Aadhaar Card ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ...
Thursday, Jul 10, 2025 - 06:57 PM (IST)

ਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਆਧਾਰ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਸਦੀ ਵਰਤੋਂ ਬੈਂਕਿੰਗ, ਸਿੱਖਿਆ, ਸਰਕਾਰੀ ਸਕੀਮਾਂ ਜਾਂ ਹੋਰ ਬਹੁਤ ਸਾਰੇ ਕੰਮਾਂ ਲਈ ਕੀਤੀ ਜਾਂਦੀ ਹੈ। ਇਸੇ ਲਈ ਆਧਾਰ ਕਾਰਡ ਨਾਲ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਸਾਰੀ ਜਾਣਕਾਰੀ ਤੁਹਾਡੇ ਫੋਨ 'ਤੇ ਮਿਲ ਜਾਵੇਗੀ। ਜੇਕਰ ਆਧਾਰ ਕਾਰਡ ਨਾਲ ਤੁਹਾਡਾ ਮੋਬਾਈਲ ਨੰਬਰ ਲਿੰਕ ਨਹੀਂ ਹੈ ਤਾਂ ਤੁਸੀਂ ਨਜ਼ਦੀਕੀ ਸੇਵਾ ਕੇਂਦਰ 'ਤੇ ਜਾ ਕੇ ਆਪਣਾ ਨੰਬਰ ਲਿੰਕ ਕਰਵਾ ਸਕਦੇ ਹੋ। ਜੇਕਰ ਤੁਹਾਡੇ ਆਧਾਰ 'ਚ ਕੋਈ ਗ਼ਲਤੀ ਹੈ ਜਾਂ ਕੋਈ ਜਾਣਕਾਰੀ ਤੁਸੀਂ ਇਸ ਵਿਚ ਅਪਡੇਟ ਕਰਵਾਉਣੀ ਹੈ ਤਾਂ ਤੁਸੀਂ ਇਸ ਨੂੰ ਆਨਲਾਈਨ ਜਾਂ ਆਫਲਾਈਨ ਵੀ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...
ਦੂਜੇ ਪਾਸੇ ਜੇਕਰ ਤੁਸੀਂ ਆਧਾਰ ਕਾਰਡ ਅਪਡੇਟ ਕਰਵਾਉਣਾ ਜਾਂ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ 4 ਦਸਤਾਵੇਜ਼ ਜੋ ਬਹੁਤ ਜ਼ਰੂਰੀ ਹਨ, ਦੀ ਲੋੜ ਹੈ। ਜੇਕਰ ਤੁਸੀਂ ਨਵਾਂ ਆਧਾਰ ਕਾਰਡ ਲੈਣਾ ਚਾਹੁੰਦੇ ਹੋ, ਪੁਰਾਣੇ ਆਧਾਰ 'ਚ ਨਾਮ, ਪਤਾ, ਜਨਮ ਤਾਰੀਖ਼, ਫੋਟੋ ਬਦਲਣਾ ਚਾਹੁੰਦੇ ਹੋ ਤਾਂ ਹੁਣ ਇਸ ਨਾਲ ਸਬੰਧਿਤ ਨਵੇਂ ਨਿਯਮਾਂ ਦਾ ਧਿਆਨ ਰੱਖਣਾ ਪਵੇਗਾ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ 2025-26 ਲਈ ਆਧਾਰ ਨੂੰ ਅਪਡੇਟ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਇੱਕ ਨਵੀਂ ਸੂਚੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ - ਭਲਕੇ ਤੋਂ ਬੰਦ ਕਈ ਸਕੂਲ-ਕਾਲਜ, ਮੀਂਹ ਕਾਰਨ ਅਗਲੇ 48 ਘੰਟੇ ਅਲਰਟ ਰਹਿਣ ਦੀ ਚਿਤਾਵਨੀ
ਆਧਾਰ ਲਈ ਚਾਰ ਜ਼ਰੂਰੀ ਦਸਤਾਵੇਜ਼
ਪਛਾਣ ਦਾ ਸਬੂਤ - ਤੁਸੀਂ ਪਾਸਪੋਰਟ, ਪੈਨ ਕਾਰਡ, ਵੋਟਰ ਆਈਡੀ ਕਾਰਡ, ਡਰਾਈਵਿੰਗ ਲਾਇਸੈਂਸ, ਸਰਕਾਰੀ/ਸਰਕਾਰੀ ਉਪਕਰਮ ਦੁਆਰਾ ਜਾਰੀ ਕੀਤਾ ਗਿਆ ਫੋਟੋ ਪਛਾਣ ਪੱਤਰ, ਕੋਈ ਪੈਨਸ਼ਨਰ ਪਛਾਣ ਪੱਤਰ, ਕੇਂਦਰ ਸਰਕਾਰ ਦੀ ਸਿਹਤ ਯੋਜਨਾ/ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ ਕਾਰਡ, ਟ੍ਰਾਂਸਜੈਂਡਰ ਪਛਾਣ ਪੱਤਰ ਵਰਗੇ ਦਸਤਾਵੇਜ਼ ਦਿਖਾ ਸਕਦਾ ਹੈ।
ਪਤੇ ਦਾ ਸਬੂਤ - ਆਧਾਰ 'ਤੇ ਪਤੇ ਦਾ ਸਬੂਤ ਦੇਣ ਲਈ ਤੁਸੀਂ ਬਿਜਲੀ/ਪਾਣੀ/ਗੈਸ/ਲੈਂਡਲਾਈਨ ਫ਼ੋਨ ਬਿੱਲ (3 ਮਹੀਨਿਆਂ ਤੋਂ ਵੱਧ ਪੁਰਾਣਾ ਨਹੀਂ), ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕਿਰਾਏ ਦਾ ਸਮਝੌਤਾ (ਰਜਿਸਟਰਡ), ਬੈਂਕ ਪਾਸਬੁੱਕ ਜਾਂ ਬੈਂਕ ਸਟੇਟਮੈਂਟ, ਪੈਨਸ਼ਨ ਦਸਤਾਵੇਜ਼, ਰਾਜ/ਕੇਂਦਰ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਰਿਹਾਇਸ਼ੀ ਸਰਟੀਫਿਕੇਟ ਦੇ ਸਕਦੇ ਹੋ।
ਇਹ ਵੀ ਪੜ੍ਹੋ - ਕਿਹੋ ਜਿਹੀ ਮਾਂ! 45 ਦਿਨਾਂ ਦੇ ਜਵਾਕ ਨੂੰ ਉਬਲਦੇ ਪਾਣੀ 'ਚ ਪਾ ਕਰ 'ਤਾ ਕਤਲ, ਕੰਬ ਗਿਆ ਪੂਰਾ ਇਲਾਕਾ
ਜਨਮ ਸਰਟੀਫਿਕੇਟ : ਇਸਦੇ ਲਈ ਤੁਸੀਂ ਆਪਣੀ ਹਾਈ ਸਕੂਲ (10ਵੀਂ ਜਮਾਤ) ਦੀ ਮਾਰਕ ਸ਼ੀਟ, ਪਾਸਪੋਰਟ, ਪੈਨਸ਼ਨ ਦਸਤਾਵੇਜ਼ ਦਿਖਾ ਸਕਦੇ ਹੋ, ਜਿਸ ਵਿੱਚ ਤੁਹਾਡੀ ਜਨਮ ਮਿਤੀ, ਰਾਜ ਜਾਂ ਕੇਂਦਰ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਜਨਮ ਮਿਤੀ ਸਰਟੀਫਿਕੇਟ ਹੋਵੇ।
ਰਿਸ਼ਤੇ ਦਾ ਸਬੂਤ : ਨਵਾਂ ਆਧਾਰ ਬਣਾਉਣ ਜਾਂ ਪੁਰਾਣੇ ਨੂੰ ਅਪਡੇਟ ਕਰਨ ਲਈ ਦਸਤਾਵੇਜ਼ਾਂ ਨਾਲ ਸਬੰਧਤ ਇਸ ਨਿਯਮ ਦੇ ਅਧੀਨ ਆਉਣ ਵਾਲੇ ਲੋਕਾਂ ਵਿੱਚ ਭਾਰਤੀ ਨਾਗਰਿਕ, ਐੱਨਆਰਆਈ, 5 ਸਾਲ ਤੋਂ ਵੱਧ ਉਮਰ ਦੇ ਬੱਚੇ, ਲੰਬੇ ਸਮੇਂ ਦੇ ਵੀਜ਼ੇ 'ਤੇ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਦੇਸ਼ੀ ਅਤੇ ਓਸੀਆਈ ਕਾਰਡ ਧਾਰਕਾਂ ਨੂੰ ਆਪਣਾ ਪਾਸਪੋਰਟ, ਵੀਜ਼ਾ, ਨਾਗਰਿਕਤਾ ਸਰਟੀਫਿਕੇਟ ਜਾਂ ਐਫਆਰਆਰਓ ਨਿਵਾਸ ਪਰਮਿਟ ਦਿਖਾਉਣਾ ਹੋਵੇਗਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਿੱਖਿਆ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਭਿਆਨਕ ਹਾਦਸੇ ਦਾ ਸ਼ਿਕਾਰ, ਦੇਖੋ Live Video
ਸਭ ਤੋਂ ਪਹਿਲਾਂ ਬਣਾਇਆ ਆਧਾਰ ਕਾਰਡ ਦੀ ਹੋਵੇਗਾ ਵੈਧ
UIDAI ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਕੋਲ ਕਿਸੇ ਕਾਰਨ ਕਰਕੇ ਦੋ ਆਧਾਰ ਨੰਬਰ ਹਨ, ਤਾਂ ਸਿਰਫ਼ ਉਹੀ ਨੰਬਰ ਕਿਰਿਆਸ਼ੀਲ ਅਤੇ ਵੈਧ ਰਹੇਗਾ, ਜਿਸ ਵਿੱਚ ਬਾਇਓਮੈਟ੍ਰਿਕ ਵੇਰਵੇ ਪਹਿਲਾਂ ਦਰਜ ਕੀਤੇ ਗਏ ਸਨ। ਇਸਦਾ ਮਤਲਬ ਹੈ ਕਿ ਜੇਕਰ ਕਿਸੇ ਕੋਲ ਤਕਨੀਕੀ ਖਰਾਬੀ ਜਾਂ ਇੱਕ ਤੋਂ ਵੱਧ ਵਾਰ ਅਪਲਾਈ ਕਰਨ ਕਾਰਨ ਦੋ ਆਧਾਰ ਨੰਬਰ ਹਨ, ਤਾਂ ਪਹਿਲਾ ਵਾਲਾ ਵੈਧ ਰਹੇਗਾ। ਪਹਿਲੇ ਵਾਲੇ ਆਧਾਰ ਕਾਰਡ ਵਿਚ ਤੁਸੀਂ ਨਵੇਂ ਦਸਤਾਵੇਜ਼ ਜਮ੍ਹਾ ਕਰਵਾ ਉਸ ਨੂੰ ਅਪਡੇਟ ਕਰਵਾ ਸਕਦੇ ਹੋ। ਇਸ ਨਾਲ ਬਾਕੀ ਸਾਰੇ ਆਧਾਰ ਨੰਬਰ ਰੱਦ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ - ਸ਼ਿਵ ਸੈਨਾ MLA ਨੇ ਖ਼ਰਾਬ ਭੋਜਨ ਪਰੋਸਣ 'ਤੇ ਕੰਟੀਨ ਕਰਮਚਾਰੀ ਦੇ ਮਾਰੇ ਘਸੁੰਨ, ਵੀਡੀਓ ਵਾਇਰਲ
ਆਨਲਾਈਨ ਅਪਡੇਟ ਹੋਵੇਗਾ ਆਧਾਰ ਕਾਰਡ
ਦੱਸ ਦੇਈਏ ਕਿ UIDAI ਨੇ ਆਨਲਾਈਨ ਆਧਾਰ ਅੱਪਡੇਟ ਕਰਨ ਦੀ ਸਹੂਲਤ ਮੁਫ਼ਤ ਵਿਚ ਪ੍ਰਦਾਨ ਕੀਤੀ ਹੈ। ਇਸ ਦੇ ਲਈ ਪਹਿਲਾਂ myAadhaar ਪੋਰਟਲ 'ਤੇ ਜਾ ਕੇ ਲਾਗਇਨ ਕਰੋ। ਫਿਰ ਇਸ ਤੋਂ ਬਾਅਦ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਅਪਲੋਡ ਕਰੋ। ਫਿਰ ਬਾਇਓਮੈਟ੍ਰਿਕ ਜਾਂ OTP ਨਾਲ ਤਸਦੀਕ ਕਰੋ। ਅਪਡੇਟ ਤੋਂ ਬਾਅਦ ਈ-ਆਧਾਰ ਡਾਊਨਲੋਡ ਕਰੋ।
ਇਹ ਵੀ ਪੜ੍ਹੋ - ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8