ਸਰਦੀਆਂ ''ਚ ਡ੍ਰਾਈਨੈੱਸ ਤੋਂ ਹੋ ਪਰੇਸ਼ਾਨ ਤਾਂ ਘਰੇਲੂ ਫੇਸ ਮਾਸਕ ਨਾਲ ਪਾਓ ਕੁਦਰਤੀ ਗਲੋਅ

Saturday, Nov 08, 2025 - 11:51 AM (IST)

ਸਰਦੀਆਂ ''ਚ ਡ੍ਰਾਈਨੈੱਸ ਤੋਂ ਹੋ ਪਰੇਸ਼ਾਨ ਤਾਂ ਘਰੇਲੂ ਫੇਸ ਮਾਸਕ ਨਾਲ ਪਾਓ ਕੁਦਰਤੀ ਗਲੋਅ

ਵੈੱਬ ਡੈਸਕ- ਸਰਦੀਆਂ ਦੇ ਮੌਸਮ 'ਚ ਠੰਡੀਆਂ ਹਵਾਵਾਂ ਅਤੇ ਹਵਾ 'ਚ ਘੱਟ ਨਮੀ ਕਾਰਨ ਸਾਡੀ ਚਮੜੀ ਆਪਣੀ ਕੁਦਰਤੀ ਨਮੀ ਗੁਆ ਬੈਠਦੀ ਹੈ। ਇਸ ਕਰਕੇ ਚਿਹਰਾ ਸੁੱਕਾ ਅਤੇ ਬੇਜਾਨ ਹੋ ਜਾਂਦਾ ਹੈ। ਅਜਿਹੇ ਸਮੇਂ ਬਹੁਤ ਸਾਰੇ ਲੋਕ ਮਹਿੰਗੇ ਪ੍ਰੋਡਕਟ ਵਰਤਦੇ ਹਨ, ਪਰ ਅਕਸਰ ਉਨ੍ਹਾਂ ਨੂੰ ਮਨਪਸੰਦ ਨਤੀਜਾ ਨਹੀਂ ਮਿਲਦਾ। ਜੇ ਤੁਸੀਂ ਵੀ ਸਰਦੀਆਂ 'ਚ ਡ੍ਰਾਈ ਸਕਿਨ ਅਤੇ ਗਲੋਅ ਦੀ ਕਮੀ ਨਾਲ ਪਰੇਸ਼ਾਨ ਹੋ, ਤਾਂ ਹੁਣ ਚਿੰਤਾ ਦੀ ਕੋਈ ਲੋੜ ਨਹੀਂ — ਗਲਿਸਰੀਨ ਤੁਹਾਡੀ ਇਸ ਸਮੱਸਿਆ ਦਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਹੱਲ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਸਰਦੀਆਂ 'ਚ ਗਲਿਸਰੀਨ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਿਵੇਂ ਕਰਨਾ ਹੈ, ਤਾਂ ਜੋ ਚਮੜੀ ਨਰਮ, ਸਿਹਤਮੰਦ ਅਤੇ ਚਮਕਦਾਰ ਰਹੇ।

ਗਲੋਇੰਗ ਫੇਸ ਮਾਸਕ — ਬਣਾਉਣਾ ਤੇ ਲਗਾਉਣਾ ਸਿੱਖੋ

ਇਨ੍ਹਾਂ ਚੀਜ਼ਾਂ ਦੀ ਪਵੇਗੀ ਲੋੜ:

  • 3–4 ਚਮਚ ਗਲਿਸਰੀਨ
  • 1 ਚਮਚ ਐਲੋਵੀਰਾ ਜੈਲ
  • 1 ਵਿਟਾਮਿਨ E ਕੈਪਸੂਲ

ਬਣਾਉਣ ਦਾ ਤਰੀਕਾ:

  • ਇਕ ਛੋਟੀ ਕਟੋਰੀ 'ਚ 3–4 ਚਮਚ ਗਲਿਸਰੀਨ ਪਾਓ।
  • ਇਸ 'ਚ 1 ਚਮਚ ਐਲੋਵੀਰਾ ਜੈਲ ਮਿਲਾਓ।
  • ਫਿਰ ਵਿਟਾਮਿਨ E ਕੈਪਸੂਲ ਦਾ ਤੇਲ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
  • ਜਦੋਂ ਇਹ ਪੇਸਟ ਬਣ ਜਾਏ, ਤੁਹਾਡਾ ਫੇਸ ਮਾਸਕ ਤਿਆਰ ਹੈ।

ਇੰਝ ਤਰ੍ਹਾਂ ਕਰੋ ਇਸਤੇਮਾਲ:

  • ਸਭ ਤੋਂ ਪਹਿਲਾਂ ਆਪਣਾ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰੋ।
  • ਤਿਆਰ ਕੀਤਾ ਮਾਸਕ ਚਿਹਰੇ 'ਤੇ ਲਗਾਓ।
  • ਇਸ ਨੂੰ 15 ਤੋਂ 20 ਮਿੰਟ ਲਈ ਸੁੱਕਣ ਦਿਓ।
  • ਬਾਅਦ 'ਚ ਕੋਸੇ ਪਾਣੀ ਨਾਲ ਧੋ ਲਓ।
  • ਇਹ ਪ੍ਰਕਿਰਿਆ ਹਫ਼ਤੇ 'ਚ 1 ਜਾਂ 2 ਵਾਰ ਕਰਨ ਨਾਲ ਤੁਹਾਡੀ ਚਮੜੀ ਮੋਇਸਚਰਾਈਜ਼ਡ, ਨਰਮ ਅਤੇ ਕੁਦਰਤੀ ਤੌਰ 'ਤੇ ਗਲੋਇੰਗ ਰਹੇਗੀ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News