ਧੀ ਨੂੰ ਹਿਰਾਸਤ 'ਚ ਲਏ ਜਾਣ ਮਗਰੋਂ LIVE ਆ ਗਏ ਰਾਜਾ ਵੜਿੰਗ, ਦਿੱਤੀ ਵੱਡੀ ਚਿਤਾਵਨੀ (ਵੀਡੀਓ)

Sunday, Mar 08, 2026 - 11:50 AM (IST)

ਧੀ ਨੂੰ ਹਿਰਾਸਤ 'ਚ ਲਏ ਜਾਣ ਮਗਰੋਂ LIVE ਆ ਗਏ ਰਾਜਾ ਵੜਿੰਗ, ਦਿੱਤੀ ਵੱਡੀ ਚਿਤਾਵਨੀ (ਵੀਡੀਓ)

ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ ਸਰਕਾਰ ਵਲੋਂ ਔਰਤਾਂ ਨੂੰ 1000 ਰੁਪਏ ਦੇਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਬਾਹਰ ਔਰਤਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧੀ ਵੀ ਸ਼ਾਮਲ ਸੀ, ਜੋ ਮੰਗ ਕਰ ਰਹੀਆਂ ਸਨ ਕਿ ਔਰਤਾਂ ਨੂੰ 1000 ਰੁਪਏ ਨਹੀਂ, ਸਗੋਂ ਪਿਛਲੇ ਬਕਾਏ ਸਣੇ 48 ਹਜ਼ਾਰ ਰੁਪਏ ਦਿੱਤੇ ਜਾਣ ਪਰ ਚੰਡੀਗੜ੍ਹ ਪੁਲਸ ਨੇ ਔਰਤਾਂ ਸਣੇ ਰਾਜਾ ਵੜਿੰਗ ਦੀ ਧੀ ਨੂੰ ਹਿਰਾਸਤ 'ਚ ਲੈ ਗਿਆ।

ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ! ਜਲਦ ਕਰ ਲੈਣ ਆਹ ਕੰਮ ਨਹੀਂ ਤਾਂ ਪਾਵਰਕਾਮ ਵਲੋਂ...

ਇਸ ਤੋਂ ਬਾਅਦ ਲਾਈਵ ਹੁੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ 'ਕੌਮਾਂਤਰੀ ਮਹਿਲਾ ਦਿਵਸ' ਮੌਕੇ ਪੰਜਾਬ ਸਰਕਾਰ ਨੇ ਬਜਟ ਦੌਰਾਨ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਲਈ ਸ਼ਾਂਤਮਈ ਤਰੀਕੇ ਨਾਲ ਔਰਤਾਂ ਜਿਨ੍ਹਾਂ 'ਚ ਮੇਰੀ ਧੀ ਵੀ ਸੀ, ਪ੍ਰਦਰਸ਼ਨ ਕਰ ਰਹੀਆਂ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਜਟ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਉਹ ਇਹ ਮੰਗ ਕਰ ਰਹੀਆਂ ਸਨ ਕਿ ਸਾਨੂੰ 1000 ਨਹੀਂ, ਸਗੋਂ ਬਕਾਏ ਸਣੇ 48 ਹਜ਼ਾਰ ਰੁਪਏ ਚਾਹੀਦੇ ਹਨ ਪਰ ਚੰਡੀਗੜ੍ਹ ਪੁਲਸ, ਭਾਜਪਾ ਸਰਕਾਰ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਲਈ ਬਦਕਿਸਮਤੀ ਵਾਲੀ ਗੱਲ ਹੈ ਕਿ ਔਰਤਾਂ ਦੇ ਦਿਨ ਹੀ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਾਜਾ ਵੜਿੰਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਜੰਗ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News