Fact Check : ਕੀ ਹੈਦਰਾਬਾਦ ’ਚ ਫਰਜ਼ੀ ਵੋਟਿੰਗ ਦੀ ਹੈ ਇਹ ਵੀਡੀਓ?

06/06/2024 5:46:05 PM

Fact Check By newschecker

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੈਦਰਾਬਾਦ ਵਿਖੇ ਆਲ ਇੰਡੀਆ ਮਜਲਿਸ ਏ ਇਤੇਹਾਦਲ ਮੁਸਲਿਮ ਦੇ ਵਰਕਰ ਵੋਟਾਂ ਦੀ ਧਾਂਦਲੀ ਕਰ ਰਹੇ ਹਨ। ਵੀਡੀਓ ਦੇ ਵਿੱਚ ਇੱਕ ਵਿਅਕਤੀ ਨੂੰ ਪੋਲਿੰਗ ਬੂਥ ਅਤੇ ਵੋਟ ਕਰਦਿਆਂ ਦੇਖਿਆ ਜਾ ਸਕਦਾ ਹੈ। ਅਸੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ, ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਦੇ ਵਿੱਚ ਵੰਡ ਕੇਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵਾਇਰਲ ਵੀਡੀਓ ਸੀ.ਪੀ.ਆਈ.ਐੱਮ. ਵੈਸਟ ਬੰਗਾਲ ਦੇ ਫੇਸਬੁੱਕ ਪੇਜ਼ ’ਤੇ ਸਾਲ 2022 ਦੇ ਵਿੱਚ ਅਪਲੋਡ ਮਿਲੀ।

PunjabKesari

Also read: Fact Check :  PM ਮੋਦੀ ਵਰਗੇ ਦਿੱਸਣ ਵਾਲੇ ਸ਼ਖ਼ਸ ਦਾ ਵੀਡੀਓ ਮਜ਼ਾਕੀਆ ਦਾਅਵੇ ਨਾਲ ਵਾਇਰਲ

ਇਸ ਵੀਡੀਓ ਦੇ ਨਾਲ ਦਿੱਤੇ ਇਕ ਕੈਪਸ਼ਨ ’ਚ ਲਿਖਿਆ ਸੀ,‘‘ਬੰਗਾਲ ਦੇ ਮਿਊਂਸੀਪਲ ਕਮੇਟੀ ਦੀ ਵੀਡੀਓ ਨੂੰ ਸ਼ੇਅਰ ਕਰੋ।’’ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਲੈਂਸ ਅਤੇ ਕੁਝ ਹੋਰ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਐਡੀਟਰ ਵਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਕਥਿਤ ਤੌਰ ’ਤੇ ਫਰਜ਼ੀ ਵੋਟਿੰਗ ਦੀ ਵੀਡੀਓ ਪੱਛਮ ਬੰਗਾਲ ਮਿਊਂਸੀਪਲ ਚੋਣਾਂ ਦੌਰਾਨ ਵਾਰਡ ਨੰਬਰ 33 ਦੇ ਬੂਥ ਨੰਬਰ 108 ਤੋਂ ਵਾਇਰਲ ਹੋਈ ਹੈ। ਅਸੀਂ ਕੁਝ ਹੋਰ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤਾ।

PunjabKesari

ਇਸ ਦੌਰਾਨ ਸਾਨੂੰ ਮੀਡੀਆ ਅਦਾਰਾ ਆਰੋਹੀ ਨਿਊਜ਼ ਦੀ 27 ਫਰਵਰੀ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਵਾਇਰਲ ਵੀਡੀਓ ਦੇ ਨਾਲ ਕੈਪਸ਼ਨ ’ਚ ਲਿਖਿਆ ਸੀ,‘‘ਸਾਊਥ ਦਮ ਦਮ ਦੇ ਬੂਥ ਨੰਬਰ 108 ਵਿਖੇ ਕਥਿਤ ਫਰਜ਼ੀ ਵੋਟਿੰਗ ਦੀ ਵੀਡੀਓ ਵਾਇਰਲ।’’

PunjabKesari

ਟੀਵੀ 9 ਬਾਂਗਲਾ ਦੀ ਰਿਪੋਰਟ ਦੇ ਮੁਤਾਬਕ,‘‘ਵਾਰਡ ਨੰਬਰ 33 ਸਾਊਥ ਦਮਦਮ ਮਿਊਂਸੀਪਲ ਚੋਣਾਂ ਦੀ ਵੋਟਿੰਗ ਲੇਕ ਵਿਊ ਸਕੂਲ ’ਚ ਹੋ ਰਹੀ ਹੈ। ਏਜੰਟ ਨੇ ਵੋਟਰਾਂ ਨੂੰ ਰੋਕ ਕੇ ਖੁਦ ਈ.ਵੀ.ਐੱਮ. ਦਾ ਬਟਨ ਪ੍ਰੈਸ ਕੀਤਾ।

PunjabKesari

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਇਹ ਵੀਡੀਓ ਵੈਸਟ ਬੰਗਾਲ ਦੀ ਹੈ। ਇਸ ਵੀਡੀਓ ਦਾ ਹਾਲ ਹੀ ’ਚ ਲੋਕ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ newschecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
 


Anuradha

Content Editor

Related News