5ਵੇਂ ਪੜਾਅ ਦੀ ਵੋਟਿੰਗ ਲਈ ਅੱਜ ਰੁਕ ਜਾਵੇਗਾ ਚੋਣ ਪ੍ਰਚਾਰ
Saturday, May 18, 2024 - 10:44 AM (IST)
ਨੈਸ਼ਨਲ ਡੈਸਕ- 20 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੀ ਵੋਟਿੰਗ ਲਈ 18 ਮਈ ਨੂੰ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਇਸ ਪੜਾਅ ’ਚ 8 ਸੂਬਿਆਂ ਦੀਆਂ 49 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ। ਇਨ੍ਹਾਂ 58 ਲੋਕ ਸਭਾ ਸੀਟਾਂ ਵਿਚੋਂ 10 ਸੀਟਾਂ ਵੀ. ਵੀ. ਆਈ. ਪੀ. ਨੇਤਾਵਾਂ ਦੀਆਂ ਹਨ।
5ਵੇਂ ਪੜਾਅ ’ਚ ਰਾਹੁਲ ਗਾਂਧੀ ਦੀ ਰਾਏਬਰੇਲੀ, ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਅਮੇਠੀ, ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਲਖਨਊ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੀ ਮੁੰਬਈ ਨਾਰਥ, ਬ੍ਰਿਜ ਭੂਸ਼ਣ ਦੇ ਬੇਟੇ ਕਰਨ ਭੂਸ਼ਣ ਸਿੰਘ ਦੀ ਕੈਸਰਗੰਜ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਣੀ ਆਚਾਰੀਆ ਦੀ ਸਾਰਣ, ਚਿਰਾਗ ਪਾਸਵਾਨ ਦੀ ਹਾਜੀਪੁਰ, ਅਰਵਿੰਦ ਸਾਵੰਤ ਦੀ ਮੁੰਬਈ ਨਾਰਥ, ਉੱਜਵਲ ਨਿਕਮ ਦੀ ਮੁੰਬਈ ਨਾਰਥ ਸੈਂਟਰਲ ਅਤੇ ਉਮਰ ਅਬਦੁੱਲਾ ਦੀ ਬਾਰਾਮੁੱਲਾ ਸੀਟ ’ਤੇ ਵੀ ਵੋਟਿੰਗ ਹੋਵੇਗੀ। 5ਵੇਂ ਪੜਾਅ ’ਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਓਡੀਸ਼ਾ ਤੇ ਬਿਹਾਰ ਦੀਆਂ 5-5, ਝਾਰਖੰਡ ਦੀਆਂ 3, ਜੰਮੂ-ਕਸ਼ਮੀਰ ਤੇ ਲੱਦਾਖ ਦੀ 1-1 ਸੀਟ ’ਤੇ ਵੋਟਿੰਗ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8