ਲੋਕ ਸਭਾ ਚੋਣਾਂ 2024: ਦੂਜੇ ਪੜਾਅ ਦੀ ਵੋਟਿੰਗ ਸ਼ੁਰੂ, ਨਿਰਮਲਾ ਸੀਤਾਰਮਨ ਨੇ ਵੀ ਪਾਈ ਵੋਟ
Friday, Apr 26, 2024 - 08:05 AM (IST)
ਨੈਸ਼ਨਲ ਡੈਸਕ: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਵੋਟਰ 1206 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਲੋਕ ਸਵੇਰੇ-ਸਵੇਰੇ ਹੀ ਬੂਥ 'ਤੇ ਪਹੁੰਚਣਾ ਸ਼ੁਰੂ ਹੋ ਗਏ ਹਨ। ਵੋਟਰਾਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿੱਲ ਰਿਹਾ ਹੈ। ਉੱਥੇ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਆਪਣੇ ਪਿਤਾ ਦੇ ਨਾਲ ਪੋਲਿੰਗ ਬੂਥ 'ਤੇ ਪਹੁੰਚ ਚੁੱਕੀ ਹੈ। ਉਹ ਬੈਂਗਲੁਰੂ ਦੇ ਬੀ.ਈ.ਐੱਸ. ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੇ ਹਨ।
#WATCH | Karnataka: Union Minister Nirmala Sitharaman along with her father, arrives at BES polling booth in Bengaluru to cast her vote in the Lok Sabha elections.
— ANI (@ANI) April 26, 2024
Karnataka is voting on 14 seats today in the second phase of Lok Sabha elections.#LokSabhaElections2024 pic.twitter.com/WE4o0mM1jE
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਸੌਂਪੀ ਜਲੰਧਰ 'ਚ ਚੋਣ ਪ੍ਰਚਾਰ ਦੀ ਕਮਾਨ
ਅੱਜ ਆਸਾਮ ਅਤੇ ਬਿਹਾਰ ਤੋਂ 5-5, ਛੱਤੀਸਗੜ੍ਹ ਤੋਂ 3, ਜੰਮੂ-ਕਸ਼ਮੀਰ ਤੋਂ 1, ਕਰਨਾਟਕ ਤੋਂ 14, ਕੇਰਲ ਤੋਂ 20, ਮੱਧ ਪ੍ਰਦੇਸ਼ ਤੋਂ 7, ਮਹਾਰਾਸ਼ਟਰ ਤੋਂ 8, ਮਣੀਪੁਰ ਤੋਂ 1, ਰਾਜਸਥਾਨ ਤੋਂ 13, ਤ੍ਰਿਪੁਰਾ ਤੋਂ ਇਕ, ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ ਅਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਇੱਥੇ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 19 ਅਪ੍ਰੈਲ ਨੂੰ 21 ਸੂਬਿਆਂ ਦੀਆਂ 102 ਸੀਟਾਂ 'ਤੇ ਵੋਟਾਂ ਪਈਆਂ ਸਨ। ਇਸ ਵਿਚ ਕਰੀਬ 65.5 ਫ਼ੀਸਦੀ ਵੋਟਿੰਗ ਹੋਈ ਸੀ।
ਦੂਜੇ ਗੇੜ 'ਚ ਜਿਨ੍ਹਾਂ ਸੀਟਾਂ 'ਤੇ ਵੋਟਾਂ ਪੈਣੀਆਂ ਹਨ, ਉੱਥੇ ਕਈ ਦਿੱਗਜ ਨੇਤਾਵਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਵੱਖ-ਵੱਖ ਪਾਰਟੀਆਂ ਦੇ ਅਹਿਮ ਉਮੀਦਵਾਰ ਜਿਵੇਂ ਕਿ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (ਤਿਰੂਵਨੰਤਪੁਰਮ), ਭਾਜਪਾ ਦੇ ਤੇਜਸਵੀ ਸੂਰਿਆ (ਬੈਂਗਲੁਰੂ ਦੱਖਣੀ), ਹੇਮਾ ਮਾਲਿਨੀ (ਮਥੁਰਾ), ਅਰੁਣ ਗੋਵਿਲ (ਮੇਰਠ), ਕਾਂਗਰਸ ਆਗੂ ਰਾਹੁਲ ਗਾਂਧੀ (ਵਾਇਨਾਡ), ਸ਼ਸ਼ੀ ਥਰੂਰ (ਤਿਰੂਵਨੰਤਪੁਰਮ), ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਡੀਕੇ ਸ਼ਿਵਕੁਮਾਰ ਦੇ ਭਰਾ ਡੀਕੇ ਸੁਰੇਸ਼ (ਬੈਂਗਲੁਰੂ ਦਿਹਾਤੀ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ (ਮੰਡਿਆ) ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਛਿੜੀ ਖਿੱਚੋਤਾਣ! ਸੀਨੀਅਰ ਲੀਡਰ ਨੇ ਬਣਾਈ ਦੂਰੀ, ਵਿਜੇ ਰੁਪਾਣੀ ਨੂੰ ਟਾਲਣੀ ਪਈ ਮੀਟਿੰਗ
ਜ਼ਿਕਰਯੋਗ ਹੈ ਕਿ ਦੂਜੇ ਗੇੜ ਦੀਆਂ 88 ਸੀਟਾਂ 'ਤੇ ਪਿਛਲੀ ਵਾਰ NDA ਨੇ 61 ਸੀਟਾਂ ਜਿੱਤੀਆਂ ਸਨ ਅਤੇ ਯੂ. ਪੀ. ਏ. ਨੇ 24, ਜਦਕਿ ਹੋਰਨਾਂ ਨੂੰ 3 ਸੀਟਾਂ ਮਿਲੀਆਂ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪਹਿਲਾਂ ਜੋ ਸ਼ੈਡਿਊਲ ਜਾਰੀ ਕੀਤਾ ਸੀ, ਉਸ ਮੁਤਾਬਕ ਦੂਜੇ ਗੇੜ ਦੀਆਂ 89 ਸੀਟਾਂ 'ਤੇ ਵੋਟਾਂ ਪੈਣੀਆਂ ਸਨ ਪਰ ਮੱਧ ਪ੍ਰਦੇਸ਼ ਦੇ ਬੈਤੂਲ ਸੀਟ 'ਤੇ ਬਸਪਾ ਉਮੀਦਵਾਰ ਦੇ ਦਿਹਾਂਤ ਮਗਰੋਂ ਇੱਥੇ ਚੋਣ ਤੀਜੇ ਫੇਜ਼ ਵਿਚ ਸ਼ਿਫਟ ਕਰ ਦਿੱਤੀ ਗਈ ਸੀ। ਇਸ ਦੇ ਚੱਲਦੇ ਹੁਣ ਦੂਜੇ ਗੇੜ 'ਚ ਕੁੱਲ 88 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8