ਨੌਜਵਾਨ ਮੁੰਡੇ ਦੀ ਸ਼ੱਕੀ ਹਾਲਾਤ ਵਿਚ ਮੌਤ, ਪੁੱਤ ਦੀ ਲਾਸ਼ ਕੋਲ ਧਾਹਾਂ ਮਾਰ ਰੋਈ ਮਾਂ

Saturday, Feb 28, 2026 - 11:52 AM (IST)

ਨੌਜਵਾਨ ਮੁੰਡੇ ਦੀ ਸ਼ੱਕੀ ਹਾਲਾਤ ਵਿਚ ਮੌਤ, ਪੁੱਤ ਦੀ ਲਾਸ਼ ਕੋਲ ਧਾਹਾਂ ਮਾਰ ਰੋਈ ਮਾਂ

ਜਲਾਲਾਬਾਦ (ਜਤਿੰਦਰ,ਆਦਰਸ਼) : ਸਬ ਸਟੇਸ਼ਨ ਜਲਾਲਾਬਾਦ 132 ਕੇ.ਵੀ ਦੇ ਬਾਹਰ ਐੱਫ.ਐੱਫ.ਰੋਡ ’ਤੇ ਸਥਿਤ  ਬਣੇ ਖੰਡਰ ਹਾਲਤ ਕਮਰਿਆਂ ਦੇ ’ਚ ਸ਼ੁੱਕਰਵਾਰ ਦੇਰ ਰਾਤ ਨੂੰ ਕੁਆਰੇ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਥਾਣਾ ਸਿਟੀ ਜਲਾਲਾਬਾਦ ਦੀ ਪੀਸੀਆਰ ਟੀਮ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਮ੍ਰਿਤਕ ਹਰਜਿੰਦਰ ਸਿੰਘ ਉਰਫ ਲਾਡੀ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ ਵੈਲਡਿੰਗ ਦਾ ਕੰਮ ਕਰਦਾ ਹੈ ਅਤੇ ਅੱਜ ਹੀ ਗੁਜਰਾਤ ਤੋਂ ਵਾਪਸ ਘਰ ਆਇਆ ਹੈ ਅਤੇ ਉਹ ਬਾਜ਼ਾਰ ਤੋਂ  ਸਮਾਨ ਲਿਆਉਣ ਦਾ ਕਹਿ ਕੇ ਘਰ ਤੋਂ ਆਇਆ ਹੈ, ਜਿਸ ਦੀ ਅੱਜ ਸਾਨੂੰ ਬਿਜਲੀ ਘਰ ਦੇ ਕਮਰਿਆਂ ਵਿਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਉਸ ਦਾ ਇਕਲੌਤਾ ਪੁੱਤਰ ਸੀ ਅਤੇ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਪੁਲਸ ਕਾਰਵਾਈ ਨਹੀਂ ਕਰਵਾਉਣੀ ਚਾਹੁੰਦਾ।

ਇਸ ਮਗਰੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੀ ਰੋਂਦੇ ਕਰਲਾਉਂਦੇ ਲਾਸ਼ ਨੂੰ ਲੈ ਕੇ ਘਰ ਲਈ ਰਵਾਨਾ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਸਿਟੀ ਜਲਾਲਾਬਾਦ ਪੀ.ਸੀ.ਆਰ ਟੀਮ ਦੇ ਅਧਿਕਾਰੀ ਪ੍ਰਸ਼ੋਤਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਡਿੱਗਿਆ ਪਿਆ ਹੈ ਉਨ੍ਹਾਂ ਵਲੋਂ ਆ ਕੇ ਮੌਕੇ 'ਤੇ ਦੇਖਿਆ ਗਿਆ ਤਾਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ । ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਕਾਰਵਾਈ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਲਾਸ਼ ਵਾਰਸ ਲੈ ਕੇ ਆਪਣੇ ਘਰ ਚੱਲ ਗਏ ਹਨ। 


author

Gurminder Singh

Content Editor

Related News