ਖਤਰਨਾਕ ਕਾਤਲ ਐਲਨ ਲੇਜਰ ਦੀ ਜੇਲ੍ਹ ''ਚ ਮੌਤ, ਉਮਰ ਕੈਦ ਦੀ ਕੱਟ ਰਿਹਾ ਸੀ ਸਜ਼ਾ
Tuesday, Mar 10, 2026 - 07:47 PM (IST)
ਵੈਨਕੂਵਰ, (ਮਲਕੀਤ ਸਿੰਘ)-1989 ਦੇ ਦਹਾਕੇ ਦੌਰਾਨ ਕੈਨੇਡਾ ਦੇ ਮਿਰਾਮੀਚੀ ਇਲਾਕੇ 'ਚ ਕਈ ਮਹੀਨਿਆਂ ਤੱਕ ਦਹਿਸ਼ਤ 'ਚ ਰੱਖਣ ਵਾਲਾ ਖਤਰਨਾਕ ਲੜੀਵਾਰ ਕਾਤਲ ਐਲਨ ਲੇਜੇਰ ਦਾ 78 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਲਨ ਲੇਜੇਰ ਦੀ ਮੌਤ ਸੋਮਵਾਰ ਨੂੰ ਅਲਬਰਟਾ ਸੂਬੇ 'ਚ ਸਥਿਤ ਐਡਮੰਟਨ ਦੀ ਜੇਲ੍ਹ 'ਚ ਹੋਈ, ਜਿੱਥੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।
ਦੱਸਣਯੋਗ ਹੈ ਕਿ ਐਲਨ ਲੇਜੇਰ 1989 ਵਿੱਚ ਨਿਊ ਬਰੰਜ਼ਵਿਕ ਸੂਬੇ ਦੇ ਮਿਰਾਮੀਚੀ ਖੇਤਰ 'ਚ ਕਈ ਭਿਆਨਕ ਹੱਤਿਆਵਾਂ ਅਤੇ ਹਿੰਸਕ ਵਾਰਦਾਤਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਦੀਆਂ ਖਤਰਨਾਕ ਗਤੀਵਿਧੀਆਂ ਕਾਰਨ ਉਸ ਸਮੇਂ ਪੂਰੇ ਖੇਤਰ 'ਚ ਡਰ ਦਾ ਮਾਹੌਲ ਬਣ ਗਿਆ ਸੀ ਅਤੇ ਇਹ ਮਾਮਲਾ ਕੈਨੇਡਾ ਦੇ ਸਭ ਤੋਂ ਚਰਚਿਤ ਅਪਰਾਧਕ ਮਾਮਲਿਆਂ ਵਿੱਚੋਂ ਇੱਕ ਬਣ ਗਿਆ ਸੀ। ਬਾਅਦ 'ਚ ਪੁਲਸ ਜਾਂਚ ਅਤੇ ਅਦਾਲਤੀ ਕਾਰਵਾਈ ਮਗਰੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਕਈ ਸਾਲਾਂ ਤੋਂ ਫੈਡਰਲ ਜੇਲ੍ਹ 'ਚ ਬੰਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
