''ਅਸਮਾਨ ''ਚ ਮਿਜ਼ਾਈਲਾਂ...'', ਮੌਤ ਦੇ ਸਾਏ ਹੇਠੋਂ ਵਤਨ ਪਰਤੇ ਭਾਰਤੀਆਂ ਨੇ ਸੁਣਾਈ ਰੂਹ ਕੰਬਾਊ ਦਾਸਤਾਨ

Friday, Mar 06, 2026 - 11:26 AM (IST)

''ਅਸਮਾਨ ''ਚ ਮਿਜ਼ਾਈਲਾਂ...'', ਮੌਤ ਦੇ ਸਾਏ ਹੇਠੋਂ ਵਤਨ ਪਰਤੇ ਭਾਰਤੀਆਂ ਨੇ ਸੁਣਾਈ ਰੂਹ ਕੰਬਾਊ ਦਾਸਤਾਨ

ਨਵੀਂ ਦਿੱਲੀ (ਬਿਊਰੋ): ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਜੰਗੀ ਤਣਾਅ ਕਾਰਨ ਪੱਛਮੀ ਏਸ਼ੀਆ ਦੇ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। ਇਸ ਖ਼ੌਫਨਾਕ ਮਾਹੌਲ ਦਰਮਿਆਨ ਕਈ ਭਾਰਤੀ ਯਾਤਰੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਵੀਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਵਤਨ ਪਰਤੇ ਇਨ੍ਹਾਂ ਮੁਸਾਫਰਾਂ ਦੇ ਚਿਹਰਿਆਂ 'ਤੇ ਅਜੇ ਵੀ ਦਹਿਸ਼ਤ ਸਾਫ਼ ਦਿਖਾਈ ਦੇ ਰਹੀ ਸੀ। ਪ੍ਰਭਾਵਿਤ ਖੇਤਰਾਂ ਤੋਂ ਪਰਤੇ ਯਾਤਰੀਆਂ ਨੇ ਆਪਣੀ ਆਪਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉੱਥੇ ਹਾਲਾਤ ਨਰਕ ਵਰਗੇ ਬਣੇ ਹੋਏ ਹਨ। 

ਇਹ ਵੀ ਪੜ੍ਹੋ - WhatsApp ਚੈਟ ਦੇ ਆਧਾਰ 'ਤੇ ਨਹੀਂ ਮਿਲੇਗਾ ਤਲਾਕ! ਹਾਈ ਕੋਰਟ ਦਾ ਵੱਡਾ ਫੈਸਲਾ

"ਅਸਮਾਨ 'ਚ ਦਿਖਦੀਆਂ ਸਨ ਮਿਜ਼ਾਈਲਾਂ, ਕੰਬਦੀਆਂ ਸਨ ਹੋਟਲ ਦੀਆਂ ਦੀਵਾਰਾਂ"
ਇੱਕ ਯਾਤਰੀ ਨੇ ਦੱਸਿਆ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਜੰਗੀ ਤਣਾਅ ਦੌਰਾਨ ਰਾਤ ਦੇ ਸਮੇਂ ਅਸਮਾਨ ਵਿੱਚ ਉੱਡਦੀਆਂ ਮਿਜ਼ਾਈਲਾਂ ਅਤੇ ਜ਼ੋਰਦਾਰ ਧਮਾਕੇ ਸਾਫ਼ ਦੇਖੇ ਤੇ ਸੁਣੇ ਜਾ ਸਕਦੇ ਸਨ। ਧਮਾਕੇ ਇੰਨੇ ਭਿਆਨਕ ਹੁੰਦੇ ਸਨ ਕਿ ਜਿਸ ਹੋਟਲ ਵਿੱਚ ਉਹ ਰੁਕੇ ਹੋਏ ਸਨ, ਉਸ ਦੀਆਂ ਦੀਵਾਰਾਂ ਤੱਕ ਕੰਬ ਜਾਂਦੀਆਂ ਸਨ। ਹਰ ਪਾਸੇ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਸੀ ਅਤੇ ਲੋਕ ਸਿਰਫ਼ ਆਪਣੀ ਜਾਨ ਦੀ ਸਲਾਮਤੀ ਲਈ ਦੁਆਵਾਂ ਮੰਗ ਰਹੇ ਸਨ।

ਇਹ ਵੀ ਪੜ੍ਹੋ - ਅੰਤਿਮ ਸਸਕਾਰ ਵੇਲੇ ਮਧੂ-ਮੱਖੀਆਂ ਦਾ ਹਮਲਾ, ਲਾਸ਼ ਨੂੰ ਖੇਤ 'ਚ ਛੱਡ ਦੌੜੇ ਰਿਸ਼ਤੇਦਾਰ, 25 ਜ਼ਖ਼ਮੀ

ਫਲਾਈਟਾਂ ਰੱਦ ਹੋਣ ਕਾਰਨ ਹੋਏ ਖੱਜਲ-ਖੁਆਰ
ਹਮਲੇ ਦੌਰਾਨ ਵੱਧ ਰਹੇ ਤਣਾਅ ਕਾਰਨ ਹਵਾਈ ਰਸਤੇ ਬੰਦ ਕਰ ਦਿੱਤੇ ਗਏ ਸਨ। ਅਜਿਹਾ ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਕੀਤਾ ਗਿਆ ਸੀ। ਹਵਾਈ ਰਾਸਤੇ ਬੰਦ ਹੋਣ ਅਤੇ ਉਡਾਣਾਂ ਰੱਦ ਹੋਣ ਕਾਰਨ ਕਈ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਯਾਤਰੀਆਂ ਨੂੰ ਕਈ ਵਿਕਲਪਕ ਰਸਤਿਆਂ ਦੀ ਚੋਣ ਕਰਨੀ ਪਈ। ਦੁਬਈ ਅਤੇ ਅਬੂ ਧਾਬੀ ਤੋਂ ਫਲਾਈਟਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਫੁਜੈਰਾਹ ਅਤੇ ਦਮਾਮ ਵਰਗੇ ਬਦਲਵੇਂ ਹਵਾਈ ਅੱਡਿਆਂ ਰਾਹੀਂ ਭਾਰਤ ਲਿਆਂਦਾ ਗਿਆ। ਲੰਡਨ ਤੋਂ ਆ ਰਹੀ ਇੱਕ ਫਲਾਈਟ ਦੇ ਯਾਤਰੀ ਨੂੰ ਪੰਜ ਦਿਨਾਂ ਤੱਕ ਬਹਿਰੀਨ ਵਿੱਚ ਫਸੇ ਰਹਿਣਾ ਪਿਆ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੀਆਂ ਖਬਰਾਂ ਵਿਚਾਲੇ ਭਾਰਤ ਸਰਕਾਰ ਦਾ ਆਇਆ ਅਹਿਮ ਬਿਆਨ

ਦੂਤਾਵਾਸਾਂ ਦੀ ਮਦਦ: 
ਕੁਵੈਤ ਸਥਿਤ ਭਾਰਤੀ ਦੂਤਾਵਾਸ ਅਤੇ ਖਾੜੀ ਦੇਸ਼ਾਂ ਵਿੱਚ ਮੌਜੂਦ ਭਾਰਤੀ ਮਿਸ਼ਨ ਲਗਾਤਾਰ ਸਥਾਨਕ ਅਧਿਕਾਰੀਆਂ ਅਤੇ ਏਅਰਲਾਈਨਾਂ ਦੇ ਸੰਪਰਕ ਵਿੱਚ ਹਨ ਤਾਂ ਜੋ ਫਸੇ ਹੋਏ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਯਾਤਰੀਆਂ ਮੁਤਾਬਕ ਵਪਾਰਕ ਦੂਤਾਵਾਸ 'ਤੇ ਹਮਲੇ ਦੀ ਖ਼ਬਰ ਫੈਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਹੋਰ ਵਧ ਗਈ ਸੀ। ਇਸੇ ਕਾਰਨ ਦੁਬਈ ਅਤੇ ਅਬੂ ਧਾਬੀ ਤੋਂ ਉਡਾਣਾਂ ਵਾਰ-ਵਾਰ ਰੱਦ ਹੋ ਰਹੀਆਂ ਸਨ। ਭਾਰਤ ਸਰਕਾਰ ਅਤੇ ਏਅਰਲਾਈਨਾਂ ਦੇ ਸਾਂਝੇ ਯਤਨਾਂ ਸਦਕਾ ਹੁਣ ਹੌਲੀ-ਹੌਲੀ ਭਾਰਤੀਆਂ ਦੀ ਵਾਪਸੀ ਸੰਭਵ ਹੋ ਰਹੀ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ ਪਿੱਛੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News