ਬਿਹਾਰ ਉਪ ਚੋਣਾਂ: ਭਭੁਆ ਦੇ 27 ਬੂਥਾਂ ''ਚ ਦੁਬਾਰਾ ਹੋ ਰਹੀ ਹੈ ਵੋਟਿੰਗ

03/13/2018 12:49:32 PM

ਪਟਨਾ— ਬਿਹਾਰ ਦੇ ਭਭੁਆ ਜ਼ਿਲੇ 'ਚ 27 ਬੂਥਾਂ 'ਤੇ ਫਿਰ ਤੋਂ ਵੋਟਿੰਗ ਹੋ ਰਹੀ ਹੈ। ਇਹ ਮੁੜ ਵੋਟਿੰਗ 11 ਮਾਰਚ ਨੂੰ ਹੋਈਆਂ ਚੋਣਾਂ ਦੌਰਾਨ ਈ.ਵੀ.ਐਮ ਮਸ਼ੀਨਾਂ 'ਚ ਹੋਈ ਗੜਬੜੀ ਕਾਰਨ ਹੋ ਰਹੇ ਹਨ। ਸਖ਼ਤ ਸੁਰੱਖਿਆ ਵਿਚਕਾਰ ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ ਹਨ ਜੋ ਕਿ ਸ਼ਾਮ 5 ਵਜੇ ਤੱਕ ਚੱਲਣਗੀਆਂ। 
ਜਾਣਕਾਰੀ ਮੁਤਾਬਕ ਭਭੁਆ 'ਚ ਬੂਥ ਸੰਖਿਆ 3,11,18,20,30,34ਏ, 35,51,52,70,79,113,120,130ਏ,133,134,140ਏ,145,147ਏ,168 ਅਤੇ 174 'ਤੇ ਵੋਟ ਪਾਏ ਜਾ ਰਹੇ ਹਨ। ਇਸ ਦੌਰਾਨ ਬੂਥ ਸੰਖਿਆ 51ਤੋਂ ਇਕ ਆਜਾਦ ਉਮੀਦਵਾਰ ਦੇ ਸਮਰਥਕ ਪੋਲਿੰਗ ਏਜੰਟ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬਿਹਾਰ 'ਚ ਅਰਰੀਆ, ਜਹਾਨਾਬਾਦ ਅਤੇ ਭਭੁਆ 'ਚ 11 ਮਾਰਚ ਨੂੰ ਚੋਣਾਂ ਹੋਈਆਂ। ਇਸ ਦੌਰਾਨ ਭਭੁਆ 'ਚ ਕਈ ਸਥਾਨਾਂ 'ਤੇ ਮਸ਼ੀਨਾਂ ਦੀ ਗੜਬੜੀ ਕਾਰਨ ਦੁਬਾਰਾ ਚੋਣਾਂ ਕਰਨ ਦਾ ਫੈਸਲਾ ਲਿਆ ਗਿਆ। 14 ਮਾਰਚ ਨੂੰ ਗਿਣਤੀ ਕੀਤੀ ਜਾਵੇਗੀ।


Related News