ਲੋਕ ਸਭਾ ਚੋਣਾਂ 2024: ਸ਼ਾਮ 5 ਵਜੇ ਤੱਕ ਹੋਈ 62.31 ਫ਼ੀਸਦੀ ਹੋਈ ਵੋਟਿੰਗ
Monday, May 13, 2024 - 06:21 PM (IST)
ਨਵੀਂ ਦਿੱਲੀ- 19 ਅਪ੍ਰੈਲ ਤੋਂ ਲੈ ਕੇ 1 ਜੂਨ ਤੱਕ 7 ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਅੱਜ ਯਾਨੀ ਕਿ ਸੋਮਵਾਰ ਨੂੰ ਵੋਟਾਂ ਪੈ ਰਹੀਆਂ ਹਨ। ਇਸ ਪੜਾਅ ਵਿਚ 10 ਸੂਬਿਆਂ ਦੀਆਂ 96 ਲੋਕ ਸਭਾ ਸੀਟਾਂ 'ਤੇ ਵੋਟਰ 1717 ਉਮੀਦਵਾਰਾਂ ਲਈ ਵੋਟਿੰਗ ਕਰ ਰਹੇ ਹਨ। ਪਹਿਲੇ-ਦੂਜੇ ਅਤੇ ਤੀਜੇ ਪੜਾਅ ਲਈ ਵੋਟਾਂ ਪੈ ਚੁੱਕੀਆਂ ਹਨ। ਚੌਥੇ ਪੜਾਅ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੈ, ਜੋ ਕਿ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਪੜਾਅ ਵਿਚ ਕਈ ਕੇਂਦਰੀ ਮੰਤਰੀਆਂ ਨਾਲ ਹੀ ਇਕ ਸਾਬਕਾ ਮੁੱਖ ਮੰਤਰੀ ਵੀ ਚੋਣ ਮੈਦਾਨ ਵਿਚ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੀ-ਵੋਟਰ, ਜਿਨ੍ਹਾਂ ਨੂੰ ਭਾਰਤ ’ਚ ਰਹਿ ਕੇ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਸ਼ਾਮ 5 ਵਜੇ ਤੱਕ 62.31 ਫ਼ੀਸਦੀ ਵੋਟਿੰਗ ਹੋਈ ਹੈ। ਸੂਬਿਆਂ 'ਚ ਕਿੰਨੇ ਫ਼ੀਸਦੀ ਵੋਟਿੰਗ ਹੋਈ, ਇਸਦੇ ਵੀ ਅੰਕੜੇ ਸਾਹਮਣੇ ਆ ਚੁੱਕੇ ਹਨ। ਸ਼ਾਮ 5 ਵਜੇ ਤੱਕ ਆਂਧਰਾ ਪ੍ਰਦੇਸ਼ 'ਚ 68.09 ਫ਼ੀਸਦੀ, ਬਿਹਾਰ- 54.14 ਫ਼ੀਸਦੀ, ਜੰਮੂ ਅਤੇ ਕਸ਼ਮੀਰ 35.75 ਫ਼ੀਸਦੀ, ਝਾਰਖੰਡ 63.14 ਫ਼ੀਸਦੀ, ਮੱਧ ਪ੍ਰਦੇਸ਼ 'ਚ 68.01 ਫ਼ੀਸਦੀ, ਮਹਾਰਾਸ਼ਟਰ 52.49 ਫ਼ੀਸਦੀ, ਓਡੀਸ਼ਾ 'ਚ 62.96 ਫ਼ੀਸਦੀ, ਤੇਲੰਗਾਨਾ 'ਚ 61.16 ਫ਼ੀਸਦੀ, ਉੱਤਰ ਪ੍ਰਦੇਸ਼ 'ਚ 56.35 ਫ਼ੀਸਦੀ ਅਤੇ ਪੱਛਮੀ ਬੰਗਾਲ 'ਚ 75.66 ਫ਼ੀਸਦੀ ਵੋਟਿੰਗ ਹੋਈ ਹੈ।ਚੌਥੇ ਪੜਾਅ ਦੌਰਾਨ 17.7 ਕਰੋੜ ਵੋਟਰ ਇਕ ਲੱਖ 92 ਹਜ਼ਾਰ ਵੋਟਿੰਗ ਕੇਂਦਰਾਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ 1717 ਉਮੀਦਵਾਰਾਂ ਵਿਚੋਂ ਆਪਣਾ ਪਸੰਦੀਦਾ ਪ੍ਰਤੀਨਿਧੀ ਚੁਣਨਗੇ। ਕੁੱਲ 17.7 ਕਰੋੜ ਵੋਟਰਾਂ ਵਿਚੋਂ 12.49 ਲੱਖ 85 ਸਾਲ ਤੋਂ ਵੱਧ ਉਮਰ ਦੇ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ : ਚੌਥੇ ਪੜਾਅ ਲਈ ਵੋਟਿੰਗ ਅੱਜ, ਅਖਿਲੇਸ਼ ਯਾਦਵ, ਓਵੈਸੀ ਸਮੇਤ ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ
ਆਓ ਜਾਣਦੇ ਹਾਂ ਵੋਟਿੰਗ ਦਾ ਹਾਲ
ਸੂਬੇ | 9 ਵਜੇ ਤੱਕ ਵੋਟਿੰਗ ਫ਼ੀਸਦੀ | 11 ਵਜੇ ਤੱਕ ਵੋਟਿੰਗ ਫ਼ੀਸਦੀ | 1ਵਜੇ ਤੱਕ ਵੋਟਿੰਗ ਫ਼ੀਸਦੀ | 3 ਵਜੇ ਤੱਕ ਵੋਟਿੰਗ ਫ਼ੀਸਦੀ | 5 ਵਜੇ ਤੱਕ ਵੋਟਿੰਗ ਫ਼ੀਸਦੀ | |
ਆਂਧਰਾ ਪ੍ਰਦੇਸ਼ | 9.05 | 23.10 |
|
55.49 | 68.09 | |
ਬਿਹਾਰ | 10.18 | 22.54 | 34.44 | 45.23 | 54.14 | |
ਜੰਮੂ ਕਸ਼ਮੀਰ | 5.07 | 14.94 | 23.57 | 29.93 | 35.75 | |
ਝਾਰਖੰਡ | 11.78 | 27.40 | 43.80 | 56.42 | 63.14 | |
ਮੱਧ ਪ੍ਰਦੇਸ਼ | 14.97 | 32.38 | 48.52 | 59.63 | 68.01 | |
ਮਹਾਰਾਸ਼ਟਰ | 6.45 |
|
30.85 | 42.35 | 52.49 | |
ਓਡੀਸ਼ਾ | 9.23 | 23.28 | 39.30 | 52.91 | 62.96 | |
ਤੇਲੰਗਾਨਾ | 9.51 | 24.31 |
|
52.34 | 61.16 | |
ਉੱਤਰ ਪ੍ਰਦੇਸ਼ | 11.67 | 27.12 | 39.68 | 48.41 | 56.35 | |
ਪੱਛਮੀ ਬੰਗਾਲ | 15.24 | 32.78 |
|
66.05 | 75.66 |
ਦੱਸਣਯੋਗ ਹੈ ਕਿ ਚੌਥੇ ਪੜਾਅ ਵਿਚ ਅਖਿਲੇਸ਼ ਯਾਦਵ, ਗਿਰੀਰਾਜ ਸਿੰਘ, ਮਹੂਆ ਮੋਇਤਰਾ, ਅਧੀਰ ਰੰਜਨ ਚੌਧਰੀ, ਯੂਸਫ ਪਠਾਨ, ਵਾਈ. ਐੱਸ. ਸ਼ਰਮੀਲਾ, ਅਰਜੁਨ ਮੁੰਡਾ, ਸ਼ਤਰੂਘਨ ਸਿਨਹਾ, ਅਸਦੁਦੀਨ ਓਵੈਸੀ ਆਦਿ ਨੇਤਾ ਚੋਣ ਮੈਦਾਨ ਵਿਚ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e