ਉਮਰ ਕੈਦ ਦੀ ਸਜ਼ਾ ਸੁਣਦੇ ਹੀ ਭੜਕੇ ਦੋਸ਼ੀ, ਕੋਰਟ ''ਚ ਜੱਜ ਨੂੰ ਹੀ ਦੇ ਦਿੱਤੀ ਧਮਕੀ!
Friday, Feb 27, 2026 - 11:48 AM (IST)
ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੀ ਇਕ ਅਦਾਲਤ 'ਚ 2 ਵਿਅਕਤੀਆਂ ਨੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਤੁਰੰਤ ਬਾਅਦ ਜੱਜ ਨੂੰ ਧਮਕੀ ਦਿੱਤੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਹਾਇਕ ਜ਼ਿਲ੍ਹਾ ਸਰਕਾਰੀ ਐਡਵੋਕੇਟ ਅਜੀਤ ਪਵਾਰ ਨੇ ਦੱਸਿਆ ਕਿ ਜੈਦੀਪ ਅਤੇ ਪਿੰਟੂ ਚੌਹਾਨ ਨੂੰ 19 ਮਈ 2024 ਨੂੰ ਧਾਮਪੁਰ ਖੇਤਰ ਦੇ ਮਟੌਰਾ ਦੁਰਗ ਪਿੰਡ 'ਚ ਪੁਖਰਾਜ ਨੂੰ ਕਾਰ ਨਾਲ ਕੁਚਲ ਕੇ ਉਸ ਦੇ ਕਤਲ ਦੇ ਮਾਮਲੇ 'ਚ ਵੀਰਵਾਰ ਨੂੰ ਦੋਸ਼ੀ ਠਹਿਰਾਇਆ ਗਿਆ।
ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਜੇਂਦਰ ਕੁਮਾਰ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਵਾਰ ਅਨੁਸਾਰ, ਸਜ਼ਾ ਸੁਣਾਏ ਜਾਣ ਦੇ ਤੁਰੰਤ ਬਾਅਦ ਦੋਸ਼ੀਆਂ ਨੇ ਜੱਜ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਨਹੀਂ ਛੱਡਣਗੇ। ਪੁਲਸ ਖੇਤਰ ਅਧਿਕਾਰੀ ਸੰਗ੍ਰਾਮ ਸਿੰਘ ਨੇ ਦੱਸਿਆ ਕਿ ਧਮਕੀ ਮਗਰੋਂ ਜੱਜ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
