ਲੋਕ ਸਭਾ ਚੋਣਾਂ ਦਾ ਤੀਜਾ ਪੜਾਅ, 93 ਸੀਟਾਂ 'ਤੇ 'ਜੰਗ', ਜਾਣੋ ਸ਼ਾਮ 5 ਵਜੇ ਤੱਕ ਵੋਟਿੰਗ ਦਾ ਹਾਲ

Tuesday, May 07, 2024 - 07:15 PM (IST)

ਲੋਕ ਸਭਾ ਚੋਣਾਂ ਦਾ ਤੀਜਾ ਪੜਾਅ, 93 ਸੀਟਾਂ 'ਤੇ 'ਜੰਗ', ਜਾਣੋ ਸ਼ਾਮ 5 ਵਜੇ ਤੱਕ ਵੋਟਿੰਗ ਦਾ ਹਾਲ

ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਵਿਚ ਅੱਜ ਯਾਨੀ ਕਿ ਮੰਗਲਵਾਰ ਨੂੰ ਦੇਸ਼ ਦੇ 11 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਕੁੱਲ 1331 ਉਮੀਦਵਾਰ ਮੈਦਾਨ ਵਿਚ ਹਨ। ਇਸ ਪੜਾਅ 'ਚ ਗੁਜਰਾਤ 'ਚ 25, ਕਰਨਾਟਕ 'ਚ 14, ਮੱਧ ਪ੍ਰਦੇਸ਼ 'ਚ 8, ਮਹਾਰਾਸ਼ਟਰ 'ਚ 11, ਉੱਤਰ ਪ੍ਰਦੇਸ਼ 'ਚ 10, ਪੱਛਮੀ ਬੰਗਾਲ 'ਚ 4, ਆਸਾਮ 'ਚ 5 ਸੀਟਾਂ 'ਤੇ ਚੋਣ ਹੋਵੇਗੀ। ਬਿਹਾਰ, ਛੱਤੀਸਗੜ੍ਹ 'ਚ 7 ਸੀਟਾਂ, ਗੋਆ 'ਚ 2 ਸੀਟਾਂ, ਦਾਦਰਾ ਅਤੇ ਨਗਰ ਹਵੇਲੀ 'ਚ 2 ਸੀਟਾਂ, ਦਮਨ ਅਤੇ ਦੀਵ ਇਕ-ਇਕ ਸੀਟ ਹੈ। 

ਇਹ ਵੀ ਪੜ੍ਹੋ- PM ਮੋਦੀ ਦੀ ਵੋਟ ਪਾਉਣ ਦੀ ਅਪੀਲ, ਕਿਹਾ- ਵੱਧ ਤੋਂ ਵੱਧ ਵੋਟਿੰਗ ਲੋਕਤੰਤਰ ਦੀ ਸ਼ਾਨ ਨੂੰ ਹੋਰ ਵਧਾਏਗੀ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਖਤਮ ਹੋ ਚੁੱਕੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੌਰਾਨ ਮੰਗਲਵਾਰ ਸ਼ਾਮ 5 ਵਜੇ ਤੱਕ 60.19 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਪੜਾਅ 'ਚ ਜਿਨ੍ਹਾਂ 11 ਸੂਬਿਆਂ 'ਚ ਵੋਟਿੰਗ ਹੋਈ, ਉਨ੍ਹਾਂ 'ਚ ਆਸਾਮ, ਗੋਆ ਅਤੇ ਪੱਛਮੀ ਬੰਗਾਲ 'ਚ ਸਭ ਤੋਂ ਜ਼ਿਆਦਾ ਵੋਟਿੰਗ ਦਰਜ ਕੀਤੀ ਗਈ। 

ਸੂਬੇ 9 ਵਜੇ ਤੱਕ ਦਾ ਵੋਟਿੰਗ ਫ਼ੀਸਦੀ

11 ਵਜੇ ਤੱਕ ਦਾ ਵੋਟਿੰਗ ਫ਼ੀਸਦੀ

1 ਵਜੇ ਤੱਕ ਵੋਟਿੰਗ ਫ਼ੀਸਦੀ 3 ਵਜੇ ਤੱਕ ਵੋਟਿੰਗ ਫ਼ੀਸਦੀ 5 ਵਜੇ ਤੱਕ ਵੋਟਿੰਗ ਫ਼ੀਸਦੀ
ਆਸਾਮ
10.12
27.34  45.88 63.08 74.86
ਬਿਹਾਰ 10.41 24.41  36.69 46.69 56.01
ਛੱਤੀਸਗੜ੍ਹ 13.24 24.18  46.14 58.19 66.87
ਦਾਦਰ ਅਤੇ ਨਗਰ ਹਵੇਲੀ, ਦਮਨ ਅਤੇ ਦੀਵ 10.13 24.69 39.94 52.43 65.23
ਗੋਆ 13.02 30.94  49.04 61.39 72.52
ਗੁਜਰਾਤ 9.87 24.35  37.83 47.03 55.22
ਕਰਨਾਟਕ 9.45 24.48  41.59 54.20 66.05
ਮੱਧ ਪ੍ਰਦੇਸ਼ 14.43 30.21 44.67 54.09 62.28
ਮਹਾਰਾਸ਼ਟਰ 6.64  18.18 31.55 42.63 53.40
ਉੱਤਰ ਪ੍ਰਦੇਸ਼ 12.94 26.12  38.12 46.78 55.13
ਪੱਛਮੀ ਬੰਗਾਲ 15.85 32.82 49.27 63.11 79.93

ਇਹ ਵੀ ਪੜ੍ਹੋ-  ਲੋਕ ਸਭਾ ਚੋਣਾਂ 2024: ਵੋਟ ਪਾਉਣ ਪਹੁੰਚੇ PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਵੇਖੋ ਤਸਵੀਰਾਂ

ਦੱਸ ਦੇਈਏ ਕਿ ਤੀਜੇ ਪੜਾਅ ਵਿਚ ਵੱਡੇ ਨੇਤਾਵਾਂ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ (ਗਾਂਧੀ ਨਗਰ), ਜੋਤੀਰਾਦਿਤਿਆ ਸਿੰਧੀਆ (ਗੁਣਾ), ਮਨਸੁਖ ਮੰਡਾਵੀਆ (ਪੋਰਬੰਦਰ), ਪੁਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ) ਅਤੇ ਐਸ.ਪੀ ਸਿੰਘ ਬਘੇਲ (ਆਗਰਾ) ਸ਼ਾਮਲ ਹਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਵਿਦਿਸ਼ਾ) ਅਤੇ ਦਿਗਵਿਜੇ ਸਿੰਘ (ਰਾਜਗੜ੍ਹ) ਵੀ ਇਸ ਵਾਰ ਲੋਕ ਸਭਾ ਚੋਣ ਲੜ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News