''ਇਹਨੂੰ ਜ਼ਿਆਦਾ ਪਿਆਰ ਕਰਦਾ ਸੀ...'', ਸੌਤੇਲੀ ਮਾਂ ਨੇ ਕੁਹਾੜੀ ਨਾਲ ਵੱਢ ਦਿੱਤੀ ਧੀ ਦੀ ਧੌਣ
Thursday, Feb 26, 2026 - 03:47 PM (IST)
ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਪਿਪਰਾਈਚ ਥਾਣਾ ਖੇਤਰ ਦੇ ਪਿੰਡ ਬਿਜਹਰਾ ਤੋਂ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 35 ਸਾਲਾ ਔਰਤ ਨੇ ਆਪਣੀ 3 ਸਾਲ ਦੀ ਮਤਰੇਈ ਧੀ ਦਾ ਕੁਹਾੜੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਤੀ ਦੇ ਪਿਆਰ ਕਾਰਨ ਸੀ ਪਰੇਸ਼ਾਨ
ਪੁੱਛਗਿੱਛ ਦੌਰਾਨ ਮੁਲਜ਼ਮ ਮਹਿਲਾ ਪੂਜਾ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਸ ਦਾ ਪਤੀ ਆਪਣੀ ਧੀ ਨੂੰ ਉਸ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਪੁਲਸ ਮੁਤਾਬਕ ਤ੍ਰਿਵੇਣੀ ਮੌਰਿਆ (40) ਦੀ ਪਹਿਲੀ ਪਤਨੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਉਸ ਦੀ ਇਕ ਬੇਟੀ ਅਦਿਤੀ ਸੀ। ਤ੍ਰਿਵੇਣੀ ਨੇ ਕਰੀਬ ਇਕ ਮਹੀਨਾ ਪਹਿਲਾਂ ਹੀ ਪੂਜਾ ਨਾਲ ਦੂਜਾ ਵਿਆਹ ਕੀਤਾ ਸੀ।
ਦੇਰ ਰਾਤ ਦਿੱਤਾ ਵਾਰਦਾਤ ਨੂੰ ਅੰਜਾਮ
ਇਹ ਖ਼ੌਫ਼ਨਾਕ ਵਾਰਦਾਤ ਮੰਗਲਵਾਰ ਦੇਰ ਰਾਤ ਕਰੀਬ 11 ਵਜੇ ਵਾਪਰੀ। ਤ੍ਰਿਵੇਣੀ ਮੌਰਿਆ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਜਦੋਂ ਉਹ ਘਰ ਤੋਂ ਬਾਹਰ ਗਿਆ ਹੋਇਆ ਸੀ, ਤਾਂ ਪਿੱਛੋਂ ਪੂਜਾ ਨੇ ਸੌਂ ਰਹੀ ਬੱਚੀ ਨੂੰ ਚੁੱਕ ਕੇ ਜ਼ਮੀਨ 'ਤੇ ਪਟਕ ਦਿੱਤਾ ਅਤੇ ਕੁਹਾੜੀ ਨਾਲ ਉਸ ਦੀ ਗਰਦਨ ਵੱਢ ਦਿੱਤੀ। ਜਦੋਂ ਪਿਤਾ ਵਾਪਸ ਆਇਆ ਤਾਂ ਕਮਰੇ ਵਿਚ ਖੂਨ ਦੇਖ ਕੇ ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ।
ਪਿੰਡ ਵਾਸੀਆਂ ਨੇ ਪਿੱਛਾ ਕਰਕੇ ਫੜਿਆ
ਜਦੋਂ ਪੂਜਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਕਰੀਬ ਇਕ ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਥਾਣਾ ਮੁਖੀ ਅਤੁਲ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਵਾਰਦਾਤ ਵਿਚ ਵਰਤੀ ਗਈ ਕੁਹਾੜੀ ਬਰਾਮਦ ਕਰ ਲਈ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
