ਦੇਸ਼ ''ਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ: ਰਾਹੁਲ ਗਾਂਧੀ

05/20/2024 12:07:34 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਮਗਰੋਂ ਸੋਮਵਾਰ ਨੂੰ ਕਿਹਾ ਕਿ ਜਨਤਾ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਸੂਸਿਵ ਅਲਾਇੰਸ' (ਇੰਡੀਆ) ਨਾਲ ਮਿਲ ਕੇ ਖ਼ੁਦ ਇਹ ਚੋਣਾਂ ਲੜ ਰਹੀ ਹੈ ਅਤੇ ਦੇਸ਼ ਭਰ 'ਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ। ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਵਿਚ ਅੱਜ 49 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸ ਵਿਚ ਰਾਏਬਰੇਲੀ ਲੋਕ ਸਭਾ ਖੇਤਰ ਵੀ ਸ਼ਾਮਲ ਹੈ, ਜਿੱਥੋਂ ਰਾਹੁਲ ਗਾਂਧੀ ਖ਼ੁਦ ਕਾਂਗਰਸ ਉਮੀਦਵਾਰ ਹਨ। 

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਅੱਜ 5ਵੇਂ ਪੜਾਅ ਦੀ ਵੋਟਿੰਗ ਹੈ। ਪਹਿਲੇ 4 ਪੜਾਵਾਂ 'ਚ ਹੀ ਇਹ ਸਾਫ਼ ਹੋ ਗਿਆ ਹੈ ਕਿ ਜਨਤਾ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਖੜ੍ਹੀ ਹੋ ਗਈ ਹੈ ਅਤੇ ਭਾਜਪਾ ਨੂੰ ਹਰਾ ਰਹੀ ਹੈ। ਨਫ਼ਰਤ ਦੀ ਸਿਆਸਤ ਤੋਂ ਅੱਕ ਚੁੱਕਿਆ ਇਹ ਦੇਸ਼ ਹੁਣ ਆਪਣੇ ਮੁੱਦਿਆਂ 'ਤੇ ਵੋਟ ਪਾ ਰਿਹਾ ਹੈ। ਨੌਜਵਾਨ ਨੌਕਰੀ ਲਈ, ਕਿਸਾਨ MSP ਅਤੇ ਕਰਜ਼ ਤੋਂ ਮੁਕਤੀ ਲਈ, ਔਰਤਾਂ ਆਰਥਿਕ ਨਿਰਭਰਤਾ ਅਤੇ ਸੁਰੱਖਿਆ ਲਈ ਅਤੇ ਮਜ਼ਦੂਰ ਵਾਜ਼ਬ ਮਿਹਨਤਾਨੇ ਲਈ। ਜਨਤਾ INDIA ਨਾਲ ਮਿਲ ਕੇ ਖ਼ੁਦ ਇਹ ਚੋਣਾਂ ਲੜ ਰਹੀ ਹੈ ਅਤੇ ਦੇਸ਼ ਭਰ ਵਿਚ ਬਦਰਾਅ ਦੀ ਹਨ੍ਹੇਰੀ ਚੱਲ ਰਹੀ ਹੈ। ਮੈਂ ਅਮੇਠੀ ਅਤੇ ਰਾਏਬਰੇਲੀ ਸਮੇਤ ਪੂਰੇ ਦੇਸ਼ ਨੂੰ ਅਪੀਲ ਕਰ ਰਿਹਾ ਹਾਂ- ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਖ਼ੁਦ ਦੇ ਅਧਿਕਾਰਾਂ ਲਈ, ਭਾਰਤ ਦੀ ਤਰੱਕੀ ਲਈ ਵੱਡੀ ਗਿਣਤੀ ਵਿਚ ਬਾਹਰ ਨਿਕਲੋ ਅਤੇ ਵੋਟ ਪਾਓ।

PunjabKesari

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਨੇ ਵੀ ਲੋਕਾਂ ਨੂੰ ਲੋਕਤੰਤਰ ਲਈ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਰਾਏਬਰੇਲੀ ਅਤੇ ਅਮੇਠੀ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਤੰਤਰ, ਸੰਵਿਧਾਨ ਅਤੇ ਵਿਕਾਸ ਦੀ ਸਕਾਰਾਤਮਕ ਸਿਆਸਤ ਨਾਲ ਖੜ੍ਹੇ ਹੋਣ ਦਾ ਸੰਦੇਸ਼ ਦੇਣ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਰਾਏਬਰੇਲੀ ਅਤੇ ਅਮੇਠੀ ਦੇ ਮੇਰੇ ਪਿਆਰੇ ਪਰਿਵਾਰਕ ਮੈਂਬਰ! '100 ਸਾਲਾਂ ਦੀ ਸੇਵਾ' ਦਾ ਸੁਨਹਿਰੀ ਇਤਿਹਾਸ ਦੱਸਦਾ ਹੈ ਕਿ ਤੁਸੀਂ ਹਮੇਸ਼ਾ ਲੋਕਤੰਤਰ ਅਤੇ ਸੰਵਿਧਾਨ ਲਈ ਖੜ੍ਹੇ ਰਹੇ ਹੋ। ਤੁਸੀਂ ਹਮੇਸ਼ਾ ਸੇਵਾ, ਸਮਰਪਣ, ਸੰਘਰਸ਼ ਅਤੇ ਸ਼ਹਾਦਤ ਦੀ ਪਵਿੱਤਰ ਭਾਵਨਾ ਦਾ ਪਾਲਣ ਕੀਤਾ ਹੈ। 


Tanu

Content Editor

Related News