ਜੇ ਤੁਸੀਂ ਆਪਣੀ ਚਿਹਰੇ ''ਤੇ ਲਗਾਉਂਦੇ ਹੋ ਲੋੜ ਤੋਂ ਵੱਧ ਨਾਰੀਅਲ ਤੇਲ ਤਾਂ ਪੜ੍ਹ ਲਓ ਇਹ ਖਬਰ, ਫਾਇਦੇ ਦੀ ਬਜਾਏ...

Tuesday, Nov 18, 2025 - 11:11 AM (IST)

ਜੇ ਤੁਸੀਂ ਆਪਣੀ ਚਿਹਰੇ ''ਤੇ ਲਗਾਉਂਦੇ ਹੋ ਲੋੜ ਤੋਂ ਵੱਧ ਨਾਰੀਅਲ ਤੇਲ ਤਾਂ ਪੜ੍ਹ ਲਓ ਇਹ ਖਬਰ, ਫਾਇਦੇ ਦੀ ਬਜਾਏ...

ਵੈੱਬ ਡੈਸਕ- ਚਿਹਰੇ ਦੇ ਦਾਗ-ਧੱਬੇ ਮਿਟਾਉਣ ਲਈ ਔਰਤਾਂ ਵੱਖ-ਵੱਖ ਨੁਸਖੇ ਅਜ਼ਮਾਉਂਦੀਆਂ ਹਨ। ਇਨ੍ਹਾਂ 'ਚ ਨਾਰੀਅਲ ਦਾ ਤੇਲ ਸਭ ਤੋਂ ਲੋਕਪ੍ਰਿਯ ਹੈ, ਕਿਉਂਕਿ ਇਸ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਕਿਨ ਲਈ ਲਾਭਦਾਇਕ ਮੰਨੇ ਜਾਂਦੇ ਹਨ। ਨਾਰੀਅਲ ਦੇ ਤੇਲ 'ਚ ਫੈਟੀ ਐਸਿਡ, ਐਂਟੀਬੈਕਟੀਰੀਅਲ ਗੁਣ, ਵਿਟਾਮਿਨ-ਈ, ਪ੍ਰੋਟੀਨ ਅਤੇ ਆਇਰਨ ਵੱਧ ਮਾਤਰਾ 'ਚ ਹੁੰਦੇ ਹਨ। ਪਰ ਜਿੱਥੇ ਇਹ ਤੇਲ ਕੁਝ ਲੋਕਾਂ ਦੀ ਚਮੜੀ ਲਈ ਲਾਭਦਾਇਕ ਹੈ, ਉੱਥੇ ਹੀ ਜ਼ਿਆਦਾ ਮਾਤਰਾ 'ਚ ਇਸਦਾ ਇਸਤੇਮਾਲ ਸਕਿਨ ਨੂੰ ਕਾਫੀ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਮੁਹਾਂਸਿਆਂ ਦੀ ਸਮੱਸਿਆ ਵਧ ਸਕਦੀ ਹੈ

ਜ਼ਿਆਦਾ ਨਾਰੀਅਲ ਤੇਲ ਚਿਹਰੇ 'ਤੇ ਲਗਾਉਣ ਨਾਲ ਚਮੜੀ 'ਤੇ ਪਿੰਪਲਜ਼ ਦੀ ਸਮੱਸਿਆ ਵੱਧ ਸਕਦੀ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਤੇਲ ਅਤੇ ਗੰਦਗੀ ਜਗ੍ਹਾ ਹੋਣ ਲੱਗਦੀ ਹੈ। 

ਸਕਿਨ ਹੋ ਸਕਦੀ ਹੈ ਬਹੁਤ ਜ਼ਿਆਦਾ ਆਇਲੀ

ਰੋਜ਼ਾਨਾ ਅਤੇ ਵੱਧ ਮਾਤਰਾ 'ਚ ਨਾਰੀਅਲ ਤੇਲ ਲਗਾਉਣ ਨਾਲ ਸਕਿਨ ਦੀ ਆਇਲ ਪ੍ਰੋਡਕਸ਼ਨ ਵਧਣ ਲੱਗਦੀ ਹੈ। ਇਸ ਕਾਰਨ ਚਿਹਰਾ ਚਮਕਦਾਰ ਅਤੇ ਚਿਪਚਿਪਾ ਹੋ ਜਾਂਦਾ ਹੈ, ਜਿਸ ਨਾਲ ਹੋਰ ਵੀ ਸਕਿਨ ਸਮੱਸਿਆਵਾਂ ਜਨਮ ਲੈਂਦੀਆਂ ਹਨ।

ਚਿਹਰੇ ‘ਤੇ ਵੱਧ ਸਕਦੇ ਹਨ ਵਾਲ

ਮਾਹਿਰਾਂ ਦੇ ਮੁਤਾਬਕ ਜੇ ਚਿਹਰੇ ‘ਤੇ ਲਗਾਤਾਰ ਨਾਰੀਅਲ ਦਾ ਤੇਲ ਵਰਤਿਆ ਜਾਵੇ, ਤਾਂ ਚਮੜੀ ‘ਤੇ ਵਾਲ ਵੱਧਣ ਲੱਗ ਸਕਦੇ ਹਨ। ਇਹ ਵਾਲ ਹਲਕੇ ਨਹੀਂ, ਬਲਕਿ ਮੋਟੇ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਜਿਨ੍ਹਾਂ ਦੇ ਚਿਹਰੇ ‘ਤੇ ਪਹਿਲਾਂ ਹੀ ਵਾਲ ਵੱਧ ਹਨ, ਉਨ੍ਹਾਂ ਲਈ ਇਹ ਤੇਲ ਲਗਾਉਣਾ ਖ਼ਤਰਨਾਕ ਹੋ ਸਕਦਾ ਹੈ।

ਚਮੜੀ ‘ਤੇ ਹੋ ਸਕਦੀ ਹੈ ਐਲਰਜੀ

ਨਾਰੀਅਲ ਤੇਲ ਦੀ ਤਾਸੀਰ ਗਰਮ ਮੰਨੀ ਜਾਂਦੀ ਹੈ। ਗਰਮੀਆਂ 'ਚ ਇਸ ਦਾ ਵੱਧ ਇਸਤੇਮਾਲ ਸਕਿਨ ‘ਤੇ ਇਰੀਟੇਸ਼ਨ, ਰੈਸ਼ ਅਤੇ ਲਾਲੀ ਪੈਦਾ ਕਰ ਸਕਦਾ ਹੈ। ਸੰਵੇਦਨਸ਼ੀਲ ਚਮੜੀ ਵਾਲਿਆਂ ਨੂੰ ਇਸ ਤੋਂ ਐਲਰਜੀ ਵੀ ਹੋ ਸਕਦੀ ਹੈ।

ਮਾਹਿਰਾਂ ਦੀ ਸਲਾਹ ਹੈ ਕਿ ਹਾਲਾਂਕਿ ਨਾਰੀਅਲ ਦਾ ਤੇਲ ਸਕਿਨ ਲਈ ਫਾਇਦੇਮੰਦ ਹੋ ਸਕਦਾ ਹੈ, ਪਰ ਇਸ ਦਾ ਸੀਮਿਤ ਅਤੇ ਸਹੀ ਤਰੀਕੇ ਨਾਲ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਕੋਈ ਵੀ ਨਵੀਂ ਚੀਜ਼ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਨਾ ਹਮੇਸ਼ਾ ਜ਼ਰੂਰੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News