ਦੂਜੀ ਧੀ ਜੰਮੀ ਤਾਂ ਮਾਰ ਦਿੱਤੀ ਘਰਵਾਲੀ, ਅਦਾਲਤ ਨੇ ਸੁਣਾਈ ''ਸਜ਼ਾ-ਏ-ਮੌਤ''

Friday, Aug 02, 2024 - 04:44 PM (IST)

ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੀ ਇਕ ਅਦਾਲਤ ਨੇ 2 ਸਾਲ ਪਹਿਲਾਂ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਅਤੇ ਉਸ ਦੀ 6 ਸਾਲਾ ਧੀ ਦਾ ਗਲਾ ਵੱਢ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਅਨੁਸਾਰ ਦੋਸ਼ੀ ਸੰਜੀਤ ਦਾਸ (46) ਨੇ 9 ਜੂਨ 2022 ਨੂੰ ਇਹ ਅਪਰਾਧ ਕੀਤਾ ਸੀ। ਇਸਤਗਾਸਾ ਪੱਖ ਦੇ ਅਨੁਸਾਰ, ਉਸ ਨੇ ਭੁਵਨੇਸ਼ਵਰ ਦੇ ਘਟਕੀਆ ਖੇਤਰ 'ਚ ਸਥਿਤ ਘਰ 'ਚ ਆਪਣੀ ਪਤਨੀ ਸਰਸਵਤੀ ਦਾ 33 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਨਿੱਜੀ ਹਸਪਤਾਲ 'ਚ ਹੈੱਡ ਨਰਸ ਵਜੋਂ ਕੰਮ ਕਰਨ ਵਾਲੀ ਸਰਸਵਤੀ ਨੇ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਦੂਜੀ ਧੀ ਨੂੰ ਜਨਮ ਦਿੱਤਾ ਸੀ। ਇਸਤਗਾਸਾ ਪੱਖ ਅਨੁਸਾਰ ਦਾਸ ਨੇ ਆਪਣੀ ਪਹਿਲੀ ਧੀ (6) ਦਾ ਵੀ ਗਲ਼ਾ ਵੱਢ ਦਿੱਤਾ ਸੀ ਪਰ ਉਹ ਬਚ ਗਈ। ਦਾਸ ਨੂੰ ਘਟਨਾ ਦੇ ਅਗਲੇ ਹੀ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਫਿਰ ਅਕਤੂਬਰ 2022 'ਚ ਉਸ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ। ਭੁਵਨੇਸ਼ਵਰ ਦੀ ਦੂਜੀ ਐਡੀਸ਼ਨਲ ਸੈਸ਼ਨ ਜੱਜ ਬੰਦਨਾ ਕਾਰ ਦੀ ਅਦਾਲਤ ਨੇ ਵੀਰਵਾਰ ਨੂੰ ਫ਼ੈਸਲਾ ਸੁਣਾਉਂਦੇ ਹੋਏ ਇਸ ਅਪਰਾਧ ਨੂੰ 'ਦੁਰਲੱਭ ਤੋਂ ਦੁਰਲੱਭ' ਸ਼੍ਰੇਣੀ 'ਚ ਰੱਖਿਆ ਅਤੇ ਕਿਹਾ,''ਅਜਿਹੇ 'ਚ ਦੋਸ਼ੀ ਪ੍ਰਤੀ ਕੋਈ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ। ਇਸ ਲਈ ਅਦਾਲਤ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਉਂਦੀ ਹੈ।''

ਅਦਾਲਤ ਨੇ ਕਿਹਾ ਕਿ ਪੀੜਤਾ ਦੇ ਦੂਜੀ ਧੀ ਨੂੰ ਜਨਮ ਦੇਣ ਕਾਰਨ ਦੋਸ਼ੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਇਹੀ ਕਾਰਨ ਸੀ ਕਿ ਉਸ ਨੇ ਪਹਿਲੀ ਧਈ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਦਾਸ ਨੂੰ ਉਮਰ ਕੈਦ ਦੀ ਵੀ ਸਜ਼ਾ ਸੁਣਾਈ ਹੈ। ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ, ਬਸ਼ਰਤੇ ਦੋਸ਼ੀ ਦੀ ਸਜ਼ਾ 'ਚ ਸੋਧ ਨਾ ਹੋਵੇ, ਉਸ ਦੀ ਸਜ਼ਾ ਬਦਲ ਕੇ ਹਲਕੀ ਨਾ ਕੀਤੀ ਜਾਵੇ ਜਾਂ ਸਜ਼ਾ ਦੀ ਮਿਆਦ ਨਾ ਘਟਾ ਦਿੱਤੀ ਜਾਂ ਮੁਆਫ਼ੀ ਨਾ ਦਿੱਤੀ ਜਾਵੇ। ਅਦਾਲਤ ਨੇ 6 ਸਾਲ ਦੀ ਬੱਚੀ ਨੂੰ ਲੱਗੇ ਸਦਮੇ 'ਤੇ ਟਿੱਪਣੀ ਕਰਦੇ ਹੋਏ ਕਿਹਾ,''ਉਹ ਬੱਚੀ, ਜਿਸ ਨੂੰ ਭਾਰਤੀ ਕਾਨੂੰਨ ਦੀ ਵਿਵਸਥਾ ਫ਼ਿਲਮਾਂ 'ਚ ਵੀ ਅਜਿਹੀ ਭਿਆਨਕਤਾ ਦੇਖਣ ਦੀ ਮਨਜ਼ੂਰੀ ਨਹੀਂ ਦਿੰਦੀ ਹੈ, ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਸਭ ਹੁੰਦੇ ਦੇਖਣਾ ਪਿਆ।'' ਅਦਾਲਤ ਨੇ ਕਿਹਾ,''ਮਾਣ ਨਾਲ ਵੰਦੇ ਮਾਤਰਮ ਗਾਉਣ ਵਾਲੀ 6 ਸਾਲਾ ਛੋਟੀ ਬੱਚੀ ਦੇ ਪਿਤਾ ਨੇ ਹੀ ਉਸ ਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕੀਤੀ। ਉਹ ਬੱਚੀ ਜੋ ਸ਼ਾਇਦ ਕਾਰਟੂਨ 'ਛੋਟਾ ਭੀਮ' ਅਤੇ 'ਡੋਰੇਮੋਨ' ਦੇਖਣ ਦਾ ਆਨੰਦ ਲੈਂਦੀ ਹੋਵੇਗੀ, ਉਸ ਨੂੰ ਆਪਣੇ ਹੀ ਪਿਤਾ ਵਲੋਂ ਮਾਂ ਦਾ ਕਤਲ ਦੇਖਣਾ ਪਿਆ।'' ਅਦਾਲਤ ਨੇ ਕਿਹਾ,''ਅਸੀਂ ਉਸ ਬੱਚੀ ਦੇ ਦਰਦ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ।'' ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਮ੍ਰਿਤਕ ਦੀਆਂ ਨਾਬਾਲਗ ਧੀਆਂ ਲਈ ਮੁਆਵਜ਼ੇ 'ਤੇ ਵਿਚਾਰ ਕਰਨ ਲਈ ਫ਼ੈਸਲੇ ਦੀ ਇਕ ਕਾਪੀ ਖੁਰਦਾ ਦੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ (ਡੀ.ਐੱਸ.ਐੱਲ.ਏ.) ਨੂੰ ਉਪਲੱਬਧ ਕਰਵਾਈ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News