ਬ੍ਰਿਟੇਨ ''ਚ ਦੋਸ਼ੀ ਕਰਾਰ ਗੁਰਵਿੰਦਰ ਸਿੰਘ ਨੂੰ 15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ

Thursday, Feb 26, 2026 - 05:48 PM (IST)

ਬ੍ਰਿਟੇਨ ''ਚ ਦੋਸ਼ੀ ਕਰਾਰ ਗੁਰਵਿੰਦਰ ਸਿੰਘ ਨੂੰ 15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ

ਲੰਡਨ (ਸਰਬਜੀਤ ਸਿੰਘ ਬਨੂੜ)- ਬ੍ਰਿਟੇਨ ਦੀ ਮੈਟਰੋਪੋਲੀਟਨ ਪੁਲਸ ਨੇ ਇੱਕ ਵਿਅਕਤੀ ਨੂੰ ਰੇਪ ਸਮੇਤ ਕਈ ਗੰਭੀਰ ਯੌਨ ਅਪਰਾਧਾਂ ਵਿੱਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਸੰਭਾਵਿਤ ਹੋਰ ਪੀੜਤ ਮਹਿਲਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। 37 ਸਾਲਾ ਗੁਰਵਿੰਦਰ ਸਿੰਘ ਨੂੰ ਸਾਊਥਵਰਕ ਕ੍ਰਾਊਨ ਕੋਰਟ ਵੱਲੋਂ ਬਲਾਤਕਾਰ , ਯੌਨ ਹਮਲਾ, ਜਬਰਜਨਾਹ ਦੀ ਕੋਸ਼ਿਸ਼ ਅਤੇ ਹੋਰ ਸੰਬੰਧਤ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ। ਅਦਾਲਤ ਵੱਲੋਂ ਉਸ ਨੂੰ 15 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।

ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਮਹਿਲਾਵਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਆਪਣੇ ਸੰਪਰਕ ਵਿੱਚ ਲਿਆਉਂਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਹੋਟਲ ਜਾਂ ਇਕਾਂਤ ਸਥਾਨਾਂ ‘ਤੇ ਬੁਲਾ ਕੇ ਯੌਨ ਹਮਲੇ ਕਰਦਾ ਸੀ। ਪੁਲਸ ਦੇ ਅਨੁਸਾਰ ਦੋਸ਼ੀ ਵੱਲੋਂ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ਰਾਹੀਂ ਸੰਪਰਕ ਕੀਤਾ ਜਾਂਦਾ ਸੀ। ਮੈਟਰੋਪੋਲੀਟਨ ਪੁਲਸ ਨੇ ਖ਼ਾਸ ਤੌਰ ‘ਤੇ ਹੇਜ਼ ਅਤੇ ਸਾਊਥਾਲ ਇਲਾਕਿਆਂ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਤਰੀਕੇ ਨਾਲ ਦੋਸ਼ੀ ਨਾਲ ਸੰਪਰਕ ਵਿੱਚ ਰਹੇ ਹਨ ਜਾਂ ਕਿਸੇ ਮਹਿਲਾ ਨੂੰ ਪ੍ਰਭਾਵਿਤ ਹੋਣ ਬਾਰੇ ਜਾਣਕਾਰੀ ਹੈ ਤਾਂ ਅੱਗੇ ਆਉਣ। ਹਾਲਾਂਕਿ ਪੁਲਸ ਨੇ ਸਪਸ਼ਟ ਕੀਤਾ ਕਿ ਇਹ ਅਪੀਲ ਕਿਸੇ ਇੱਕ ਭਾਈਚਾਰੇ ਤੱਕ ਸੀਮਿਤ ਨਹੀਂ ਹੈ।

ਪੜ੍ਹੋ ਇਹ ਖਾਸ  ਖ਼ਬਰ-ਹਿੰਦੂ ਮੰਦਰ ਵੇਚਣ ਦੀ ਤਿਆਰੀ 'ਚ ਬ੍ਰਿਟਿਸ਼ ਸਰਕਾਰ ! ਸ਼ਰਧਾਲੂਆਂ ਵੱਲੋਂ ਵਿਰੋਧ

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਭਵ ਹੈ ਹੋਰ ਵੀ ਪੀੜਤ ਹੋਣ ਜਿਨ੍ਹਾਂ ਨੇ ਅਜੇ ਤੱਕ ਡਰ ਜਾਂ ਸਮਾਜਿਕ ਦਬਾਅ ਕਾਰਨ ਸ਼ਿਕਾਇਤ ਦਰਜ ਨਹੀਂ ਕਰਵਾਈ। ਪੁਲਸ ਨੇ ਭਰੋਸਾ ਦਿਵਾਇਆ ਹੈ ਕਿ ਹਰ ਪੀੜਤ ਨਾਲ ਪੂਰੀ ਸੰਵੇਦਨਸ਼ੀਲਤਾ ਅਤੇ ਗੁਪਤਤਾ ਨਾਲ ਵਤੀਰਾ ਕੀਤਾ ਜਾਵੇਗਾ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਹੈ ਤਾਂ ਉਹ 101 ਨੰਬਰ ‘ਤੇ ਸੰਪਰਕ ਕਰਨ ਅਤੇ ਕੇਸ ਰੈਫਰੈਂਸ 3916/16FEB26 ਦਾ ਹਵਾਲਾ ਦੇਣ। ਇਸ ਤੋਂ ਇਲਾਵਾ, ਜੋ ਪੀੜਤ ਸਿੱਧਾ ਪੁਲਸ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਉਹ ਸੁਤੰਤਰ ਸਹਾਇਤਾ ਸੰਸਥਾਵਾਂ ਨਾਲ ਵੀ ਸੰਪਰਕ ਕਰ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਗੁਪਤ ਅਤੇ ਮੁਫ਼ਤ ਮਦਦ ਪ੍ਰਦਾਨ ਕੀਤੀ ਜਾਵੇਗੀ।ਪੁਲਸ ਨੇ ਕਿਹਾ ਹੈ ਕਿ ਯੌਨ ਅਪਰਾਧਾਂ ਖ਼ਿਲਾਫ਼ ਲੜਾਈ ਵਿੱਚ ਪੀੜਤਾਂ ਦਾ ਅੱਗੇ ਆਉਣਾ ਬਹੁਤ ਮਹੱਤਵਪੂਰਨ ਹੈ ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਅੱਗੇ ਲਿਆਂਦਾ ਜਾ ਸਕੇ ਅਤੇ ਹੋਰ ਸੰਭਾਵਿਤ ਅਪਰਾਧ ਰੋਕੇ ਜਾ ਸਕਣ।


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ  ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Vandana

Content Editor

Related News