ਰਾਹੁਲ ਗਾਂਧੀ ਨੇ ਰਾਏਬਰੇਲੀ ''ਚ ਹਨੂੰਮਾਨ ਮੰਦਰ ਦੇ ਕੀਤੇ ਦਰਸ਼ਨ, ਬੂਥਾਂ ਦਾ ਕੀਤਾ ਨਿਰੀਖਣ
Monday, May 20, 2024 - 03:02 PM (IST)
ਰਾਏਬਰੇਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਏਬਰੇਲੀ ਸੰਸਦੀ ਖੇਤਰ ਦੇ ਉਮੀਦਵਾਰ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਥੇ ਜ਼ਿਲ੍ਹੇ ਦੇ ਚੁਰੂਆ ਵਿਚ ਹਨੂੰਮਾਨ ਮੰਦਰ ਵਿਚ ਦਰਸ਼ਨ ਕੀਤੇ ਅਤੇ ਚੋਣ ਖੇਤਰ ਵਿਚ ਵੋਟਿੰਗ ਕੇਂਦਰਾਂ ਦਾ ਨਿਰੀਖਣ ਕੀਤਾ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਪਣੇ ਚੋਣ ਖੇਤਰ ਰਾਏਬਰੇਲੀ ਦੇ ਬੂਥਾਂ 'ਤੇ ਪਹੁੰਚ ਕੇ ਵੋਟਰਾਂ ਨੂੰ ਮਿਲੇ ਅਤੇ ਚੁਰੂਆ ਦੇ ਹਨੂੰਮਾਨ ਮੰਦਰ ਵਿਚ ਦਰਸ਼ਨ ਤੇ ਪੂਜਾ ਕੀਤੀ। ਪੂਜਾ ਕਰਾਉਣ ਵਾਲੇ ਪੁਜਾਰੀ ਨੇ ਰਾਹੁਲ ਨਾਲ ਸੈਲਫੀ ਲਈ। ਰਾਹੁਲ ਰਾਏਬਰੇਲੀ ਦੇ ਬੂਥਾਂ 'ਤੇ ਪਹੁੰਚ ਕੇ ਵੋਟਰਾਂ ਨੂੰ ਮਿਲੇ।
ਕਾਂਗਰਸ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਵੋਟਰਾਂ ਨੂੰ ਮਿਲਦਿਆਂ ਇਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ ਕਿ ਬਛਰਾਵਾਂ ਵਿਚ ਬੂਥ ਵਰਕਰਾਂ ਨਾਲ ਰਾਹੁਲ ਗਾਂਧੀ ਮਿਲੇ ਅਤੇ ਅੱਜ ਰਾਏਬਰੇਲੀ ਵਿਚ ਉਹ ਵੋਟਿੰਗ ਕੇਂਦਰਾਂ ਦਾ ਨਿਰੀਖਣ ਕਰ ਰਹੇ ਹਨ। ਇਸ ਦੌਰਾਨ ਉਹ ਸਥਾਨਕ ਲੋਕਾਂ ਅਤੇ ਬੂਥ ਯੋਧਿਆਂ ਨੂੰ ਮਿਲੇ। ਦੱਸ ਦੇਈਏ ਕਿ ਰਾਹੁਲ ਗਾਂਧੀ ਰਾਏਬਰੇਲੀ ਤੋਂ ਚੋਣ ਮੈਦਾਨ ਵਿਚ ਹਨ, ਉਹ 'ਇੰਡੀਆ' ਦੇ ਉਮੀਦਵਾਰ ਹਨ, ਜਿਸ ਦੀ ਨੁਮਾਇੰਦਗੀ ਪਹਿਲਾਂ ਉਨ੍ਹਾਂ ਦੀ ਮਾਂ ਅਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਤੋਂ ਪਹਿਲਾਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਕਰ ਚੁੱਕੀ ਹੈ।