ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

Sunday, Feb 22, 2026 - 11:42 AM (IST)

ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

ਇੰਟਰਨੈਸ਼ਨਲ ਡੈਸਕ- ਪਿਛਲੇ ਲੰਬੇ ਸਮੇਂ ਤੋਂ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਇਸੇ ਤਣਾਅਪੂਰਨ ਸਥਿਤੀ ਵਿਚਾਲੇ ਅਮਰੀਕਾ ਨੇ ਮੱਧ ਪੂਰਬ ਵਿੱਚ ਮੌਜੂਦ ਆਪਣੇ ਵੱਖ-ਵੱਖ ਫੌਜੀ ਟਿਕਾਣਿਆਂ ਤੋਂ ਸੈਨਿਕਾਂ ਅਤੇ ਜੰਗੀ ਸਾਮਾਨ ਦੀ ਵੱਡੇ ਪੱਧਰ 'ਤੇ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ। ਪੈਂਟਾਗਨ ਦੇ ਅਧਿਕਾਰੀਆਂ ਅਨੁਸਾਰ, ਇਹ ਰਣਨੀਤਕ ਕਦਮ ਇਰਾਨ ਨਾਲ ਸੰਭਾਵੀ ਸਿੱਧੀ ਫੌਜੀ ਜੰਗ ਦੇ ਖ਼ਤਰੇ ਨੂੰ ਦੇਖਦੇ ਹੋਏ ਚੁੱਕਿਆ ਜਾ ਰਿਹਾ ਹੈ।

ਰਿਪੋਰਟਾਂ ਅਨੁਸਾਰ, ਕਤਰ ਦੇ ਅਲ ਉਦੇਦ ਬੇਸ ਤੋਂ ਸੈਂਕੜੇ ਸੈਨਿਕਾਂ ਨੂੰ ਦੂਜੀਆਂ ਥਾਵਾਂ 'ਤੇ ਭੇਜਿਆ ਗਿਆ ਹੈ। ਇਸੇ ਤਰ੍ਹਾਂ ਦੇ ਕਦਮ ਬਹਿਰੀਨ, ਇਰਾਕ, ਸੀਰੀਆ, ਕੁਵੈਤ, ਸਾਊਦੀ ਅਰਬ ਅਤੇ ਯੂ.ਏ.ਈ. ਵਿੱਚ ਵੀ ਦੇਖੇ ਗਏ ਹਨ। ਅਮਰੀਕੀ ਪ੍ਰਸ਼ਾਸਨ ਨੂੰ ਚਿੰਤਾ ਹੈ ਕਿ ਜੇਕਰ ਜੰਗ ਛਿੜਦੀ ਹੈ ਤਾਂ ਖੇਤਰ ਵਿੱਚ ਮੌਜੂਦ 30,000 ਤੋਂ 40,000 ਅਮਰੀਕੀ ਸੈਨਿਕ ਇਰਾਨ ਦਾ ਸਿੱਧਾ ਨਿਸ਼ਾਨਾ ਬਣ ਸਕਦੇ ਹਨ। ਮਾਹਿਰਾਂ ਅਨੁਸਾਰ, ਇਸ ਵਾਰ ਇਰਾਨ ਬਿਨਾਂ ਕਿਸੇ ਚਿਤਾਵਨੀ ਦੇ ਘਾਤਕ ਹਮਲਾ ਕਰ ਸਕਦਾ ਹੈ।

ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ

ਇਸੇ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਇਰਾਨੀ ਮਿਸ਼ਨ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਹਮਲਾ ਕਰਦਾ ਹੈ ਤਾਂ ਇਲਾਕੇ 'ਚ ਅਮਰੀਕਾ ਦੇ ਸਾਰੇ ਫੌਜੀ ਟਿਕਾਣੇ ਅਤੇ ਸੰਪਤੀਆਂ ਉਨ੍ਹਾਂ ਦੇ ਨਿਸ਼ਾਨੇ 'ਤੇ ਹੋਣਗੇ। ਅਮਰੀਕਾ ਨੇ ਆਪਣੇ ਬਚਾਅ ਲਈ Air Defence Systems ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਅਮਰੀਕੀ ਏਅਰਕ੍ਰਾਫਟ ਕੈਰੀਅਰਾਂ ਨੂੰ ਇਰਾਨ ਦੀ ਸਰਹੱਦ ਤੋਂ ਦੂਰ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਨਾ ਬਣਾਇਆ ਜਾ ਸਕੇ।

ਹਾਲਾਂਕਿ ਟਰੰਪ ਪ੍ਰਸ਼ਾਸਨ ਅਧਿਕਾਰਤ ਤੌਰ 'ਤੇ ਡਿਪਲੋਮੈਟਿਕ ਹੱਲ ਦੀ ਗੱਲ ਕਰ ਰਿਹਾ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਇਰਾਨ ਵਿੱਚ ਤਖ਼ਤਾਪਲਟ ਦੇ ਵਿਚਾਰ 'ਤੇ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਅੰਦਰੂਨੀ ਯੋਜਨਾਬੰਦੀ ਪਹਿਲਾਂ ਨਾਲੋਂ ਕਿਤੇ ਵੱਧ ਹਮਲਾਵਰ ਹੋ ਗਈ ਹੈ ਤੇ ਜੇਕਰ ਕੋਈ ਹੱਲ ਨਾ ਕੱਢਿਆ ਗਿਆ ਤਾਂ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਛੇਤੀ ਹੀ ਜੰਗ ਛਿੜ ਸਕਦੀ ਹੈ।

ਇਹ ਵੀ ਪੜ੍ਹੋ- ਪ੍ਰਾਈਵੇਟ ਸਕੂਲ ਦੇ ਅਧਿਆਪਕ ਬਣ ਗਏ ਹੈਵਾਨ ! ਭੋਰਾ ਕੁ ਜਵਾਕੜੀ ਨਾਲ ਟੱਪੀਆਂ ਸਾਰੀਆਂ ਹੱਦਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News