹੈ ਕਿ ਜਿਹੜੇ ਭਾਰਤੀ ਇਸ ਸਮੇਂ ਇਰਾਨ ਵਿੱਚ ਹਨ ਅਤੇ ਕਿਸੇ ਕਾਰਨ ਤੁਰੰਤ ਨਹੀਂ ਨਿਕਲ ਸਕਦੇ, ਉਨ੍ਹਾਂ ਨੂੰ ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨਾਲ ਤੁਰੰਤ ਸੰਪਰਕ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। 

ਜ਼ਿਕਰਯੋਗ ਹੈ ਕਿ ਇਰਾਨ ਅਤੇ ਅਮਰੀਕਾ ਦੇ ਵਿਚਕਾਰ ਵਧਦੀ ਫੌਜੀ ਹਲਚਲ ਅਤੇ ਖੇਤਰੀ ਅਸਥਿਰਤਾ ਕਾਰਨ ਜੰਗ ਵਰਗੇ ਹਾਲਾਤ ਬਣ ਰਹੇ ਹਨ, ਜਿਸ ਨਾਲ ਹਵਾਈ ਰਸਤੇ ਪ੍ਰਭਾਵਿਤ ਹੋ ਸਕਦੇ ਹਨ। ਦੋਵਾਂ ਦੇਸ਼ਾਂ ਦੇ ਆਗੂ ਇਕ-ਦੂਜੇ 'ਤੇ ਕਾਰਵਾਈ ਦੀਆਂ ਧਮਕੀਆਂ ਤੇ ਚਿਤਾਵਨੀਆਂ ਤਾਂ ਦਿੰਦੇ ਰਹੇ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਹੁੰਦੀ ਹੈ ਜਾਂ ਜੰਗ ਦਾ ਖ਼ਤਰਾ ਹੋਰ ਵਧੇਗਾ।

ਇਹ ਵੀ ਪੜ੍ਹੋ- ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਨਹੀਂ ਮਿਲੇਗਾ UK ਦਾ ਵੀਜ਼ਾ ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News