ਲੋਕ ਸਭਾ ਚੋਣਾਂ : ਚੌਥੇ ਪੜਾਅ ਲਈ ਵੋਟਿੰਗ ਅੱਜ, ਅਖਿਲੇਸ਼ ਯਾਦਵ, ਓਵੈਸੀ ਸਮੇਤ ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ

Monday, May 13, 2024 - 05:27 AM (IST)

ਲੋਕ ਸਭਾ ਚੋਣਾਂ : ਚੌਥੇ ਪੜਾਅ ਲਈ ਵੋਟਿੰਗ ਅੱਜ, ਅਖਿਲੇਸ਼ ਯਾਦਵ, ਓਵੈਸੀ ਸਮੇਤ ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ

ਨਵੀਂ ਦਿੱਲੀ- ਦੇਸ਼ ਵਿਚ 13 ਮਈ ਯਾਨੀ ਕਿ ਅੱਜ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਾਂ ਪੈਣਗੀਆਂ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ 9 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਲੋਕ ਸਭਾ ਸੀਟਾਂ 'ਤੇ 13 ਮਈ ਨੂੰ ਚੌਥੇ ਪੜਾਅ ਲਈ ਵੋਟਾਂ ਪੈਣਗੀਆਂ। ਆਂਧਰਾ ਪ੍ਰਦੇਸ਼ ਵਿਚ 25 ਲੋਕ ਸਭਾ ਸੀਟਾਂ ਅਤੇ 175 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਉੱਥੇ ਹੀ ਕਈ ਵੱਡੇ ਨੇਤਾ ਇਸ ਚੋਣਾਵੀ ਮੈਦਾਨ ਵਿਚ ਹਨ। ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ, ਭਾਜਪਾ ਉਮੀਦਵਾਰ ਗਿਰੀਰਾਜ ਸਿੰਘ ਸਮੇਤ ਕਈ ਦਿੱਗਜ ਚੋਣ ਮੈਦਾਨ ਵਿਚ ਹਨ। ਦੱਸ ਦੇਈਏ ਕਿ 7 ਪੜਾਵਾਂ ਵਿਚ 543 ਸੀਟਾਂ ਲਈ ਵੋਟਿੰਗ ਕਰਵਾਈ ਜਾਣੀ ਹੈ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

ਇਹ ਵੀ ਪੜ੍ਹੋ- ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: CM ਕੇਜਰੀਵਾਲ

ਕਿਹੜੇ-ਕਿਹੜੇ ਸੂਬਿਆਂ 'ਚ ਹੋਵੇਗੀ ਵੋਟਿੰਗ 

ਤੇਲੰਗਾਨਾ ਤੋਂ 17, ਆਂਧਰਾ ਪ੍ਰਦੇਸ਼ ਤੋਂ 25, ਉੱਤਰ ਪ੍ਰਦੇਸ਼ ਤੋਂ 13, ਬਿਹਾਰ ਤੋਂ 5, ਝਾਰਖੰਡ ਤੋਂ 4, ਮੱਧ ਪ੍ਰਦੇਸ਼ ਤੋਂ 8, ਮਹਾਰਾਸ਼ਟਰ ਤੋਂ 11, ਓਡੀਸ਼ਾ ਤੋਂ 4, ਪੱਛਮੀ ਬੰਗਾਲ ਤੋਂ 8 ਅਤੇ ਜੰਮੂ-ਕਸ਼ਮੀਰ (ਸ੍ਰੀਨਗਰ) ਤੋਂ ਇਕ ਲੋਕ ਸਭਾ ਸੀਟ 'ਤੇ ਵੋਟਿੰਗ ਹੋਵੇਗੀ। ਭਾਜਪਾ ਦੀ ਅਗਵਾਈ ਵਾਲੀ NDA ਕੋਲ ਇਸ ਵੇਲੇ ਇਨ੍ਹਾਂ 96 ਲੋਕ ਸਭਾ ਸੀਟਾਂ ਵਿਚੋਂ 40 ਤੋਂ ਵੱਧ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਹੋਵੇਗੀ। ਸੂਬੇ ਵਿਚ YSRC, ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਅਤੇ NDA ਦਰਮਿਆਨ ਤਿਕੋਣਾ ਮੁਕਾਬਲਾ ਹੈ। ਸੂਬੇ 'ਚ NDA ਵਿਚ ਭਾਜਪਾ, ਚੰਦਰਬਾਬੂ ਨਾਇਡੂ ਦੀ ਟੀ. ਡੀ.ਪੀ ਅਤੇ ਪਵਨ ਕਲਿਆਣ ਦੀ ਜਨਸੇਨਾ ਪਾਰਟੀ ਸ਼ਾਮਲ ਹੈ।

ਇਹ ਵੀ ਪੜ੍ਹੋ-  CM ਕੇਜਰੀਵਾਲ ਨੇ ਭਾਜਪਾ ਸਰਕਾਰ ਨੂੰ ਘੇਰਿਆ, ਲੋਕ ਸਭਾ ਚੋਣਾਂ ਲਈ ਦਿੱਤੀਆਂ '10 ਗਾਰੰਟੀਆਂ'

ਚੌਥੇ ਪੜਾਅ ਦੀ ਵੋਟਿੰਗ 'ਚ ਸ਼ਾਮਲ ਇਹ ਦਿੱਗਜ਼

ਅਖਿਲੇਸ਼ ਯਾਦਵ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਦੀ ਕਨੌਜ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਜਦਕਿ ਭਾਜਪਾ ਨੇ ਇਸ ਸੀਟ ਤੋਂ ਸੁਬਰਤ ਪਾਠਕ ਨੂੰ ਉਨ੍ਹਾਂ ਦੇ ਖਿਲਾਫ ਉਮੀਦਵਾਰ ਬਣਾਇਆ ਹੈ।
ਗਿਰੀਰਾਜ ਸਿੰਘ- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਭਾਜਪਾ ਦੀ ਟਿਕਟ 'ਤੇ ਬਿਹਾਰ ਦੇ ਬੇਗੂਸਰਾਏ ਤੋਂ ਚੋਣ ਲੜ ਰਹੇ ਹਨ। ਸੀ. ਪੀ. ਆਈ. ਦੇ ਅਵਧੇਸ਼ ਕੁਮਾਰ ਰਾਏ ਇੰਡੀਆ ਗਠਜੋੜ ਵੱਲੋਂ ਚੋਣ ਮੈਦਾਨ 'ਚ ਹਨ।
ਮਹੂਆ ਮੋਇਤਰਾ- TMC ਨੇ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਮਹੂਆ ਮੋਇਤਰਾ ਨੂੰ ਉਮੀਦਵਾਰ ਬਣਾਇਆ ਹੈ। ਰਾਜਮਾਤਾ ਅੰਮ੍ਰਿਤਾ ਰਾਏ ਭਾਜਪਾ ਵੱਲੋਂ ਚੋਣ ਮੈਦਾਨ ਵਿਚ ਹਨ।
ਯੂਸਫ ਪਠਾਨ ਅਤੇ ਅਧੀਰ ਰੰਜਨ ਚੌਧਰੀ- TMC ਨੇ ਸਾਬਕਾ ਕ੍ਰਿਕਟਰ ਯੂਸਫ ਪਠਾਨ ਨੂੰ ਬਹਿਰਾਮਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਅਧੀਰ ਰੰਜਨ ਚੌਧਰੀ ਕਾਂਗਰਸ ਵੱਲੋਂ ਚੋਣ ਮੈਦਾਨ 'ਚ ਹਨ। ਜਦਕਿ ਭਾਜਪਾ ਨੇ ਇਸ ਸੀਟ ਤੋਂ ਨਿਰਮਲ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ।
ਵਾਈ. ਐੱਸ ਸ਼ਰਮੀਲਾ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ ਜਗਨ ਮੋਹਨ ਰੈਡੀ ਦੀ ਭੈਣ ਵਾਈ. ਐੱਸ ਸ਼ਰਮੀਲਾ ਕਾਂਗਰਸ ਦੀ ਟਿਕਟ 'ਤੇ ਕਡਪਾ ਤੋਂ ਚੋਣ ਲੜ ਰਹੀ ਹੈ। YSRC ਨੇ ਵਾਈ. ਐੱਸ ਅਵਿਨਾਸ਼ ਰੈੱਡੀ ਨੂੰ ਉਸ ਦੇ ਵਿਰੁੱਧ ਉਮੀਦਵਾਰ ਵਜੋਂ ਖੜ੍ਹਾ ਕੀਤਾ ਹੈ।
ਅਰਜੁਨ ਮੁੰਡਾ- ਭਾਜਪਾ ਨੇ ਕੇਂਦਰੀ ਮੰਤਰੀ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਨੂੰ ਝਾਰਖੰਡ ਦੀ ਖੁੰਟੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਜਦੋਂਕਿ ਕਾਂਗਰਸ ਨੇ ਇੱਥੋਂ ਕਾਲੀਚਰਨ ਮੁੰਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਸ਼ਤਰੂਘਨ ਸਿਨਹਾ- TMC ਨੇ ਅਭਿਨੇਤਾ-ਰਾਜਨੇਤਾ ਸ਼ਤਰੂਘਨ ਸਿਨਹਾ ਨੂੰ ਆਸਨਸੋਲ, ਪੱਛਮੀ ਬੰਗਾਲ ਤੋਂ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਦੇ ਖਿਲਾਫ ਭਾਜਪਾ ਨੇ SS ਆਹਲੂਵਾਲੀਆ ਨੂੰ ਉਮੀਦਵਾਰ ਬਣਾਇਆ ਹੈ।
ਅਸਦੁਦੀਨ ਓਵੈਸੀ- AIMIM ਮੁਖੀ ਅਸਦੁਦੀਨ ਓਵੈਸੀ ਹੈਦਰਾਬਾਦ ਤੋਂ ਚੋਣ ਲੜ ਰਹੇ ਹਨ। ਜਦਕਿ ਭਾਜਪਾ ਨੇ ਇੱਥੋਂ ਮਾਧਵੀ ਲਤਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦੋਂ ਕਿ ਬੀ. ਆਰ. ਐਸ ਨੇ ਗੱਦਾਮ ਸ੍ਰੀਨਿਵਾਸ ਯਾਦਵ ਨੂੰ ਅਤੇ ਕਾਂਗਰਸ ਨੇ ਮੁਹੰਮਦ ਵਲੀਉੱਲ੍ਹਾ ਸਮੀਰ ਨੂੰ ਇਸ ਸੀਟ ਲਈ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ-  ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁੱਲ੍ਹੇ, ਚਾਰਧਾਮ ਯਾਤਰਾ ਪੂਰੀ ਤਰ੍ਹਾਂ ਹੋਈ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News