ਸਾਬਕਾ ਬਲੋਚ ਮੁੱਖ ਮੰਤਰੀ ਬੋਲੇ- ਬਲੋਚਿਸਤਾਨ ਹੁਣ ਪਾਕਿ ਦਾ ਹਿੱਸਾ ਨਹੀਂ ਰਹੇਗਾ

Saturday, Feb 14, 2026 - 12:15 AM (IST)

ਸਾਬਕਾ ਬਲੋਚ ਮੁੱਖ ਮੰਤਰੀ ਬੋਲੇ- ਬਲੋਚਿਸਤਾਨ ਹੁਣ ਪਾਕਿ ਦਾ ਹਿੱਸਾ ਨਹੀਂ ਰਹੇਗਾ

ਲਾਹੌਰ- ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਅਖ਼ਤਰ ਮੇਂਗਲ ਨੇ ਲਾਹੌਰ ’ਚ ਕਿਹਾ ਕਿ ਬਲੋਚਿਸਤਾਨ ਹੁਣ ਪਾਕਿਸਤਾਨ ਦਾ ਹਿੱਸਾ ਨਹੀਂ ਰਹੇਗਾ ਅਤੇ ਆਜ਼ਾਦੀ ਦੀ ਜਿੱਤ ਦੇ ਨਜ਼ਦੀਕ ਹੈ। ਅਖ਼ਤਰ ਮੇਂਗਲ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਦੀ ਸਿਆਸਤ ’ਚ ਨਵੇਂ ਰੰਗ ਦੇਖਣ ਨੂੰ ਮਿਲ ਸਕਦੇ ਹਨ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ’ਚ ਆਜ਼ਾਦੀ ਦੀ ਮੰਗ ਜ਼ੋਰ ਫੜ ਰਹੀ ਹੈ। ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਅਖ਼ਤਰ ਮੇਂਗਲ ਨੇ ਖੁੱਲ੍ਹ ਕੇ ਕਿਹਾ ਹੈ ਕਿ ਹੁਣ ਬਲੋਚਿਸਤਾਨ ਪਾਕਿਸਤਾਨ ਨਾਲ ਕਿਸੇ ਵੀ ਹਾਲਤ ’ਚ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਬਲੋਚਿਸਤਾਨ ਹੁਣ ਪਾਕਿਸਤਾਨ ਦਾ ਸੂਬਾ ਨਹੀਂ ਰਹੇਗਾ, ਸਗੋਂ ਉਸ ਦਾ ਗੁਆਂਢੀ ਬਣਨ ਵਾਲਾ ਹੈ।

ਉਨ੍ਹਾਂ ਇਹ ਬਿਆਨ ਲਾਹੌਰ ’ਚ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁੰਨ ਅਸਮਾ ਜਹਾਂਗੀਰ ਦੀ ਯਾਦ ’ਚ ਕਰਵਾਏ ਗਏ ਇਕ ਪ੍ਰੋਗਰਾਮ ’ਚ ਦਿੱਤਾ। ਇਸ ਪ੍ਰੋਗਰਾਮ ’ਚ ਬਲੋਚਿਸਤਾਨ ਦੇ 2 ਸਾਬਕਾ ਮੁੱਖ ਮੰਤਰੀਆਂ ਸਰਦਾਰ ਅਖ਼ਤਰ ਮੇਂਗਲ ਅਤੇ ਅਬਦੁਲ ਮਲਿਕ ਬਲੋਚ ਨੂੰ ਵੀ ਸੱਦਾ ਦਿੱਤਾ ਗਿਆ ਸੀ।


author

Rakesh

Content Editor

Related News