ਅਮਰੀਕਾ ਨੇ ਬਣਾ ਲਿਆ ਜੰਗ ਦਾ Plan ! ਇਜ਼ਰਾਈਲ ''ਚ ਉਤਾਰੇ ਲੜਾਕੂ ਜਹਾਜ਼, ਕਿਸੇ ਵੇਲੇ ਵੀ...
Wednesday, Feb 25, 2026 - 04:09 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਦਾ ਤਣਾਅ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਤੇ ਦੋਵੇਂ ਦੇਸ਼ ਜੰਗ ਵੱਲ ਵਧਦੇ ਦਿਖਾਈ ਦੇ ਰਹੇ ਹਨ। ਤਾਜ਼ਾ ਰਿਪੋਰਟਾਂ ਅਨੁਸਾਰ, ਅਮਰੀਕੀ ਹਵਾਈ ਫੌਜ ਦੇ ਲਗਭਗ ਇੱਕ ਦਰਜਨ F-22 ਰੈਪਟਰ ਲੜਾਕੂ ਜਹਾਜ਼ ਇਜ਼ਰਾਈਲ ਦੇ ਇੱਕ ਹਵਾਈ ਅੱਡੇ 'ਤੇ ਉਤਰੇ ਹਨ। ਇਹ ਤਾਇਨਾਤੀ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਟਕਰਾਅ ਵਧਦਾ ਜਾ ਰਿਹਾ ਹੈ।
ਇਹ 5ਵੀਂ ਜਨਰੇਸ਼ਨ ਦੇ ਸਟੈੱਲਥ ਜੈੱਟ ਬ੍ਰਿਟੇਨ ਦੇ 'ਲੇਕਨਹੀਥ' ਏਅਰਬੇਸ ਤੋਂ ਰਵਾਨਾ ਹੋਏ ਸਨ। ਆਪਣੀ ਪਛਾਣ ਲੁਕਾਉਣ ਲਈ ਇਨ੍ਹਾਂ ਜਹਾਜ਼ਾਂ ਨੇ ਆਪਣੇ 'ਟ੍ਰਾਂਸਪੋਂਡਰ' ਬੰਦ ਰੱਖੇ ਹੋਏ ਸਨ, ਹਾਲਾਂਕਿ ਉਨ੍ਹਾਂ ਦੇ ਨਾਲ ਆ ਰਹੇ ਰੀਫਿਊਲਿੰਗ ਟੈਂਕਰਾਂ ਦੇ ਟ੍ਰਾਂਸਪੋਂਡਰ ਚਾਲੂ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਸਟੇਟ ਆਫ ਦਿ ਯੂਨੀਅਨ' ਸੰਬੋਧਨ ਵਿੱਚ ਸਾਫ਼ ਕਿਹਾ ਕਿ ਉਹ ਇਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਰਾਨ ਅਜਿਹੀਆਂ ਮਿਜ਼ਾਈਲਾਂ ਵਿਕਸਿਤ ਕਰ ਰਿਹਾ ਹੈ ਜੋ ਅਮਰੀਕੀ ਧਰਤੀ ਤੱਕ ਪਹੁੰਚ ਸਕਦੀਆਂ ਹਨ।
ਹ ਵੀ ਪੜ੍ਹੋ- ਤਾਂ ਮਾਰਿਆ ਜਾਣਾ ਸੀ ਪਾਕਿਸਤਾਨ ਦਾ PM..!' ਇਰਾਨ ਨਾਲ ਜੰਗ ਦੀ ਤਿਆਰੀ 'ਚ ਬੈਠੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਟਰੰਪ ਨੇ ਪਿਛਲੇ ਸਾਲ ਇਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਕੀਤੇ ਗਏ ਅਮਰੀਕੀ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨ ਅਜੇ ਵੀ ਆਪਣੇ ਇਰਾਦਿਆਂ ਤੋਂ ਬਾਜ਼ ਨਹੀਂ ਆ ਰਿਹਾ। ਉੱਥੇ ਹੀ ਇਜ਼ਰਾਈਲੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਰਾਨ 'ਤੇ ਅਮਰੀਕੀ ਹਮਲਾ ਹੁਣ ਲਗਭਗ ਤੈਅ ਹੈ ਤੇ ਕਿਸੇ ਡਿਪਲੋਮੈਟਿਕ ਸਮਝੌਤੇ ਦੀ ਉਮੀਦ ਹੁਣ ਬਹੁਤ ਘੱਟ ਰਹਿ ਗਈ ਹੈ।
ਸਿਰਫ਼ F-22 ਹੀ ਨਹੀਂ, ਸਗੋਂ ਪਿਛਲੇ ਕੁਝ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ F-35, F-15 ਅਤੇ F-16 ਜਹਾਜ਼ ਵੀ ਮੱਧ ਪੂਰਬ ਵੱਲ ਭੇਜੇ ਗਏ ਹਨ। ਜਨੇਵਾ ਵਿੱਚ ਵੀਰਵਾਰ ਨੂੰ ਹੋਣ ਵਾਲੀ ਅਮਰੀਕਾ-ਇਰਾਨ ਗੱਲਬਾਤ ਦਾ ਤੀਜਾ ਦੌਰ ਇਸ ਖੇਤਰ ਦੇ ਭਵਿੱਖ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਜੇਕਰ ਇਹ ਗੱਲਬਾਤ ਸੁਚੱਜੇ ਢੰਗ ਨਾਲ ਧੁਰੇ ਚੜ੍ਹਦੀ ਹੈ ਤਾਂ ਹੀ ਜੰਗ ਟਾਲੀ ਜਾ ਸਕਦੀ ਹੈ, ਨਹੀਂ ਤਾਂ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਹਥਿਆਰ ਚੱਲ ਗਏ ਤਾਂ ਵੱਡੇ ਪੱਧਰ 'ਤੇ ਤਬਾਹੀ ਮਚੇਗੀ ਤੇ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ਵੀ ਪੈਦਾ ਹੋ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
