ਧੀ ਦੇ ਵਿਆਹ ਲਈ ਨਹੀਂ ਮਿਲੀ ਛੁੱਟੀ ਤਾਂ BLO ਨੇ ਚੁੱਕ ਲਿਆ ਖ਼ੌਫ਼ਨਾਕ ਕਦਮ ! ''ਪਰਚੀ'' ਨੇ ਕੀਤੇ ਸਨਸਨੀਖੇਜ਼ ਖੁਲਾਸੇ

Sunday, Mar 01, 2026 - 10:18 AM (IST)

ਧੀ ਦੇ ਵਿਆਹ ਲਈ ਨਹੀਂ ਮਿਲੀ ਛੁੱਟੀ ਤਾਂ BLO ਨੇ ਚੁੱਕ ਲਿਆ ਖ਼ੌਫ਼ਨਾਕ ਕਦਮ ! ''ਪਰਚੀ'' ਨੇ ਕੀਤੇ ਸਨਸਨੀਖੇਜ਼ ਖੁਲਾਸੇ

ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ 'ਚ ਵੋਟਰ ਸੂਚੀ ਦੇ ਵਿਸ਼ੇਸ਼ ਗਹਿਣ ਪੁਨਰੀਖਣ (SIR) ਮੁਹਿੰਮ 'ਚ ਬੂਥ ਲੈਵਲ ਅਫਸਰ (BLO) ਵਜੋਂ ਕੰਮ ਕਰ ਰਹੇ ਇਕ ਸਿੱਖਿਆ ਮਿੱਤਰ ਵੱਲੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਅਧਿਕਾਰੀ ਆਪਣੀ ਧੀ ਦੇ ਵਿਆਹ ਲਈ ਛੁੱਟੀ ਨਾ ਮਿਲਣ ਕਾਰਨ ਕਾਫੀ ਮਾਨਸਿਕ ਦਬਾਅ 'ਚ ਸੀ।

ਸਕੂਲ 'ਚ ਲਟਕਦੀ ਮਿਲੀ ਲਾਸ਼ 

ਪੁਲਸ ਅਨੁਸਾਰ, 50 ਸਾਲਾ ਅਖਿਲੇਸ਼ ਸਵਿਤਾ ਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਬਿੰਦਕੀ ਦੇ ਆਲੀਆਬਾਦ ਪਿੰਡ ਦੇ ਇਕ ਪ੍ਰਾਇਮਰੀ ਸਕੂਲ 'ਚ ਲਟਕਦੀ ਮਿਲੀ। ਅਖਿਲੇਸ਼ ਦੀ ਧੀ ਦਾ ਵਿਆਹ ਇਕ ਹਫ਼ਤੇ ਬਾਅਦ, ਯਾਨੀ 8 ਮਾਰਚ ਨੂੰ ਹੋਣਾ ਸੀ। ਘਟਨਾ ਸਥਾਨ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਅਖਿਲੇਸ਼ ਨੇ ਲਿਖਿਆ ਹੈ ਕਿ ਉਹ ਚੋਣ ਡਿਊਟੀ ਦੇ ਕੰਮ ਕਾਰਨ ਬਹੁਤ ਜ਼ਿਆਦਾ ਤਣਾਅ 'ਚ ਸੀ। ਉਸ ਨੇ ਇਲਜ਼ਾਮ ਲਾਇਆ ਕਿ ਵਾਰ-ਵਾਰ ਗੁਜਾਰਿਸ਼ ਕਰਨ ਦੇ ਬਾਵਜੂਦ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ, ਜਿਸ ਕਾਰਨ ਧੀ ਦੇ ਵਿਆਹ ਦੀਆਂ ਤਿਆਰੀਆਂ ਅਧੂਰੀਆਂ ਰਹਿ ਗਈਆਂ ਸਨ। ਉਹ ਕੰਮ ਦੇ ਬੋਝ ਕਾਰਨ ਬੁਰੀ ਤਰ੍ਹਾਂ ਥੱਕ ਚੁੱਕਾ ਸੀ।

ਪਰਿਵਾਰ ਤੇ ਪਿੰਡ ਵਾਸੀਆਂ ਦਾ ਪ੍ਰਦਰਸ਼ਨ 

ਇਸ ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਫੈਲ ਗਿਆ। ਜਦੋਂ ਅਖਿਲੇਸ਼ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਦੋਸ਼ ਲਾਇਆ ਕਿ ਉਪ ਜ਼ਿਲ੍ਹਾ ਮੈਜਿਸਟਰੇਟ (SDM) ਨੇ ਵਿਆਹ ਦੇ ਬਾਵਜੂਦ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮ੍ਰਿਤਕ ਦੇ ਭਰਾ ਭੂਪੇਸ਼ ਕੁਮਾਰ ਅਤੇ ਪਤਨੀ ਮੰਜੂ ਦੇਵੀ ਨੇ ਵੀ ਵਧਦੇ ਕੰਮ ਦੇ ਬੋਝ ਅਤੇ ਛੁੱਟੀ ਨਾ ਮਿਲਣ ਨੂੰ ਹੀ ਖੁਦਕੁਸ਼ੀ ਦਾ ਮੁੱਖ ਕਾਰਨ ਦੱਸਿਆ ਹੈ। ਅਪਰ ਜ਼ਿਲ੍ਹਾ ਮੈਜਿਸਟਰੇਟ ਅਵਿਨਾਸ਼ ਤ੍ਰਿਪਾਠੀ ਨੇ ਦੱਸਿਆ ਕਿ ਸੁਸਾਈਡ ਨੋਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਅਖਿਲੇਸ਼ ਆਪਣੇ ਪਿੱਛੇ ਪਤਨੀ, ਇਕ ਧੀ ਅਤੇ ਇੱਕ ਪੁੱਤਰ ਛੱਡ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News