ਅਮਰੀਕਾ ਨੇ ਖਿੱਚ ਲਈ ਹਮਲੇ ਦੀ ਤਿਆਰੀ ! ਜੰਗ ਲਈ ਭੇਜ''ਤੇ 50 ਲੜਾਕੂ ਜਹਾਜ਼
Wednesday, Feb 18, 2026 - 11:58 AM (IST)
ਇੰਟਰਨੈਸ਼ਨਲ ਡੈਸਕ- ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਇਕ ਵਾਰ ਫ਼ਿਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਨੂੰ ਦਿੱਤੀਆਂ ਗਈਆਂ ਤਾਜ਼ਾ ਚਿਤਾਵਨੀਆਂ ਤੋਂ ਬਾਅਦ, ਅਮਰੀਕੀ ਫੌਜ ਨੇ ਇਰਾਨ ਦੀਆਂ ਸਰਹੱਦਾਂ ਦੇ ਨੇੜੇ ਆਪਣੇ ਸਭ ਤੋਂ ਘਾਤਕ ਲੜਾਕੂ ਜਹਾਜ਼ਾਂ ਦੀ ਵੱਡੀ ਗਿਣਤੀ 'ਚ ਤਾਇਨਾਤੀ ਕਰ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਲਗਭਗ 50 ਤੋਂ ਵੱਧ ਲੜਾਕੂ ਜਹਾਜ਼ ਖੇਤਰ ਵਿੱਚ ਭੇਜੇ ਹਨ। ਇਨ੍ਹਾਂ ਵਿੱਚ ਦੁਨੀਆ ਦੇ ਸਭ ਤੋਂ ਐਡਵਾਂਸਡ F-35 ਲਾਈਟਨਿੰਗ II, ਸਟੀਲਥ ਜੈੱਟ F-22 ਰੈਪਟਰ ਅਤੇ F-16 ਜਹਾਜ਼ ਸ਼ਾਮਲ ਹਨ। ਇਹ ਫੌਜੀ ਕਾਰਵਾਈ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਇਰਾਨ ਨੂੰ ਕਿਸੇ ਵੀ ਹਮਲੇ ਜਾਂ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ- Epstein Files 'ਚ ਨਾਂ ਆਉਣ ਮਗਰੋਂ ਟਰੰਪ ਦਾ ਵੱਡਾ ਬਿਆਨ ! ਪੂਰੀ ਦੁਨੀਆ 'ਚ ਮਚ ਗਈ ਤੜਥੱਲੀ
ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਜਹਾਜ਼ਾਂ ਦੀ ਮੌਜੂਦਗੀ ਇਰਾਨ ਨੂੰ ਰੋਕਣ ਅਤੇ ਲੋੜ ਪੈਣ 'ਤੇ ਤੁਰੰਤ ਜਵਾਬੀ ਕਾਰਵਾਈ ਕਰਨ ਲਈ ਕੀਤੀ ਗਈ ਹੈ। ਇਹ ਜਹਾਜ਼ ਇਰਾਨ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇਣ ਅਤੇ ਸਟੀਕ ਨਿਸ਼ਾਨਾ ਲਗਾਉਣ ਵਿੱਚ ਮਾਹਿਰ ਹਨ। ਅਮਰੀਕਾ ਦੇ ਇਸ ਕਦਮ ਨਾਲ ਖਾੜੀ ਦੇਸ਼ਾਂ ਵਿੱਚ ਹੜਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਆਪਣੇ ਜਲ ਸੈਨਾ ਦੇ ਬੇੜੇ ਵੀ ਇਰਾਨ ਦੇ ਨੇੜਲੇ ਸਮੁੰਦਰੀ ਖੇਤਰ ਵਿੱਚ ਤਾਇਨਾਤ ਰੱਖੇ ਹੋਏ ਹਨ।
ਦੂਜੇ ਪਾਸੇ, ਇਰਾਨ ਨੇ ਇਸ ਨੂੰ 'ਸਿੱਧੀ ਉਕਸਾਵੇ ਦੀ ਕਾਰਵਾਈ' ਦੱਸਿਆ ਹੈ। ਇਰਾਨੀ ਫੌਜ ਨੇ ਵੀ ਆਪਣੀ ਮਿਜ਼ਾਈਲ ਪ੍ਰਣਾਲੀ ਨੂੰ ਹਾਈ ਅਲਰਟ 'ਤੇ ਰੱਖਿਆ ਹੈ, ਜਿਸ ਨਾਲ ਖੇਤਰ ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ- ਡਾਕਟਰ ਨਹੀਂ, 'ਰੱਬ ਦਾ ਰੂਪ' ! ਮਰ ਚੁੱਕੀ ਮਰੀਜ਼ ਨੂੰ ਅੱਧੇ ਘੰਟੇ 'ਚ ਕਰ'ਤਾ ਜਿਊਂਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
