ਲੋਕ ਸਭਾ ਚੋਣਾਂ : ਸੰਵੇਦਨਸ਼ੀਲ ਬੂਥਾਂ 'ਤੇ ਤਾਇਨਾਤ ਹੋਣਗੇ ਕੇਂਦਰੀ ਰਿਜ਼ਰਵ ਫੋਰਸ ਦੇ 7 ਹਜ਼ਾਰ ਮੁਲਾਜ਼ਮ

05/17/2024 10:00:28 AM

ਚੰਡੀਗੜ੍ਹ (ਸੁਸ਼ੀਲ) : ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣ ਲਈ ਚੰਡੀਗੜ੍ਹ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ ਕੇਂਦਰੀ ਬਲਾਂ ਦੀਆਂ ਕੰਪਨੀਆਂ ਨੂੰ ਬੁਲਾਇਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ 7 ਹਜ਼ਾਰ ਤੋਂ ਵੱਧ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਰਹਿਣਗੇ। ਚੰਡੀਗੜ੍ਹ ਪੁਲਸ 10 ਕੇਂਦਰੀ ਬਲਾਂ ਦੀ ਇੱਕ ਕੰਪਨੀ ਬੁਲਾ ਰਹੀ ਹੈ। ਰਿਜ਼ਰਵ ਫੋਰਸ ਦੀਆਂ ਕਈ ਬਟਾਲੀਅਨਾਂ ਪਹਿਲਾਂ ਹੀ ਆ ਚੁੱਕੀਆਂ ਹਨ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਮਨਜ਼ੂਰੀ

ਇਨ੍ਹਾਂ ਬਟਾਲੀਅਨਾਂ ਦੇ ਮੁਲਾਜ਼ਮਾਂ ਨੂੰ ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ ਨਾਕਿਆਂ 'ਤੇ ਤਾਇਨਾਤ ਕੀਤਾ ਗਿਆ ਹੈ। ਇਨ੍ਹੀਂ ਦਿਨੀਂ ਥਾਣਾ ਪੁਲਸ ਰੋਜ਼ਾਨਾ ਕਾਲੋਨੀ ਅਤੇ ਪਿੰਡ ਦੇ ਇਲਾਕਿਆਂ ਵਿਚ ਗਸ਼ਤ ਕਰਨ ਵਿਚ ਲੱਗੀ ਹੋਈ ਹੈ। ਚੰਡੀਗੜ੍ਹ ਪੁਲਸ ਨੇ ਲੋਕ ਸਭਾ ਚੋਣਾਂ ਲਈ ਟ੍ਰੇਨਿੰਗ ’ਤੇ ਗਏ ਕਾਂਸਟੇਬਲਾਂ ਨੂੰ ਵੀ ਵਾਪਸ ਬੁਲਾ ਲਿਆ ਹੈ। ਸਿਖਲਾਈ ਅੱਧ ਵਿਚਾਲੇ ਛੱਡਣ ਵਾਲੇ ਮੁਲਾਜ਼ਮਾਂ ਨੂੰ ਮਾਰਕੀਟ ਸਮੇਤ ਸਰਹੱਦੀ ਖੇਤਰ ਦੀਆਂ ਚੌਕੀਆਂ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Security ਲੈ ਕੇ ਘੁੰਮਦੇ ਆਗੂਆਂ ਤੇ VIP ਲੋਕਾਂ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਵਲੋਂ ਸਖ਼ਤ ਹੁਕਮ ਜਾਰੀ (ਵੀਡੀਓ)

ਲੋਕ ਸਭਾ ਚੋਣਾਂ ਕਾਰਨ ਚੰਡੀਗੜ੍ਹ ਪੁਲਸ ਦੀ ਟੀਮ ਸ਼ਰਾਬ ਤਸਕਰੀ, ਨਸ਼ਾ ਤਸਕਰਾਂ ਅਤੇ ਹੋਰ ਤਸਕਰਾਂ ਨੂੰ ਫੜ੍ਹਨ ਲਈ ਆਉਣ-ਜਾਣ ਵਾਲੇ ਲੋਕਾਂ ਦੀ ਚੈਕਿੰਗ ਕਰਨ ਵਿਚ ਲੱਗੀ ਹੋਈ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਦੇ ਲਈ ਪੁਲਸ ਆਈ. ਪੀ. ਐੱਸ. ਮਲਿਕਾ ਗਰਗ ਨੇ ਸੈਕਟਰ-26 ਸਥਿਤ ਸੀ. ਸੀ. ਈ. ਟੀ. ਦੇ ਸਟਰਾਂਗ ਰੂਮ ਦਾ ਦੌਰਾ ਕੀਤਾ। ਉਨ੍ਹਾਂ ਨੇ ਡੱਡੂਮਾਜਰਾ ਅਤੇ ਕਜਹੇੜੀ ਖੇਤਰ ਵਿਚ ਸੰਵੇਦਨਸ਼ੀਲ ਬੂਥਾਂ ਅਤੇ ਸਰਹੱਦੀ ਚੌਂਕਾਂ ਦਾ ਵੀ ਦੌਰਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News