ਲੋਕ ਸਭਾ ਚੋਣਾਂ: 9 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸ਼ੁਰੂ ਹੋਈ ਵੋਟਿੰਗ

Monday, May 13, 2024 - 07:54 AM (IST)

ਲੋਕ ਸਭਾ ਚੋਣਾਂ: 9 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸ਼ੁਰੂ ਹੋਈ ਵੋਟਿੰਗ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ 9 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਲੋਕ ਸਭਾ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਆਂਧਰਾ ਪ੍ਰਦੇਸ਼ ਵਿਚ 25 ਲੋਕ ਸਭਾ ਸੀਟਾਂ ਦੇ ਨਾਲ-ਨਾਲ 175 ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਹੋ ਰਹੀ ਹੈ। ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ ਹਨ ਤੇ ਇਹ ਸ਼ਾਮ 6 ਵਜੇ ਤੱਕ ਪੈਣਗੀਆਂ। ਚੌਥੇ ਗੇੜ ਦੀ ਵੋਟਿੰਗ ਵਿਚ ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ, ਭਾਜਪਾ ਉਮੀਦਵਾਰ ਗਿਰੀਰਾਜ ਸਿੰਘ ਸਮੇਤ ਕਈ ਦਿੱਗਜ ਚੋਣ ਮੈਦਾਨ ਵਿਚ ਹਨ। ਦੱਸ ਦੇਈਏ ਕਿ 7 ਪੜਾਵਾਂ ਵਿਚ 543 ਸੀਟਾਂ ਲਈ ਵੋਟਿੰਗ ਕਰਵਾਈ ਜਾਣੀ ਹੈ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਦਲ-ਬਦਲੂਆਂ ਦੀ ਚਾਂਦੀ! ਹਰ ਚੌਥੇ ਉਮੀਦਵਾਰ ਨੇ ਪਾਰਟੀ ਬਦਲ ਕੇ ਲਈ ਟਿਕਟ

ਅੱਜ ਤੇਲੰਗਾਨਾ ਤੋਂ 17, ਆਂਧਰਾ ਪ੍ਰਦੇਸ਼ ਤੋਂ 25, ਉੱਤਰ ਪ੍ਰਦੇਸ਼ ਤੋਂ 13, ਬਿਹਾਰ ਤੋਂ 5, ਝਾਰਖੰਡ ਤੋਂ 4, ਮੱਧ ਪ੍ਰਦੇਸ਼ ਤੋਂ 8, ਮਹਾਰਾਸ਼ਟਰ ਤੋਂ 11, ਓਡੀਸ਼ਾ ਤੋਂ 4, ਪੱਛਮੀ ਬੰਗਾਲ ਤੋਂ 8 ਅਤੇ ਜੰਮੂ-ਕਸ਼ਮੀਰ (ਸ੍ਰੀਨਗਰ) ਤੋਂ ਇਕ ਲੋਕ ਸਭਾ ਸੀਟ 'ਤੇ ਵੋਟਿੰਗ ਹੋਵੇਗੀ। ਭਾਜਪਾ ਦੀ ਅਗਵਾਈ ਵਾਲੀ NDA ਕੋਲ ਇਸ ਵੇਲੇ ਇਨ੍ਹਾਂ 96 ਲੋਕ ਸਭਾ ਸੀਟਾਂ ਵਿਚੋਂ 40 ਤੋਂ ਵੱਧ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਹੋਵੇਗੀ। ਸੂਬੇ ਵਿਚ YSRC, ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਅਤੇ NDA ਦਰਮਿਆਨ ਤਿਕੋਣਾ ਮੁਕਾਬਲਾ ਹੈ। ਸੂਬੇ 'ਚ NDA ਵਿਚ ਭਾਜਪਾ, ਚੰਦਰਬਾਬੂ ਨਾਇਡੂ ਦੀ ਟੀ. ਡੀ.ਪੀ ਅਤੇ ਪਵਨ ਕਲਿਆਣ ਦੀ ਜਨਸੇਨਾ ਪਾਰਟੀ ਸ਼ਾਮਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News