ਉਤਰ ਪ੍ਰਦੇਸ਼ ’ਚ ਵੋਟਿੰਗ ’ਚ ਗੜਬੜੀ ਦੇ ਦੋਸ਼ ਵਾਲਾ ਵੀਡੀਓ ਦਾ ਅਸਲ ਸੱਚ

05/30/2024 6:55:11 PM

Fact Check By boom 

ਸੋਸ਼ਲ ਮੀਡੀਆ 'ਤੇ ਚੋਣਾਂ ਵਿਚ ਕਥਿਤ ਗੜਬੜੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਵਿਅਕਤੀ ਬੂਥ 'ਤੇ ਚੋਣਾਂ ਵਿਚ ਹੇਰਫੇਰ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਯੂਜ਼ਰਸ ਇਸ ਵੀਡੀਓ ਨੂੰ ਉਤਰ ਪ੍ਰਦੇਸ਼ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ। ਬੂਮ ਨੇ ਆਪਣੇ ਫੈਕਟ ਚੈੱਕ ਵਿਚ ਪਾਇਆ ਕਿ ਵੀਡੀਓ 7 ਮਈ 2024 ਦਾ ਭੋਪਾਲ ਦਾ ਹੈ। ਇਸ ਨੂੰ ਤੀਸਰੇ ਪੜਾਅ ਦੀਆਂ ਚੋਣਾਂ ਦੌਰਾਨ ਭੋਪਾਲ ਦੇ ਐੱਨ. ਐੱਮ. ਕਾਨਵੈਂਟ ਸਕੂਲ ਵਿਚ ਸ਼ੂਟ ਕੀਤਾ ਗਿਆ ਸੀ। ਇਸ ਦਾ ਉਤਰ ਪ੍ਰਦੇਸ਼ ਨਾਲ ਕੋਈ ਸੰਬੰਧ ਨਹੀਂ ਹੈ। 

PunjabKesari
ਫੇਸਬੁਕ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰਸ ਨੇ ਲਿਖਿਆ ਕਿ ਉਤਰ ਪ੍ਰਦੇਸ਼ ਵਿਚ ਵੋਟਿੰਗ ਇਸ ਲਈ ਰੋਕੀ ਜਾ ਰਹੀ ਹੈ ਕਿਉਂਕਿ ਮੁਸਲਿਮ ਜ਼ਿਆਦਾ ਤੋਂ ਜ਼ਿਆਦਾ ਵੋਟ ਕਰ ਰਹੇ ਹਨ। ਇਥੇ ਹਾਲਾਤ ਦੇਖੋ, ਕਿਵੇਂ ਲੋਕਤੰਤਰ ਦਾ ਕਤਲ ਹੋ ਰਿਹਾ ਹੈ। 

PunjabKesari
Fact Check
ਬੂਮ ਨੇ ਵੀਡੀਓ ਧਿਆਨ ਨਾਲ ਦੇਖੀ ਤਾਂ ਪਾਇਆ ਕਿ ਵੀਡੀਓ ਇਕ ਕੀਫ੍ਰੇਮ ਵਿਚ ਬੈਰੀਅਰ 'ਤੇ 'M.P.P.W.D.' ਲਿਖਿਆ ਹੋਇਆ ਸੀ, ਇਸ ਤੋਂ ਸਾਨੂੰ ਵੀਡੀਓ ਦੇ ਮੱਧ ਪ੍ਰਦੇਸ਼ ਦੇ ਹੋਣ ਦਾ ਖਦਸ਼ਾ ਹੋਇਆ। ਇਥੋਂ ਹਿੰਟ ਲੈਂਦੇ ਹੋਏ ਅਸੀਂ ਇਸ ਨਾਲ ਸੰਬੰਧਤ ਕੁਝ ਕੀਵਰਡਸ ਨੂੰ ਗੂਗਲ 'ਤੇ ਸਰਚ ਕੀਤਾ। ਅਸੀਂ ਪਾਇਆ ਕਿ 'ਦ ਕਵਿੰਟ' ਨੇ ਇਸ ਦਾਅਵੇ ਦਾ ਫੈਕਟ ਚੈੱਕ ਕੀਤਾ ਸੀ, ਇਨ੍ਹਾਂ ਨੇ ਸਥਾਨਕ ਪੱਤਰਕਾਰ ਦੀ ਮਦਦ ਨਾਲ ਵੀਡੀਓ ਵਿਚ ਗੜਬੜੀ ਨੂੰ ਲੈ ਕੇ ਵਿਰੋਧ ਕਰਦੇ ਵਿਅਕਤੀ ਦਾ ਪਤਾ ਲਗਾਇਆ ਸੀ। ਕਵਿੰਟ ਮੁਤਾਬਕ ਇਹ ਵਿਅਕਤੀ ਈਸਾ ਅਹਿਮਦ ਹੈ।

PunjabKesari
ਬੂਮ ਨੇ ਫੇਸਬੁਕ ਰਾਹੀਂ ਅਹਿਮਦ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਬੂਮ ਨੂੰ ਦੱਸਿਆ ਕਿ ਵੀਡੀਓ ਵਿਚ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਉਹੀ ਹਨ। ਅਹਿਮਦ ਨੇ ਅੱਗੇ ਇਹ ਵੀ ਦੱਸਿਆ ਕਿ ਵਾਇਰਲ ਵੀਡੀਓ ਭੋਪਾਲ ਦੇ ਨਰੇਲਾ ਵਿਧਾਨ ਵਿਧਾਨ ਸਭਾ ਹਲਕੇ ਵਿਚ ਵਾਰਡ ਨੰਬਰ 40, ਬਾਗ ਉਮਰਾਵ ਲਾੜਾ, ਐੱਨ.ਐੱਮ. ਕਾਨਵੈਂਟ ਸਕੂਲ ਸਥਿਤ ਬੂਥ ਨੰਬਰ 194 'ਤੇ ਸ਼ੂਟ ਕੀਤਾ ਗਿਆ ਸੀ।  ਇਸ ਗੱਲਬਾਤ ਤੋਂ ਬਾਅਦ ਅਸੀਂ ਗੂਗਲ ਮੈਪ 'ਤੇ ਭੋਪਾਲ ਦੇ ਐਨ. ਐੱਮ. ਕਾਨਵੈਂਟ ਸਕੂਲ ਦਾ ਪਤਾ ਲਗਾਇਆ ਅਤੇ ਇਥੋਂ ਮਿਲੀਆਂ ਤਸਵੀਰਾਂ ਦੀ ਤੁਲਣਾ ਵਾਇਰਲ ਵੀਡੀਓ ਦੇ ਬੈਕਗ੍ਰਾਊਂਡ ਨਾਲ ਕੀਤੀ। ਵੀਡੀਓ ਦੇ ਕੁਝ ਕੀਫ੍ਰੇਮਸ ਦੀ ਤੁਲਣਾ ਗੂਗਲ ਮੈਪ 'ਤੇ ਮੌਜੂਦ ਤਸਵੀਰਾਂ ਨਾਲ ਕਰਨ 'ਤੇ ਸਾਨੂੰ ਸਾਰਾ ਫਰਕ ਪਤਾ ਲੱਗਿਆ। ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਵੀਡੀਓ ਭਾਪਾਲ ਦੇ ਐਨ. ਐੱਮ. ਸਕੂਲ ਵਿਚ ਸ਼ੂਟ ਕੀਤੀ ਗਈ ਸੀ।

(Disclaimer: ਇਹ ਫੈਕਟ ਮੂਲ ਤੌਰ 'ਤੇ boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Anuradha

Content Editor

Related News