ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਧੀ ਦੀ ਮੌਕੇ ’ਤੇ ਮੌਤ
Saturday, Mar 07, 2026 - 10:12 AM (IST)
ਲੁਧਿਆਣਾ (ਗੌਤਮ) : ਘੰਟਾ ਘਰ ਦੇ ਨੇੜੇ ਸਥਿਤ ਮਾਤਾ ਰਾਣੀ ਚੌਕ ਕੋਲ ਇੱਕ ਤੇਜ਼ ਰਫ਼ਤਾਰ ਟਰੱਕ ਡਰਾਈਵਰ ਨੇ ਸਕੂਟਰੀ ਸਵਾਰ ਪਿਓ-ਧੀ ਨੂੰ ਟੱਕਰ ਮਾਰ ਦਿੱਤੀ। ਬਦਕਿਸਮਤੀ ਨਾਲ ਲੜਕੀ ਟਰੱਕ ਦੇ ਹੇਠਾਂ ਆ ਗਈ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਜਦਕਿ ਉਸਦਾ ਪਿਤਾ ਦੂਜੇ ਪਾਸੇ ਜਾ ਡਿੱਗਿਆ। ਮੌਕੇ ’ਤੇ ਉੱਥੋਂ ਗੁਜ਼ਰ ਰਹੇ ਇੱਕ ਈ-ਰਿਕਸ਼ਾ ਚਾਲਕ ਨੇ ਪਿਓ-ਧੀ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਕੋਤਵਾਲੀ ਦੇ ਏ.ਐੱਸ.ਆਈ. ਬਲਰਾਜ ਸਿੰਘ ਦੀ ਟੀਮ ਮੌਕੇ ''ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ।
ਇਹ ਵੀ ਪੜ੍ਹੋ : ਪੁੱਤ ਨਾ ਹੋਣ ਕਾਰਨ ਪਤੀ ਕਰਦਾ ਸੀ ਤੰਗ, ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਪੁਲਸ ਨੇ ਮ੍ਰਿਤਕ ਲੜਕੀ ਦੀ ਪਛਾਣ 11ਵੀਂ ਜਮਾਤ ਦੀ ਵਿਦਿਆਰਥਣ ਰਸ਼ਮੀ ਵਜੋਂ ਕੀਤੀ ਹੈ ਤੇ ਉਸ ਦੇ ਪਿਤਾ ਦੀ ਪਛਾਣ ਮਿਥਲੇਸ਼ ਵਜੋਂ ਹੋਈ ਹੈ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਲੜਕੀ ਦੇ ਪਿਤਾ ਮਿਥਲੇਸ਼ ਨੇ ਦੱਸਿਆ ਕਿ ਉਸ ਦੀ ਬੇਟੀ ਹੋਲੀ ਦੀਆਂ ਛੁੱਟੀਆਂ ਕਰਕੇ ਉਸ ਕੋਲ ਆਈ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
