ਉਪ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਚੋਣਾਂ ''ਚ ਉਤਸ਼ਾਹ ਨਾਲ ਵੋਟ ਪਾਉਣ ਦੀ ਕੀਤੀ ਅਪੀਲ
Tuesday, May 07, 2024 - 11:24 PM (IST)
ਜੈਤੋ (ਰਘੂਨੰਦਨ ਪਰਾਸ਼ਰ) - ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦੇਸ਼ ਵਾਸੀਆਂ ਨੂੰ ਚੋਣਾਂ 'ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਦੂਰਦਰਸ਼ਨ ਨੂੰ ਦਿੱਤੇ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਵੋਟ ਪਾਉਣਾ ਇੱਕ ਨਾਗਰਿਕ ਦਾ ਅਧਿਕਾਰ ਵੀ ਹੈ ਅਤੇ ਫਰਜ਼ ਵੀ ਹੈ। ਤੁਹਾਡੀ ਵੋਟ ਸ਼ਾਸਨ ਪ੍ਰਣਾਲੀ ਵਿੱਚ ਤੁਹਾਡੀ ਭਾਗੀਦਾਰੀ ਨੂੰ ਯਕੀਨੀ ਬਣਾਏਗੀ।
ਇਹ ਵੀ ਪੜ੍ਹੋ- ਮਾਇਆਵਤੀ ਦਾ ਵੱਡਾ ਐਲਾਨ, ਭਤੀਜੇ ਆਕਾਸ਼ ਆਨੰਦ ਨੂੰ ਕੌਮੀ ਕੋਆਰਡੀਨੇਟਰ ਦੇ ਅਹੁਦੇ ਤੋਂ ਹਟਾਇਆ, ਦੱਸੀ ਇਹ ਵਜ੍ਹਾ
ਉਪ ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, 'ਮੇਰੀ ਬੇਨਤੀ! ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਓ, ਹਰ ਹਾਲਤ ਵਿੱਚ ਕਰੋ। ਲੋਕਤੰਤਰ ਵਿੱਚ ਜਨਤਾ ਹੀ ਸਾਡੇ ਮਾਲਕ ਹਨ, ਜਨਤਾ ਹੀ ਸਰਵਉੱਚ ਹੈ। ਤੁਹਾਡੀ ਵੋਟ ਭਾਰਤ ਦਾ ਵਰਤਮਾਨ, ਭਾਰਤ ਦਾ ਭਵਿੱਖ ਤੈਅ ਕਰੇਗੀ! ਵੋਟ ਪਾਉਣਾ ਤੁਹਾਡਾ ਅਧਿਕਾਰ ਹੈ, ਵੋਟ ਦੇਣਾ ਤੁਹਾਡਾ ਫਰਜ਼ ਹੈ। ਤੁਹਾਡੀ ਵੋਟ ਸ਼ਾਸਨ ਪ੍ਰਣਾਲੀ ਵਿੱਚ ਤੁਹਾਡੀ ਭਾਗੀਦਾਰੀ ਨੂੰ ਯਕੀਨੀ ਬਣਾਏਗੀ, ਅਤੇ ਇਹ ਭਾਗੀਦਾਰੀ ਸਾਡੇ ਦੇਸ਼ ਦੀ ਤਾਕਤ ਅਤੇ ਰੀੜ੍ਹ ਦੀ ਹੱਡੀ ਬਣੇਗੀ।
ਇਹ ਵੀ ਪੜ੍ਹੋ- ਹੈਵਾਨੀਅਤ ਦੀਆਂ ਹੱਦਾਂ ਪਾਰ:ਨਾਬਾਲਗ ਦੀ ਕੁੱਟਮਾਰ ਤੋਂ ਬਾਅਦ ਪ੍ਰਾਈਵੇਟ ਪਾਰਟ ਨਾਲ ਇੱਟ ਬੰਨ੍ਹ ਬਣਾਈ ਵੀਡੀਓ
ਇਹ ਤੁਹਾਡੀ ਵੋਟ ਹੈ ਜੋ ਸ਼ਾਸਨ ਦੇ ਰੂਪ, ਅਰਥਚਾਰੇ ਦੀ ਸਥਿਤੀ, ਵਿਸ਼ਵ ਵਿੱਚ ਸਾਡੀ ਸ਼ਕਤੀ ਨੂੰ ਪਰਿਭਾਸ਼ਿਤ ਕਰੇਗੀ। ਮੈਂ ਸਾਰਿਆਂ ਨੂੰ, ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਇਸ ਮੌਕੇ ਨੂੰ ਨਾ ਗੁਆਓ, ਇਸਦਾ ਪਛਤਾਵਾ ਤੁਹਾਨੂੰ ਤੁਹਾਡੀ ਬਾਕੀ ਦੀ ਜ਼ਿੰਦਗੀ ਲਈ ਪਰੇਸ਼ਾਨ ਕਰੇਗਾ। ਮੈਂ ਹਰ ਵਾਰ ਵੋਟ ਪਾਈ ਹੈ ਇਸ ਵਾਰ ਵੀ ਵੋਟ ਪਾਵਾਂਗਾ। ਤੁਸੀਂ ਵੀ ਦਿਓ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e